ਇਸਤਰੀ ਅਕਾਲੀ ਦਲ ਦੇ ਅਹੁਦੇਦਾਰਾਂ ਨੇ ਦਾਜ ਨਾ ਲੈਣ ਜਾਂ ਦੇਣ ਦੀ ਸਹੁੰ ਖਾਧੀ

123
Advertisement

ਬੀਬੀ ਜੰਗੀਰ ਕੌਰ ਨੇ ਔਰਤਾਂ ਦੀਆਂ ਸਮੱਸਿਆਵਾਂ ਜਾਣਨ ਵਾਸਤੇ ਪਿੰਡ ਪੱਧਰੀ ਸਮਾਜ ਦੇ ਸਰਵੇਖਣ ਦਾ ਐਲਾਨ ਕੀਤਾ

ਚੰਡੀਗੜ•/05 ਮਾਰਚ: ਇਸਤਰੀ ਅਕਾਲੀ ਦਲ ਵਿੰਗ ਦੇ ਅਹੁਦੇਦਾਰਾਂ ਨੇ ਅੱਜ ਇੱਥੇ ਇੱਕ ਰਾਜ ਪੱਧਰੀ ਮੀਟਿੰਗ ਦੌਰਾਨ ਦਾਜ ਨਾ ਲੈਣ ਜਾਂ ਦੇਣ ਦੀ ਪਵਿੱਤਰ ਸਹੁੰ ਖਾਧੀ ਅਤੇ ਇਸ ਸਮਾਜਿਕ ਬੁਰਾਈ ਖ਼ਿਲਾਫ ਲੜਾਈ ਨੂੰ ਹੋਰ ਤਿੱਖਾ ਕਰਨ ਵਾਸਤੇ 8 ਮਾਰਚ ਨੂੰ ਹੋਣ ਵਾਲੀ ਰਾਜ ਪੱਧਰੀ ਕਾਨਫਰੰਸ ਵਿਚ ਔਰਤਾਂ ਨੂੰ ਦਾਜ ਖਿਲਾਫ ਸਹੁੰ ਚੁਕਾਉਣ ਦਾ ਸੰਕਲਪ ਲਿਆ। 
ਇੱਥੇ ਪਾਰਟੀ ਦਫਤਰ ਵਿਚ ਔਰਤਾਂ ਦੇ ਸਸ਼ਕਤੀਕਰਨ ਉੱਪਰ ਸੈਮੀਨਾਰ ਤੋਂ ਬਾਅਦ ਹੋਈ ਵਿੰਗ ਦੀ ਮੀਟਿੰਗ ਪਿੱਛੋਂ ਇਸ ਦਾ ਖੁਲਾਸਾ ਕਰਦਿਆਂ ਵਿੰਗ ਪ੍ਰਧਾਨ ਬੀਬੀ ਜੰਗੀਰ ਕੌਰ ਨੇ ਕਿਹਾ ਕਿ ਇਸਤਰੀ ਵਿੰਗ ਦੇ ਅਹੁਦੇਦਾਰਾਂ ਨੇ ਕਿਹਾ ਹੈ ਕਿ ਦਾਜ ਦੀ ਬੁਰਾਈ ਖ਼ਿਲਾਫ ਲੜਾਈ ਦੀ ਸਖ਼ਤ ਜਰੂਰਤ ਹੈ ਅਤੇ ਉਹਨਾਂ ਨੂੰ ਖੁਦ ਇਸ ਦੀ ਮਿਸਾਲ ਬਣਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮੈਂ ਮੇਰੀਆਂ ਉਹਨਾਂ ਸਾਥਣਾਂ ਦੀ ਧੰਨਵਾਦੀ ਹਾਂ, ਜਿਹਨਾਂ ਨੇ ਦਾਜ ਨਾ ਲੈਣ ਜਾਂ ਦੇਣ ਦਾ ਫੈਸਲਾ ਕੀਤਾ ਹੈ। ਹੁਣ ਇਹ ਸਾਰੀਆਂ ਸਾਥਣਾਂ ਸੂਬੇ ਅੰਦਰ ਇੱਕ ਲਹਿਰ ਖੜ•ੀ ਕਰਨਗੀਆਂ ਅਤੇ ਔਰਤਾਂ ਨੂੰ ਦਾਜ ਦੀ ਬੁਰਾਈ ਖਤਮ ਕਰਨ ਵਾਸਤੇ ਪ੍ਰੇਰਿਤ ਕਰਨਗੀਆਂ। 
ਬੀਬੀ ਜੰਗੀਰ ਕੌਰ ਨੇ ਕਿਹਾ ਕਿ ਇਸਤਰੀ ਵਿੰਗ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਦੇ ਉੱਤੇ ਦਮਦਮਾ ਸਾਹਿਬ ਵਿਖੇ ਇੱਕ ਰਾਜ ਪੱਧਰੀ ਕਾਨਫਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੌਕੇ ਵਿੰਗ ਵੱਲੋਂ ਘਰੇਲੂ ਹਿੰਸਾ ਬਾਰੇ ਵੀ ਜਾਗਰੂਕਤਾ ਫੈਲਾਈ ਜਾਵੇਗੀ ਅਤੇ ਇਸ ਸਮੱਸਿਆ ਨੂੰ ਭਾਈਚਾਰਕ ਪੱਧਰ ਉੱਤੇ ਹੱਲ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ ਜਾਵੇਗਾ।
