ਲੰਡਨ, 30 ਅਗਸਤ : ਟੌਸ ਜਿਤ ਕੇ ਪਹਿਲਾਂ ਬੱਲੇਬਾਜ਼ੀ ਲਈ ਉਤਰੀ ਇੰਗਲੈਂਡ ਦੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਉਸ ਦੇ 2 ਖਿਡਾਰੀ ਕੇਵਲ 15 ਦੌੜਾਂ ਉਤੇ ਹੀ ਆਊਟ ਹੋ ਗਏ।
ਪਹਿਲਾ ਸਲਾਮੀ ਬੱਲੇਬਾਜ ਜੇਨਿੰਗਸ ਨੂੰ ਬੁੰਮਰਾਹ ਨੇ ਬਿਨਾਂ ਖਾਤਾ ਖੋਲਿਆਂ ਹੀ ਆਊਟ ਕਰ ਦਿੱਤਾ ਤੇ ਬਾਅਦ ਵਿਚ ਈਸ਼ਾਂਤ ਸ਼ਰਮਾ ਨੇ ਕਪਤਾਨ ਜੋ ਰੂਟ ਨੂੰ 4 ਦੌੜਾਂ ਤੇ ਚਲਦਾ ਕਰ ਦਿਤਾ।
ਦੱਸਣਯੋਗ ਹੈ ਕਿ ਇਸ ਦੇ ਨਾਲ ਹੀ ਈਸ਼ਾਂਤ ਸ਼ਰਮਾ ਦੀਆਂ ਟੈਸਟ ਕ੍ਰਿਕਟ ਵਿਚ 250 ਵਿਕਟਾਂ ਪੂਰੀਆਂ ਹੋ ਗਈਆਂ ਹਨ।