ਇਨਕਮ ਟੈਕਸ ਦਫਤਰ ਨੂੰ ਅੱਗ ਲਾਉਣ ਵਾਲੇ 15 ਅਣਪਛਾਤਿਆਂ ਉਪਰ ਮਾਨਸਾ ਪੁਲੀਸ ਨੇ ਕੀਤਾ ਮਾਮਲਾ ਦਰਜ

912
Advertisement


ਮਾਨਸਾ, 26 ਅਗਸਤ (ਵਿਸ਼ਵ ਵਾਰਤਾ)-ਡੇਰਾ ਮੁਖੀ ਖਿਲਾਫ ਅਦਾਲਤ ਦਾ ਫੈਸਲਾ ਆਉਣ ਤੋਂ ਬਾਅਦ ਭੜਕੇ ਵਿਅਕਤੀਆਂ ਵੱਲੋਂ ੍ਹਹਿਰ ਦੇ ਵਨ ਵੇ ਟਰੈਫਿਕ ਰੋਡ ਤੇ ਸਥਿਤ ਇਨਕਮ ਟੈਕਸ ਦੇ ਦਫਤਰ *ਚ ਖੜੀਆਂ ਦੋ ਕਾਰਾਂ ਨੂੱ ਸਾੜਣ ਦੇ ਦ੍ਹੋ ਹੇਠ ਥਾਣਾ ਸਿਟੀ 2 ਮਾਨਸਾ ਦੀ ਪੁਲੀਸ ਨੇ 15 ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ, ਜਿੱਨ੍ਹਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ| ਇਸ ਦੌਰਾਨ ਉਕਤ ਵਿਭਾਗ ਦੀ ਇਕ ਤੇ ਉਥੋਂ ਦੇ ਇਕ ਮੁਲਾਜ਼ਮ ਦੀ ਨਵੀਂ ਗੱਡੀ ਨੂੱ ਅੱਗ ਲਾਕੇ ਸਾੜ ਦਿੱਤਾ ਗਿਆ ਸੀ|
ਇਨਕਮ ਟੈਕਸ ਵਿਭਾਗ ਮਾਨਸਾ ਦੇ ਮੁਲਾਜ਼ਮ ਉਮਕਾਰ ਮੀਨਾ ਨੇ ਦੱਸਿਆ ਕਿ ਜਦ ਉਹ ਦੁਪਹਿਰ ਸਮੇਂ ਦਫਤਰ ਵਿਚ ਸਨ ਤਾਂ ਕੁੱਝ ਨਕਾਬ ਪੋਸ਼ ਵਿਅਕਤੀ ਆਏ ਤੇ ਪਹਿਲਾਂ ਹੀ ਉਨ੍ਹਾਂ *ਤੇ ਤੇਲ ਪਾਕੇ ਸਾੜਣ ਦੀ ਕੋਸ਼ਿਸ਼ ਕੀਤੀ ਗਈ, ਪਰ ਜਦੋਂ ਉਨ੍ਹਾਂ ਦਫਤਰ ਤੇ ਪਿੱਛੇ ਵੜਕੇ ਆਪਣੀ ਜਾਨ ਬਚਾਈ ਤਾਂ ਉਨ੍ਹਾਂ ਉਥੇ ਖੜੀਆਂ ਦੋਵੇਂ ਕਾਰਾਂ ਨੂੱ ਅੱਗ ਦੇ ਹਵਾਲੇ ਕਰ ਦਿੱਤਾ| ਉਨ੍ਹਾਂ ਦੱਸਿਆ ਕਿ ਇਸ ਵਿਚ ਇਕ ਕਾਰ ਉਨ੍ਹਾਂ ਦੀ ਨਿੱਜੀ ਤੇ ਇਕ ਕਾਰ ਦਫਤਰ ਦੀ ਸ਼ਾਮਿਲ, ਜੋ ਸੜਕੇ ਬਿਲਕੁਲ ਸਵਾਹ ਹੋ ਗਈਆਂ ਹਨ|
ਥਾਣਾ ਸਿਟੀ^2 ਦੇ ਮੁਖੀ ਗੁਰਮੀਤ ਸਿੱਘ ਨੇ ਦੱਸਿਆ ਕਿ ਉਕਤ ਘਟਨਾ ਨੂੱ ਲੈ ਕੇ ਸ਼ਹਿਰ ਦੇ ਵਾਰਡ ਨੱਬਰ 13 ਦੇ ਵਾਸੀ ਮਦਨ ਲਾਲ ਦੇ ਬਿਆਨਾਂ ਤੇ ਪੁਲੀਸ ਨੇ 15 ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ, ਜਿੱਨ੍ਹਾਂ ਵਿਚੋਂ ਹਾਲੇ ਕਿਸੇ ਦੀ ਪਹਿਚਾਣ ਨਹੀਂ ਹੋਈ |

