ਇਤਿਹਾਸਕ ਕਿਸਾਨ ਅੰਦੋਲਨ
ਇਤਿਹਾਸਕ ਕਿਸਾਨ ਅੰਦੋਲਨ ਦਾ ਅੱਜ 126 ਵਾਂ ਦਿਨ
ਕਿਸਾਨ ਲਗਾਤਾਰ ਡਟੇ ਹਨ ਦਿੱਲੀ ਦੀਆਂ ਬਰੂਹਾਂ ਤੇ
ਮਹਾਂਪੰਚਾਇਤ ਵਿੱਚ ਰਾਕੇਸ਼ ਟਿਕੈਤ ਦਾ ਵੱਡਾ ਬਿਆਨ
ਕਿਹਾ-ਸਰਕਾਰੀ ਏਜੰਸੀ ਡਰਾਉਣ ਦੀ ਕੋਸ਼ਿਸ਼ ਕਰੇ ਤਾਂ ਅਫਸਰਾਂ ਨੂੰ ਬੰਧਕ ਬਣਾ ਲਓ
26 ਮਾਰਚ ਨੂੰ ਪੂਰਣ ਰੂਪ ਨਾਲ ਕੀਤਾ ਜਾਵੇਗਾ ਭਾਰਤ ਬੰਦ-ਰਾਕੇਸ਼ ਟਿਕੈਤ
ਚੰਡੀਗੜ੍ਹ, 25 ਮਾਰਚ( ਵਿਸ਼ਵ ਵਾਰਤਾ)- ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਕਿਸਾਨ ਅੰਦੋਲਨ ਦਾ ਅੱਜ 126 ਵਾਂ ਦਿਨ ਹੈ।ਪਹਿਲਾਂ ਕੜਾਕੇ ਦੀ ਠੰਢ ,ਕੋਹਰਾ ਅਤੇ ਤੇਜ਼ ਮੀਂਹ ਦੀ ਮਾਰ ਨੂੰ ਝੱਲਣ ਤੋਂ ਬਾਅਦ ਹੁਣ ਕਿਸਾਨ ਤੇਜ਼ ਧੁੱਪ ਵਿੱਚ ਦਿੱਲੀ ਦੇ ਬਾਰਡਰਾਂ ਤੇ ਲਗਾਤਾਰ ਡਟੇ ਹਨ।
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਸੰਗਠਨਾਂ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਗੁੱਸਾ ਵੱਧਦਾ ਹੀ ਜਾ ਰਿਹਾ ਹੈ। ਕਿਸਾਨਾਂ ਨੇ 26 ਮਾਰਚ ਨੂੰ ਭਾਰਤ ਬੰਦ ਤੋਂ ਬਾਅਦ ਹੋਲੀ ਤੇ ਵੀ ਪ੍ਰਦਰਸ਼ਨ ਕਰਨ ਦੀ ਘੋਸ਼ਣਾ ਕੀਤੀ ਹੈ। ਇਸ ਦੇ ਚਲਦੇ ਮਹਾਂਪੰਚਾਇਤ ਵਿੱਚ ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ ਕਿਹਾ ਹੈ ਕਿ ਮਜ਼ਦੂਰ ਬਣਾਉਣ ਦੀ ਕੋਸ਼ਿਸ਼ ਚੱਲ ਰਹੀ ਹੈ। ਉਹਨਾਂ ਨੇ ਕਿਸਾਨਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਸਰਕਾਰੀ ਏਜੰਸੀ ਕਿਸਾਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰੇ ਤਾਂ ਉਹਨਾਂ ਨੂੰ ਬੰਧਕ ਬਣਾ ਲਓ। ਇਸ ਦੌਰਾਨ ਟਿਕੈਤ ਨੇ 26 ਜਨਵਰੀ ਦੀ ਘਟਨਾਂ ਦਾ ਵੀ ਜ਼ਿਕਰ ਕੀਤਾ। ਟਿਕੈਤ ਨੇ ਕਿਹਾ ਕਿ ਜੇਕਰ ਧਾਰਮਿਕ ਝੰਡਾ ਲਗਾਇਆ ਤਾਂ ਕਿ ਪਾਪ ਕਰ ਦਿੱਤਾ । ਲਾਲ ਕਿਲ੍ਹਾ ਤਾਂ ਸਰਕਾਰ ਪਹਿਲਾਂ ਹੀ ਵੇਚ ਚੁੱਕੀ ਹੈ। ਉਹਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਜੇਕਰ ਸੀ.ਐਮ ਖੱਟੜ ਵਿੱਚ ਹਿੰਮਤ ਹੈ ਤਾਂ ਉਹ ਹੈਲੀਕਾਪਟਰ ਤੋਂ ਹੇਠ ਉਤਰ ਕੇ ਦਿਖਾਵੇ।
ਟਿਕੈਤ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਆਵਾਜ਼ ਚੁੱਕਣ ਵਾਲਿਆਂ ਤੇ ਤਸ਼ੱਦਦ ਕਰ ਰਹੀ ਹੈ। ਇਕ ਅਜ਼ਾਦ ਵਿਧਾਇਕ ਬਲਰਾਜ ਕੁੰਡੂ ਨੇ ਜਦੋਂ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਅਤੇ ਵਿਧਾਨ ਸਭਾ ਵਿੱਚ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਆਵਾਜ਼ ਉਠਾਈ ਤਾਂ ਸਰਕਾਰ ਨੇ ਇੰਨਕਮ ਟੈਕਸ ਵਾਲਿਆਂ ਦੀ ਛਾਪੇਮਾਰੀ ਕਰਵਾ ਦਿੱਤੀ। ਉਹਨਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਹਿਤੈਸ਼ੀ ਨੇਤਾਵਾਂ ਨੂੰ ਇਕੱਲਾ ਸਮਝਣ ਦੀ ਭੁੱਲ ਨਾ ਕਰੇ, ਉਹਨਾਂ ਨੇ ਨਾਲ ਕਿਸਾਨ ਅਤੇ ਆਮ ਜਨਤਾ ਖੜੀ ਹੈ। ਉਹਨਾਂ ਇਹ ਵੀ ਕਿਹਾ ਕਿ 26 ਮਾਰਚ ਨੂੰ ਭਾਰਤ ਪੂਰੀ ਤਰ੍ਹਾਂ ਬੰਦ ਹੋਵੇਗਾ, ਜਿਸ ਵਿੱਚ ਰੇਲ ਅਤੇ ਸੜਕ ਮਾਰਗਾਂ ਦਾ ਚੱਕਾ ਜਾਮ ਕੀਤਾ ਜਾਵੇਗਾ।