ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਚੰਡੀਗੜ੍ਹ ਵਿਖੇ ਕੀਤਾ ਗਿਆ ਤੀਜੇ ਡਾ. ਖੜਕ ਸਿੰਘ ਮੈਮੋਰੀਅਲ ਲੈਕਚਰ ਦਾ ਆਯੋਜਨ
ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਕੁਰਬਾਨੀ ਤੇ ਸਿੱਖ ਇਤਿਹਾਸ ਵਿੱਚ ਇਸ ਸ਼ਹਾਦਤ ਦੀ ਮਹੱਤਤਾ ਵਿਸ਼ੇ ਤੇ ਕੀਤੇ ਗਏ ਵਿਚਾਰ ਸਾਂਝੇ
ਚੰਡੀਗੜ੍ਹ, 17ਦਸੰਬਰ(ਵਿਸ਼ਵ ਵਾਰਤਾ)- ਅੱਜ ਇੱਥੇ ਇੰਸਟੀਚਿਊਟ ਆਫ ਸਿੱਖ ਸਟੱਡੀਜ਼, ਚੰਡੀਗੜ੍ਹ ਵਿਖੇ ਤੀਜੇ ਡਾ. ਖੜਕ ਸਿੰਘ ਮੈਮੋਰੀਅਲ ਲੈਕਚਰ ਦਾ ਆਯੋਜਨ ਕੀਤਾ ਗਿਆ । ਇਹ ਲੈਕਚਰ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਕੁਰਬਾਨੀ ਤੇ ਸਿੱਖ ਇਤਿਹਾਸ ਵਿੱਚ ਇਸ ਸ਼ਹਾਦਤ ਦੀ ਮਹੱਤਤਾ ਦੇ ਵਿਸ਼ੇ ਤੇ ਪੰਜਾਬ ਸਾਬਕਾ ਡਿਪਟੀ ਸਪੀਕਰ, ਸਰੇਸ਼ਣ ਵਿਦਵਾਨ ਤੇ ਸਰਵਸਰੇਸ਼ਟ ਪਾਰਲੀਆਮੈਂਟਰੀ ਸ. ਬੀਰ ਦਵਿੰਦਰ ਸਿੰਘ ਵਲੋਂ ਦਿੱਤਾ ਗਿਆ। ਉਨ੍ਹਾਂ ਨੇ ਸਿੱਖ ਇਤਿਹਾਸ ਦੇ ਸਾਰੇ ਪੁਰਾਤਨ ਸ੍ਰੋਤਾਂ ਤੇ ਮੌਖਿਕ ਰਵਾਇਤਾਂ ਦੇ ਡੂੰਘੇ ਅਧਿਅਨ ਤੇ ਆਧਾਰਿਤ ਸ਼ਹਿਜ਼ਾਦਿਆਂ ਦੀ ਸ਼ਹੀਦੀ ਦੇ ਕਾਰਨਾਂ, ਪ੍ਰਕਿਰਿਆ ਤੇ ਦੂਰਗਾਮੀ ਪ੍ਰਭਾਵਾਂ ਤੇ ਨਤੀਜਿਆਂ ਦਾ ਵਿਸਥਾਰ ਪੂਰਵਕ ਵਰਨਣ ਕੀਤਾ। ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬ ਦੇ ਉਦਯੋਗ ਜਗਤ ਦੀ ਪ੍ਰਸਿੱਧ ਸ਼ਖਸੀਅਤ ਸ. ਗੁਰਮੀਤ ਸਿੰਘ ਭਾਟੀਆ ਨੇ ਕੀਤੀ ਤੇ ਇੰਸਟੀਚਿਊਟ ਵਲੋਂ ਕੀਤੇ ਜਾ ਰਹੇ ਧਾਰਮਿਕ, ਅਕਾਦਮਿਕ ਤੇ ਸਭਿਆਚਾਰਕ ਗਤੀਵਿਧੀਆਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਪੰਜਾਬ ਦੇ ਪੇਂਡੂ ਖੇਤਰ ਵਿੱਚ ਪੰਜਾਬ ਦੀ ਨੌਜੁਆਨ ਪੀੜੀ ਨੂੰ ਉਦਯੋਗਿਕ Starts up ਤੇ IT ਮੈਨਜਮੈਂਟ ਖੇਤਰ ਵਿੱਚ ਪੰਜਾਬ ਦੀ ਨੌਜੁਆਨ ਪੀੜੀ ਨੂੰ ਉਦਯੋਗਿਕ ਤੇ IT Service) ਦੀ ਸਿਖਲਾਈ ਦੇਣ ਵਾਲੀ ਯੁਵਾ ਪੀੜੀ ਵਲੋਂ ਵਿਦੇਸ਼ਾਂ ਵੱਲ ਪਲਾਇਣ ਕਰ ਰਹੇ ਰੁਝਾਨ ਨੂੰ ਠੱਲ ਪਾਉਣ ਵਿੱਚ ਨਿੱਗਰ ਯੋਗਦਾਨ ਪਾਉਣ ਵਾਲੀ ਬੀਬੀ ਮਨਦੀਪ ਕੌਰ ਟਾਂਗਰਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਤੋਂ ਪਹਿਲਾਂ ਪ੍ਰੋ. ਕੁਲਵੰਤ ਸਿੰਘ ਨੇ ਇੰਸਟੀਚਿਊਟ ਆਫ ਸਿੱਖ ਸਟੱਡੀਜ ਵਲੋਂ ਕੀਤੇ ਜਾ ਰਹੇ ਕਾਰਜਾਂ ਤੇ ਚਾਨਣਾ ਪਾਇਆ ਤੇ ਇੰਸਟੀਚਿਊਟ ਦੇ ਪ੍ਰਧਾਨ ਲੈਫ. ਜਨ, ਰਾਜਿੰਦਰ ਸਿੰਘ ਸੁਜਲਾਣਾ ਨੇ ਸ੍ਰੋਤਿਆਂ ਦਾ ਸੁਆਗਤ ਕੀਤਾ ਤੇ ਇੰਸਟੀਚਿਊਟ ਦੇ ਸੈਕਟਰੀ ਡਾ. ਪਰਮਜੀਤ ਸਿੰਘ ਵਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ।