ਇਮੀਗ੍ਰੇਸ਼ਨ ਫਰਮਾਂ ਦੀ ਜਾਂਚ – ਐਸ ਡੀ ਐਮ ਨੇ ਇੱਕ ਫਰਮ ਵਿੱਚ ਪਾਈਆਂ ਬੇਨਿਯਮੀਆਂ
ਜ਼ੀਰਕਪੁਰ ਦੀ ਫਰਮ ਖਿਲਾਫ ਐਫ.ਆਈ.ਆਰ. ਦੇ ਹੁਕਮ
ਡੇਰਾਬੱਸੀ,2ਅਗਸਤ(ਸਤੀਸ਼ ਕੁਮਾਰ ਪੱਪੀ)-ਡੇਰਾਬੱਸੀ ਸਬ ਡਵੀਜ਼ਨ ਵਿੱਚ ਕੰਮ ਕਰ ਰਹੀਆਂ ਇਮੀਗ੍ਰੇਸ਼ਨ ਕੰਸਲਟੈਂਸੀ ਫਰਮਾਂ ਦੀ ਜਾਂਚ ਕਰਨ ਲਈ ਅੱਜ ਜ਼ੀਰਕਪੁਰ ਵਿੱਚ ਐਸ ਡੀ ਐਮ ਹਿਮਾਂਸ਼ੂ ਗੁਪਤਾ ਵੱਲੋਂ ਚੈਕਿੰਗ ਮੁਹਿੰਮ ਚਲਾਈ ਗਈ।
ਵੇਰਵਿਆਂ ਦਾ ਖੁਲਾਸਾ ਕਰਦਿਆਂ ਐੱਸ ਡੀ ਐਮ ਨੇ ਦੱਸਿਆ ਕਿ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਅਨੁਸਾਰ ਅਜਿਹੀਆਂ ਚਾਰ ਫਰਮਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ ਇੱਕ ਬਿਨਾਂ ਲਾਇਸੈਂਸ ਤੋਂ ਪਾਈ ਗਈ ਜੋ ਕਿ ਪੰਜਾਬ ਟਰੈਵਲਜ਼ ਪ੍ਰੋਫੈਸ਼ਨਜ਼ ਰੈਗੂਲੇਸ਼ਨ ਐਕਟ ਦੀ ਸਪੱਸ਼ਟ ਉਲੰਘਣਾ ਹੈ। ਉਨ੍ਹਾਂ ਅੱਗੇ ਕਿਹਾ ਕਿ ਫਰਮ ਗਲੋਬਲ ਐਕਮੇ ਵੀਜ਼ਾ, ਜ਼ੀਰਕਪੁਰ ਵਿਰੁੱਧ ਐਫ ਆਈ ਆਰ ਦਾ ਹੁਕਮ ਦਿੱਤਾ ਗਿਆ ਹੈ।
ਬਾਕੀ ਤਿੰਨ ਫਰਮਾਂ ਤੋਂ ਇਲਾਵਾ, ਦੋ ਨਿਯਮਤ ਲਾਇਸੈਂਸਾਂ ਨਾਲ ਕੰਮ ਕਰਦੇ ਪਾਈਆਂ ਗਈਆਂ ਜਦੋਂ ਕਿ ਇੱਕ ਹੋਰ ਨੇ ਅਜੇ ਕੰਮ ਸ਼ੁਰੂ ਕਰਨਾ ਹੈ। ਫਰਮ ਨੂੰ ਲਾਇਸੈਂਸ ਮਿਲਣ ਤੋਂ ਬਾਅਦ ਹੀ ਕੰਮ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।