ਦੱਸਿਆ ਜਾ ਰਿਹਾ ਕਿ ਪੁਲੀਸ ਨੇ ਇਸ ਲਈ ਪਿੱਡ ਜਵਾਹਰਕੇ ਤੋਂ ਵੀ ਇਕ ਵਿਅਕਤੀ ਨੂੱ ਹਿਰਾਸਤ ਵਿਚ ਲਿਆ, ਪਰ ਪੁਲੀਸ ਨੇ ਇਸ ਦੀ ਕੋਈ ਪ੍ਹੁਟੀ ਨਹੀਂ ਕੀਤੀ | ਇਸ ਦੇ ਇਲਾਵਾ ਪੁਲੀਸ ਵੱਲੋਂ ਬਾਕੀ ਵਿਅਕਤੀਆਂ ਦੀ ਵੀ ਭਾਲ ਕੀਤੀ ਜਾ ਰਹੀ ਹੈ| ਇਸ ਘਟਨਾ ਤੋਂ ਬਾਅਦ ਇਨਕਮ ਟੈਕਸ ਦੇ ਬਾਹਰ ਪੁਲੀਸ ਦਾ ਪਹਿਰਾ ਬੈਠਾ ਦਿੱਤਾ ਗਿਆ|ਸ਼ਨੀਵਾਰ ਨੂੱ ਮਾਨਸਾ *ਚ ਕਰਫਿਊ ਜਾਰੀ ਰਿਹਾ, ਪਰ ਇਸ ਵਿਚ ਪ੍ਰਸ਼ਾਸਨ ਲੋਕਾਂ ਨੂੱ ਖਰੀਦਦਾਰੀ ਕਰਨ ਲਈ ਸਵੇਰੇ ਸ਼ਾਮ ਚਾਰ^ਚਾਰ ਘੱਟਿਆਂ ਦੀ ਢਿੱਲ ਦਿੱਤੀ ਗਈ, ਪਰ ਇਸ ਦੌਰਾਨ ਵੀ ਲੋਕਾਂ ਵਿਚ ਸਹਿਮ ਪਾਇਆ ਗਿਆ|
ਦੂਜੇ ਪਾਸੇ ਪੁਲੀਸ ਨੇ ਸ਼ੁਕਰਵਾਰ ਨੂੱ ਮਾਨਸਾ ਦੇ ਵਨ^ਵੇ ਟਰੈਫਿਕ ਰੋਡ *ਤੇ ਇਨਕਮ ਟੈਕਸ ਦਫਤਰ ਵਿਚ ਅੱਗ ਲਾਕੇ ਸਾੜੀਆਂ ਦੋ ਕਾਰਾਂ ਦੇ ਮਾਮਲਾ ਵਿਚ ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ ਕਰਕੇ ਪਿੱਡ ਜਵਾਹਰਕੇ ਤੇ ਹੋਰਨਾਂ ਥਾਵਾਂ ਤੋਂ ਕੁੱਝ ਵਿਅਕਤੀਆਂ ਨੂੱ ਹਿਰਾਸਤ ਵਿਚ ਲਿਆ| ਇਸਦੇ ਨਾਲ ਸੁਰੱਖਿਆ ਦੇ ਮੱਦੇਨ੦ਰ ਪੁਲਿਸ, ਅਰਧਸੈਨਿਕ ਬਲ ਤੇ ਸੈਨਾ ਦੇ ਜਵਾਨਾਂ ਨੇ ਸ਼ਹਿਰ ਵਿਚ ਫਲੈਗ ਮਾਰਚ ਕੱਢਿਆ| ਅਧਿਕਾਰੀਆਂ ਦਾ ਕਹਿਣਾ ਕਿ ੍ਹਹਿਰ ਵਿਚ ਅਮਨ ੍ਹਾਂਤੀ ਵਾਲਾ ਮਾਹੌਲ ਤੇ ਕਿਸੇ ਪਾਸੇ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਘਟੀ, ਹਾਲਾਂਕਿ ਹਾਲਾਤਾਂ ਨੂੱ ਦੇਖਦਿਆਂ ਹਾਲੇ ਕਰਫਿਊ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ, ਪਰ ਇਸ ਵਿਚ ਸਮੇਂ ਦੇ ਮੁਤਾਬਿਕ ਢਿੱਲ ਜ਼ਰੂਰ ਦਿੱਤੀ ਜਾ ਸਕਦੀ| ਪੁਲੀਸ ਸੁਰੱਖਿਆ ਪ®ਬੱਧਾਂ ਨੂੱ ਲੈਕੇ ਚੌਕਸ ਦਿਖੀ| ਕਰਫਿਊ ਦੌਰਾਨ ਲੋਕਾਂ ਨੂੱ ਮੁੱਖ ਸੜਕਾਂ *ਤੇ ਆਉਣ^ਜਾਣ ਨਹੀਂ ਦਿੱਤਾ ਜਾ ਰਿਹਾ ਤੇ ਪੁਲੀਸ ਦਾ ੍ਹਹਿਰ ਦੇ ਚੱਪੇ ਚੱਪੇ *ਤੇ ਪਹਿਰਾ ਚੱਲ ਰਿਹਾ|
ਡੀਸੀ ਧਰਮਪਾਲ ਗੁਪਤਾ ਦਾ ਕਹਿਣਾ ਕਿ ਕਰਫਿਊ *ਚ ਸਵੇਰੇ ਸ਼ਾਮ ਚਾਰ^ਚਾਰ ਘੱਟਿਆਂ ਦੀ ਢਿੱਲ ਦਿੱਤੀ ਗਈ ਹੈ| ਸੈਨਾ ਦੀਆਂ ਦੋ ਬਟਾਲੀਅਨ ਨੂੱ ਬਠਿੱਡਾ ਸੈਨਿਕ ਛਾਉਣੀ ਤੋਂ ਬੁਲਾ ਲਿਆ ਗਿਆ| ੦ਰੂਰਤ ਪੈਣ *ਤੇ ਸੈਨਾ ਦੇ ਜਵਾਨਾਂ ਦੀ ਮੱਦਦ ਲਈ ਜਾ ਸਕਦੀ ਹੈ| ਉਨ੍ਹਾਂ ਕਿਹਾ ਕਿ ਹਾਲੇ ਸ਼ਹਿਰ ਵਿਚ ਕਰਫਿਊ ਪੂਰੀ ਤਰ੍ਹਾਂ ਲਾਗੂ ਰਹੇਗਾ ਤੇ ਸਕੂਲਾਂ^ਕਾਲਜਾਂ ਤੇ ਦਫਤਰਾਂ ਵਿਚ ਛੁੱਟੀਆਂ ਰਹਿਣਗੀਆਂ|

ਫੋਟੋ ਕੈਪਸ਼ਨ: ਮਾਨਸਾ ਵਿਚ ਐਸ.ਟੀ.ਐਫ ਦੇ ਏ.ਡੀ.ਜੀ.ਪੀ ਹਰਪ੍ਰੀਤ ਸਿੰਘ ਸਿੱਧੂ ਡੇਰਾ ਸੱਚਾ ਸੌਦਾ ਦਾ ਨਿਰੀਖਣ ਕਰਨ ਤੋਂ ਬਾਅਦ ਬਾਹਰ ਆਉਂਦੇ ਹੋਏ|

Advertisement

LEAVE A REPLY

Please enter your comment!
Please enter your name here