ਚੰਡੀਗੜ, 30 ਨਵੰਬਰ (ਵਿਸ਼ਵ ਵਾਰਤਾ)- ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲਿਆਂ ਤੇ ਸੈਰ ਸਪਾਟਾ ਵਿਭਾਗ ਵੱਲੋਂ ਇਸ਼ਮੀਤ ਸਿੰਘ ਮਿਊਜ਼ਿਕ ਅਕਾਦਮੀ ਲੁਧਿਆਣਾ ਦੀ ਗਵਰਨਿੰਗ ਅਤੇ ਮੈਨੇਜਮੈਂਟ ਕਮੇਟੀ ਦਾ ਨਵਾਂ ਢਾਂਚਾ ਐਲਾਨਿਆ ਗਿਆ ਹੈ।
ਸਰਕਾਰੀ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਗਵਰਨਿੰਗ ਬਾਡੀ ਦੇ ਚੇਅਰਮੈਨ ਮੁੱਖ ਮੰਤਰੀ ਪੰਜਾਬ, ਉਪ ਚੇਅਰਮੈਨ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ, ਸਕੱਤਰ ਸੱਭਿਆਚਾਰ ਮਾਮਲਿਆਂ ਬਾਰੇ ਵਿਭਾਗ ਦੇ ਪ੍ਰਮੁੱਖ ਸਕੱਤਰ, ਦੋ ਮੈਂਬਰਾਂ ਵਜੋਂ ਵਿੱਤ ਵਿਭਾਗ ਦੇ ਪ੍ਰਮੁੱਖ ਸਕੱਤਰ ਤੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ, ਸੰਯੁਕਤ ਸਕੱਤਰ ਡਿਪਟੀ ਕਮਿਸ਼ਨਰ ਲੁਧਿਆਣਾ, ਰੈਜੀਡੈਂਟ ਡਾਇਰੈਕਟਰ ਕਮ ਕਨਵੀਨਰ ਡਾ. ਚਰਨ ਕੰਵਲ ਸਿੰਘ (ਲਾਈਫ ਟਾਈਮ ਟਰੱਸਟੀ) ਅਤੇ ਮੈਂਬਰ ਸਕੱਤਰ ਸੱਭਿਆਚਾਰ ਮਾਮਲਿਆਂ ਬਾਰੇ ਵਿਭਾਗ ਦੇ ਡਾਇਰੈਕਟਰ ਹੋਣਗੇ। ਸਾਲਾਨਾ ਨਾਮਜ਼ਦ ਮੈਂਬਰਾਂ ਸੱਭਿਆਚਾਰਕ ਮਾਮਲਿਆਂ ਤੇ ਸੈਰ ਸਪਾਟਾ ਮੰਤਰੀ ਦੇ ਸਲਾਹਕਾਰ ਡਾ. ਅਮਰ ਸਿੰਘ, ਵਿਧਾਇਕ ਸ੍ਰੀ ਭਾਰਤ ਭੂਸ਼ਣ ਆਸ਼ੂ, ਪ੍ਰਿੰਸੀਪਲ ਸੁਖਵੰਤ ਸਿੰਘ, ਗਾਇਕ ਮੁਹੰਮਦ ਸਦੀਕ, ਗਾਇਕ ਰਣਧੀਰ ਕੰਵਲ ਅਤੇ ਲੇਖਕ ਤੇ ਕਵੀ ਪ੍ਰੋ. ਗੁਰਭਜਨ ਸਿੰਘ ਗਿੱਲ ਸ਼ਾਮਲ ਹਨ।
ਬੁਲਾਰੇ ਨੇ ਅਗਾਂਹ ਦੱਸਿਆ ਕਿ ਪ੍ਰਬੰਧਕੀ ਕਮੇਟੀ ਦਾ ਚੇਅਰਮੈਨ ਡਿਪਟੀ ਕਮਿਸ਼ਨਰ ਲੁਧਿਆਣਾ, ਮੈਂਬਰਾਂ ਵਜੋਂ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਡਾਇਰੈਕਟਰ ਜਾਂ ਉਨਾਂ ਦਾ ਨੁਮਾਇੰਦਾ, ਐਸ.ਡੀ.ਐਮ. ਲੁਧਿਆਣਾ ਪੱਛਮੀ, ਕਮਿਸ਼ਨਰ ਨਗਰ ਨਿਗਮ ਲੁਧਿਆਣਾ ਤੇ ਨਗਰ ਸੁਧਾਰ ਟਰੱਸਟ ਲੁਧਿਆਣਾ ਦਾ ਚੇਅਰਮੈਨ ਜਾਂ ਉਨਾਂ ਦਾ ਨੁਮਾਇੰਦੇ ਨੂੰ ਲਿਆ ਗਿਆ। ਇਸ ਤੋਂ ਇਲਾਵਾ ਰੈਜੀਡੈਂਟ ਡਾਇਰੈਕਟਰ ਕਮ ਕਨਵੀਨਰ ਡਾ. ਚਰਨ ਕੰਵਲ ਸਿੰਘ ਨੂੰ ਲਿਆ ਗਿਆ ਹੈ ਅਤੇ ਸਾਲਾਨਾ ਨਾਮਜ਼ਦ ਮੈਂਬਰਾਂ ਵਿੱਚ ਪ੍ਰਸਿੱਧ ਕਵੀ ਡਾ.ਸੁਰਜੀਤ ਪਾਤਰ ਤੇ ਕਲਾਕਾਰ ਜਸਵਿੰਦਰ ਭੱਲਾ ਨੂੰ ਸ਼ਾਮਲ ਕੀਤਾ ਗਿਆ ਹੈ।
PUNJAB ਆਰਟਸ ਕੌਂਸਲ ਵੱਲੋਂ ‘ਬਹੁ-ਸਥਾਨੀ ਨੈੱਟਵਰਕ ਚੇਤਨਾ ਅਤੇ ਪੰਜਾਬੀ ਭਾਸ਼ਾ’ ‘ਤੇ ਇਕ-ਰੋਜ਼ਾ ਸੈਮੀਨਾਰ ਕੱਲ੍ਹ ਨੂੰ
PUNJAB ਆਰਟਸ ਕੌਂਸਲ ਵੱਲੋਂ 'ਬਹੁ-ਸਥਾਨੀ ਨੈੱਟਵਰਕ ਚੇਤਨਾ ਅਤੇ ਪੰਜਾਬੀ ਭਾਸ਼ਾ' 'ਤੇ ਇਕ-ਰੋਜ਼ਾ ਸੈਮੀਨਾਰ ਕੱਲ੍ਹ ਨੂੰ ਚੰਡੀਗੜ੍ਹ, 10ਨਵੰਬਰ(ਵਿਸ਼ਵ ਵਾਰਤਾ) ਪੰਜਾਬ ਆਰਟਸ...