ਬਲਾਚੌਰ,20 ਮਾਰਚ (ਵਿਸ਼ਵ ਵਾਰਤਾ)-ਇਰਾਕ ਵਿੱਚ ਆਈਐਸ ਅੱਤਵਾਦੀਆਂ ਵੱਲੋਂ ਬੰਧਕ ਬਣਾਏ ੩੯ ਭਾਰਤੀਆਂ ਵਿੱਚ ਇਕ ਬਲਾਚੌਰ ਦੇ ਪਿੰਡ ਜਗਤਪੁਰ ਵਾਸੀ ਨੌਜਵਾਨ ਪਰਵਿੰਦਰ ਸਿੰਘ ਦੀ ਮੌਤ ਦੀ ਸੂਚਨਾ ਮਿਲਦੇ ਸਾਰ ਪਰਵਿੰਦਰ ਦਾ ਪਰਿਵਾਰ ਗਮਗੀਨ ਹੋ ਗਿਆ।ਪਿਤਾ ਜੀਤ ਰਾਮ ਫੌਜੀ ਨੇ ਦੱਸਿਆ ਕਿ ਪਰਵਿੰਦਰ ਉਮਰ ੩੫ ਸਾਲ ਜੋ ਕਿ ੨੦੧੨ ਨੂੰ ਇਰਾਕ ਵਿੱਚ ਰੋਜੀ ਰੋਟੀ ਲਈ ਗਿਆ ਸੀ,ਜੱਦੋਂ ਉਨ੍ਹਾਂ ਨੂੰ ਸਾਲ ੨੦੧੪ ਵਿੱਚ ਖਬਰ ਮਿਲੀ ਕਿ ਕਿ ਪਰਵਿੰਦਰ ਸਣੇ ਕੁੱਲ ੩੯ ਭਾਰਤੀ ਅੱਤਵਾਦੀਆ ਵੱਲੋਂ ਅਗਵਾ ਕਰ ਲਏਸ ਨ,ਉਸ ਦਿਨ ਤੋਂ ਹੀ ਪਰਿਵਾਰ ਦੀਆਂ ਮੁਸ਼ਕਿਲਾਂ ਵੱਧਣੀਆਂ ਸ਼ੁਰੂ ਹੋ ਗਈਆ।ਰਾਜਸੀ ਆਗੂਆਂ,ਅਫਸਰਾਂ ਦੇ ਲਾਰਿਆ ਤੇ ਉਹ ਪਰਵਿੰਦਰ ਦੀ ਉਡੀਕ ਕਰਦੇ ਰਹੇ ਪਰ ਅੱਜ ਸਵੇਰੇ ਕੇਂਦਰ ਸਰਕਾਰ ਦੀ ਮੰਤਰੀ ਸ਼ੁਸ਼ਮਾ ਸਵਰਾਜ ਵੱਲੋਂ ਦਿੱਤੇ ਪਰਵਿੰਦਰ ਦੇ ਜਿਊਂਦਾ ਨਾ ਹੋਣ ਦੀ ਖਬਰ ਦਿੱਤੀ ਤਾਂ ਉਸਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ।ਦੂਜੇ ਪਾਸੇ ਮੌਤ ਦੀ ਖਬਰ ਮਿਲਦੇ ਸਾਰ ਮਾਤਾ,ਪਤਨੀ ਬੁਰੀ ਤਰਾਂ ਝੰਜੋੜੇ ਗਏ ਅਤੇ ਉਨ੍ਹਾਂ ਦੀਆਂ ਵੈਰਾਗਮਾਈ ਚੀਖਾਂ ਕਾਰਨ ਮਹੌਲ ਜਿੱਥੇ ਗਮਗੀਨ ਹੋ ਉਠਿਆ ਉਥੇ ਖਬਰ ਲਿਖੇ ਜਾਣ ਤੱਕ ਕੋਈ ਵੀ ਸਰਕਾਰੀ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਨਾ ਪੁੱਜਾ।ਦੂਜੇ ਪਾਸੇ ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ,ਉਨ੍ਹਾਂ ਦੇ ਬੇਟੇ ਅਜੇ ਚੌਧਰੀ ਮੰਗੂਪੁਰ ਜੋ ਕਿ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਜਗਤਪੁਰ ਉਚੇਚੇ ਤੌਰ ਤੇ ਪਹੁੰਚਿਆਂ ਤੇ ਉਸ ਨੇ ਪਰਿਵਾਰ ਦੀ ਹਰ ਤਰਾਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ।
ਕੈਪਸ਼ਨ-ਗਮਗੀਨ ਪਿਤਾ ਜੀਤ ਰਾਮ ਆਪਣੇ ਪੋਤਰੇ ਨਾਲ ਨਾਲ ਮ੍ਰਿਤਕ ਪੁਤਰ ਪਰਵਿੰਦਰ ਦੀ ਫੋਟੋ ਦਿਖਾਉਣ ਸਮੇਂ