ਮਸ਼ਹੂਰ ਮਹਿਲਾ ਕਾਰਕੁਨ ਡਾਕਟਰ ਪੈਮ ਰਾਜਪੂਤ ਵੱਲੋਂ ਦਿੱਤੇ ਸੁਝਾਅ ਮਗਰੋਂ ਇਸਤਰੀ ਵਿੰਗ ਦੀ ਪ੍ਰਧਾਨ ਨੇ ਇਸ ਮੁੱਦੇ ਨੂੰ ਪਾਰਟੀ ਦੀ ਕਾਨਫਰੰਸ ਦੇ ਏਜੰਡੇ ਵਿਚ ਸ਼ਾਮਿਲ ਕਰ ਲਿਆ। ਇਸ ਬਾਰੇ ਡਾਕਟਰ ਰਾਜਪੂਤ ਨੇ ਦੱਸਿਆ ਕਿ ਵਿੰਗ ਨੂੰ ਘਰੇਲੂ ਹਿੰਸਾ ਦੇ ਮਾਮਲਿਆਂ ਦੀ ਸ਼ਨਾਖਤ ਕਰਨੀ ਚਾਹੀਦੀ ਹੈ ਅਤੇ ਉਹਨਾਂ ਨੂੰ ਸਲਾਹ ਮਸ਼ਵਰੇ ਰਾਂਹੀ ਹੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਡਾਕਟਰ ਰਾਜਪੂਤ ਨੇ ਕਿਹਾ ਕਿ ਸਰਕਾਰਾਂ ਘਰੇਲੂ ਹਿੰਸਾ ਨੂੰ ਖਤਮ ਨਹੀਂ ਕਰ ਸਕਦੀਆਂ। ਇਸ ਵਾਸਤੇ ਸਾਨੂੰ ਖੁਦ ਤਬਦੀਲੀ ਦਾ ਹਿੱਸਾ ਬਣਨਾ ਪੈਣਾ ਹੈ। ਸਾਨੂੰ ਅਜਿਹੇ ਮਾਮਲਿਆਂ ਨੂੰ ਉਠਾ ਕੇ ਸਮਾਜ ਪ੍ਰਤੀ ਬਣਦੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣਾ ਚਾਹੀਦਾ ਹੈ।
ਡਾਕਟਰ ਰਾਜਪੂਤ ਵੱਲੋਂ ਦਿੱਤੇ ਇੱਕ ਸੁਝਾਅ ਮਗਰੋਂ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਨੇ ਪਿੰਡ ਪੱਧਰੀ ਸਮਾਜ ਦੇ ਸਰਵੇਖਣ ਦੇ ਪ੍ਰਸਤਾਵ ਨੂੰ ਵੀ ਸਵੀਕਾਰ  ਕਰ ਲਿਆ। ਇਸ ਤਹਿਤ ਪਿੰਡਾਂ ਵਿਚ ਜਾ ਕੇ ਹਰ ਉਮਰ ਦੀਆਂ ਔਰਤਾਂ ਜਵਾਨ, ਬਜ਼ੁਰਗ ਜਾਂ ਵਿਧਵਾਵਾਂ ਨੂੰ ਦਰਪੇਸ਼ ਸਮੱਸਿਆਂਵਾਂ ਦੀ ਪਹਿਚਾਣ ਕਰਨਾ ਅਤੇ ਉਹਨਾਂ ਦੇ ਢੁੱਕਵੇਂ ਹੱਲ ਪ੍ਰਦਾਨ ਕਰਨਾ ਸ਼ਾਮਿਲ ਹੈ।
