ਵੀਡੀਓ ਕਾਨਫਰੰਸ ਰਹੀ ਹੋਈ ਮੰਤਰੀ ਮੰਡਲ ਦੀ ਬੈਠਕ
ਚੰਡੀਗੜ੍ਹ,8 ਜੂਨ ( ਵਿਸ਼ਵ ਵਾਰਤਾ ): ਕੋਰੋਨਾ ਸੰਕਟ ਦੇ ਚਲਦੇ ਪੰਜਾਬ ਸਰਕਾਰ ਦੀ ਵਿਤੀ ਹਾਲਤ ਵਿਚ ਸੁਧਾਰ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਪ੍ਰੋਪਰਟੀ ਦੇ ਇੰਤਕਾਲ ਲਈ ਫੀਸ ਵਿਚ ਦੁਗਣਾ ਕਰਨ ਜਾ ਰਹੀ ਹੈ । ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਅੱਜ ਦੁਪਹਿਰ 3 ਵਜੇ ਵੀਡੀਓ ਕਾਨਫਰੰਸ ਦੇ ਜਰੀਏ ਹੋਣ ਵਾਲੀ ਮੰਤਰੀ ਮੰਡਲ ਦੀ ਬੈਠਕ ਵਿਚ ਪ੍ਰੋਪਰਟੀ ਦਾ ਇੰਤਕਾਲ ਕਰਵਾਉਣ ਲਈ ਫੀਸ ਵਿਚ ਵਾਧਾ ਕੀਤਾ ਜਾ ਰਿਹਾ ਹੈ । ਸੂਤਰਾਂ ਦਾ ਕਹਿਣਾ ਹੈ ਇਸ ਨੂੰ ਲੈ ਕੇ ਪ੍ਰਸਤਾਵ ਮੰਤਰੀ ਮੰਡਲ ਦੀ ਬੈਠਕ ਵਿਚ ਆ ਰਿਹਾ ਹੈ । ਮਾਲ ਵਿਭਾਗ ਵਲੋਂ ਇੰਤਕਾਲ ਦੀ ਫੀਸ 300 ਰੁਪਏ ਤੋਂ ਵਧਾ ਕੇ 600 ਰੁਪਏ ਕਰਨ ਦਾ ਪ੍ਰਸਤਾਵ ਭੇਜਿਆ ਹੈ ।