ਇੰਡੀਆ ਅਲਾਇੰਸ ਦੇ ਉਮੀਦਵਾਰ ਮਨੀਸ਼ ਤਿਵਾਰੀ ਨੇ ਨਾਮਜ਼ਦਗੀ ਪੱਤਰ ਕੀਤਾ ਦਾਖਲ
ਚੰਡੀਗੜ੍ਹ,14ਮਈ(ਵਿਸ਼ਵ ਵਾਰਤਾ)- : ਇੰਡੀਆ ਅਲਾਇੰਸ ਦੇ ਉਮੀਦਵਾਰ ਮਨੀਸ਼ ਤਿਵਾਰੀ ਨੇ ਮੰਗਲਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਤੋਂ ਪਹਿਲਾਂ ਕਾਂਗਰਸ ਅਤੇ ਆਪ ਦੇ ਵਰਕਰ ਸੈਕਟਰ 17 ਸਥਿਤ ਐਸਬੀਆਈ ਦੀ ਮੁੱਖ ਇਮਾਰਤ ਦੇ ਬਾਹਰ ਇਕੱਠੇ ਹੋਏ ਸਨ। ਜਦੋਂ ਮਨੀਸ਼ ਤਿਵਾੜੀ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਡੀਸੀ ਦਫ਼ਤਰ ਪਹੁੰਚ ਰਹੇ ਸਨ ਤਾਂ ਉਨ੍ਹਾਂ ਕੋਲ ਸੰਵਿਧਾਨ ਦੀ ਕਾਪੀ ਫੜੀ ਹੋਈ ਸੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਡਾ.ਐਸ.ਐਸ. ਆਹਲੂਵਾਲੀਆ, ਮੇਅਰ ਕੁਲਦੀਪ ਕੁਮਾਰ ਅਤੇ ਕਾਂਗਰਸ ਪ੍ਰਧਾਨ ਐਚ.ਐਸ ਲੱਕੀ ਵੀ ਨਾਲ ਸੀ .
ਚੰਡੀਗੜ੍ਹ ‘ਚ ਇਸ ਵਾਰ ਕਾਂਗਰਸ ਅਤੇ ‘ਆਪ’ ਇਕਜੁੱਟ ਹੋ ਕੇ ਚੋਣਾਂ ਲੜ ਰਹੇ ਹਨ, ਇਸ ਲਈ ਮਨੀਸ਼ ਤਿਵਾੜੀ ਇੰਡੀਆ ਅਲਾਇੰਸ ਦੇ ਉਮੀਦਵਾਰ ਹਨ ਅਤੇ ਮਨੀਸ਼ ਤਿਵਾੜੀ ਹਰ ਵਾਰ ਆ ਕੇ ਕਹਿੰਦੇ ਹਨ ਕਿ ਇਸ ਵਾਰ ਚੋਣਾਂ ਲੋਕਤੰਤਰ ਨੂੰ ਬਚਾਉਣ ਲਈ ਹਨ, ਇਸ ਲਈ ਉਹ ਸੰਵਿਧਾਨ ਦੀ ਕਾਪੀ ਆਪਣੇ ਕੋਲ ਰੱਖਦੇ ਹਨ। ਸੰਵਿਧਾਨ ਆਪਣੇ ਹੱਥ ਚ ਰੱਖ ਕੇ ਨਾਮਜ਼ਦਗੀ ਦਾਖਲ ਕਰਨ ਲਈ ਮਨੀਸ਼ ਤਿਵਾੜੀ ਪੁੱਜੇ ਸਨ।