ਇਸ ਮੌਕੇ ਉੱਪਰ ਬੋਲਦਿਆਂ ਮਹਿਲਾ ਕਾਰਕੁਨ ਡਾਕਟਰ ਸ਼ਰੂਤੀ ਸ਼ੁਕਲਾ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਨੌਜਵਾਨਾਂ ਵਿਚ ਚੰਗੀਆਂ ਨੈਤਿਕ ਕਦਰਾਂ-ਕੀਮਤਾਂ ਦਾ ਸੰਚਾਰ ਕੀਤਾ ਜਾਵੇ। ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਾਂਝੇ ਤੌਰ ‘ਤੇ ਸਿੱਖਣਾ ਚਾਹੀਦਾ ਹੈ ਕਿ ਚੰਗੀਆਂ ਮਾਵਾਂ, ਭੈਣਾਂ ਅਤੇ ਪਤਨੀਆਂ ਕਿਵੇਂ ਬਣੀਏ?ਇਸ ਤਰ•ਾਂ ਅਸੀਂ ਆਪਣੇ ਤਜਰਬੇ ਨਾਲ ਹੀ ਸਮਾਜ ਨੂੰ ਸੁਧਾਰ ਸਕਦੇ ਹਾਂ। ਇਸ ਮੌਕੇ ਕਵਿੱਤਰੀ ਡਾਕਟਰ ਗੁਰਮਿੰਦਰ ਕੌਰ ਸਿੱਧੂ ਨੇ ਦੱਸਿਆ ਕਿ ਕਿਸ ਤਰ•ਾਂ ਦੁਨੀਆਂ ਭਰ ਵਿਚ ਔਰਤਾਂ ਤਬਦੀਲੀ ਦੀਆਂ ਸੂਚਕ ਬਣ ਰਹੀਆਂ ਹਨ। ਉਹਨਾਂ ਨੇ ਭਰੂਣ ਹੱਤਿਆ ਅਤੇ ਦੂਜੀਆਂ ਸਮਾਜਿਕ ਬੁਰਾਈਆਂ ਬਾਰੇ ਵੀ ਚਰਚਾ ਕੀਤੀ।
ਬੀਬੀ ਜੰਗੀਰ ਕੌਰ ਨੇ ਐਲਾਨ ਕੀਤਾ ਕਿ ਇਸਤਰੀ ਵਿੰਗ ਨੇ ਸੂਬੇ ਅੰਦਰ ਪੰਜ ਜ਼ੋਨ ਬਣਾਏ ਹਨ ਅਤੇ ਹਰ ਜ਼ੋਨ ਵਾਸਤੇ ਇੱਕ 11 ਮੈਂਬਰੀ ਕਮੇਟੀ ਬਣਾਈ ਜਾ ਰਹੀ ਹੈ। ਇਹ ਕਮੇਟੀ ਸਾਰੇ ਵਰਗਾਂ ਦੇ ਲੋਕਾਂ ਨੂੰ ਧਾਰਮਿਕ ਅਤੇ ਰੂਹਾਨੀ ਸਿੱਖਿਆ ਦੇਣ ਦਾ ਕੰਮ ਕਰੇਗੀ। ਉਹਨਾਂ ਕਿਹਾ ਕਿ ਇਸ ਮੰਤਵ ਲਈ ਅਸੀਂ ਸਾਰੇ ਭਾਈਚਾਰਿਆਂ ਦੇ ਲੋਕਾਂ ਦਾ ਸਹਿਯੋਗ ਲਵਾਂਗੇ, ਕਿਉਂਕਿ ਸਾਡਾ ਮੁੱਖ ਮੰਤਵ ਸਾਡੀਆਂ ਆਉਣ ਵਾਲੀਆਂ ਪੀੜ•ੀਆਂ ਅੰਦਰ ਚੰਗੀਆਂ ਨੈਤਿਕ ਕਦਰਾਂ-ਕੀਮਤਾਂ ਦਾ ਸੰਚਾਰ ਕਰਨਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਬੀ ਸਤਵੰਤ ਕੌਰ ਸੰਧੂ, ਬੀਬੀ ਸਤਵਿੰਦਰ ਕੌਰ ਧਾਲੀਵਾਲ, ਬੀਬੀ ਹਰਜਿੰਦਰ ਕੌਰ ਸਾਬਕਾ ਮੇਅਰ ਚੰਡੀਗੜ•, ਬੀਬੀ ਹਰਜੀਤ ਕੌਰ ਸਿੱਧੂ, ਬੀਬੀ ਗਗਨਦੀਪ ਕੌਰ ਢੀਂਡਸਾ, ਬੀਬੀ ਹਰਪ੍ਰੀਤ ਕੌਰ ਬਰਨਾਲਾ, ਬੀਬੀ ਕੁਲਦੀਪ ਕੌਰ ਕੰਗ, ਬੀਬੀ ਪਰਮਜੀਤ ਕੌਰ ਵਿਰਕ, ਬੀਬੀ  ਬਲਵਿੰਦਰ ਕੌਰ ਚੀਮਾ, ਬੀਬੀ ਕਿਰਨ ਸ਼ਰਮਾ ਪਠਾਨਕੋਟ, ਬੀਬੀ ਪੁਸ਼ਪਿੰਦਰ ਕੌਰ ਮਜ਼ਬੂਰ ਅਤੇ ਬੀਬੀ ਇੰਦਰਜੀਤ ਕੌਰ ਮਾਨ ਸ਼ਾਮਿਲ ਸਨ।

Advertisement

LEAVE A REPLY

Please enter your comment!
Please enter your name here