ਇਸ ਸਮੇਂ ਦੀ ਵੱਡੀ ਖ਼ਬਰ
ਹੁਣ ਅੰਤਰਰਾਸ਼ਟਰੀ ਡਰੱਗ ਮਾਮਲੇ ਵਿੱਚ ਵੀ ਪਰਮਰਾਜ ਸਿੰਘ ਉਮਰਾਨੰਗਲ ਆਈ.ਜੀ ਨੂੰ ਕੀਤਾ ਗਿਆ ਮੁਅੱਤਲ
ਚਾਰ ਹੋਰ ਉਚ-ਅਧਿਕਾਰੀਆਂ ਤੇ ਵੀ ਡਿੱਗੀ ਗਾਜ਼
ਚੰਡੀਗੜ੍ਹ, 25 ਮਾਰਚ(ਵਿਸ਼ਵ ਵਾਰਤਾ)- ਬਰਗਾੜੀ ਤੇ ਕੋਟਕਪੁਰਾ ਗੋਲੀਕਾਂਡ ਦੇ ਸੰਬੰਧ ਵਿੱਚ ਪਹਿਲਾਂ ਤੋਂ ਹੀ ਮੁਅੱਤਲ ਚੱਲ ਰਹੇ ਆਈ.ਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਹੁਣ ਇਕ ਹੋਰ ਕੇਸ ਵਿੱਚ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਉਮਰਾਨੰਗਲ ਤੋਂ ਇਲਾਵਾ ਵਰਿੰਦਰਜੀਤ ਸਿੰਘ ਥਿੰਦ, ਸੇਵਾ ਸਿੰਘ ਮੱਲੀ, ਪਰਮਿੰਦਰ ਸਿੰਘ ਬਾਠ ਅਤੇ ਕਰਨਸ਼ੇਰ ਸਿੰਘ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਮੁਅੱਤਲੀ ਐਸ.ਟੀ.ਐਫ ਐਕਟ ਦੇ ਮੋਹਾਲੀ ਸਥਿਤ ਥਾਣੇ ਵਿਚ 6 ਨਵੰਬਰ 2020 ਨੂੰ ਦਰਜ ਮੁਕੱਮਦਾ ਨੰਬਰ 147 ਜਿਸ ਵਿੱਚ ਧਾਰਾ 21,23,25,27-ਏ,29-61-85 ਐਨ.ਡੀ.ਪੀ.ਐਸ.ਐਕਟ,25-54-59 ਅਸਲਾ ਐਕਟ,420,471,472 ਆਈਪੀਸੀ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ ,ਵਿਚ ਉਕਤ ਪੁਲਿਸ ਅਧਿਕਾਰੀਆਂ ਦੀ ਸ਼ਮੂਲੀਅਤ ਪਾਏ ਜਾਣ ਦੇ ਫਲਸਰੂਪ ਉਹਨਾਂ ਨੂੰ ਤੁਰੰਤ ਪ੍ਰਭਾਵ ਤੋਂ ਸਰਕਾਰੀ ਸੇਵਾ ਤੋਂ ਮੁਅੱਤਲ ਕਰਨ ਦਾ ਫੈਸਲਾ ਲਿਆ ਗਿਆ ਹੈ। ਗ੍ਰਹਿ ਵਿਭਾਗ ਨੇ ਡੀ.ਜੀ.ਪੀ ਪੰਜਾਬ ਨੂੰ ਇਹ ਵੀ ਕਿਹਾ ਹੈ ਕਿ ਐਸ.ਟੀ.ਐਫ ਨੂੰ ਆਪਣੇ ਪੱਧਰ ਤੇ ਹਦਾਇਤ ਕੀਤੀ ਜਾਵੇ ਕਿ ਮੁਕੱਦਮਾ ਨੰਬਰ 147 , ਮਿਤੀ 6ਨਵੰਬਰ2020 ਨੂੰ ਦਰਜ ਮੁਕੱਦਮੇ ਦੀ ਤਫਤੀਸ਼ ਜਲਦੀ ਮੁਕਾਈ ਜਾਵੇ ਅਤੇ ਰਿਪੋਰਟ ਪੇਸ਼ ਕੀਤੀ ਜਾਵੇ।