ਇਜ਼ਰਾਈਲ-ਹਮਾਸ ਜੰਗ ਦਾ ਅੱਜ 7ਵਾਂ ਦਿਨ
212 ਭਾਰਤੀਆਂ ਨੂੰ ਇਜ਼ਰਾਈਲ ਤੋਂ ਲਿਆਂਦਾ ਗਿਆ ਦਿੱਲੀ
ਚੰਡੀਗੜ੍ਹ,13ਅਕਤੂਬਰ(ਵਿਸ਼ਵ ਵਾਰਤਾ) ਇਜ਼ਰਾਈਲ-ਹਮਾਸ ਜੰਗ ਦਾ ਅੱਜ 7ਵਾਂ ਦਿਨ ਹੈ। ਇਸ ਦੌਰਾਨ ਭਾਰਤ ਸਰਕਾਰ ਨੇ ਆਪਰੇਸ਼ਨ ਅਜੈ ਤਹਿਤ ਇਜ਼ਰਾਈਲ ਵਿੱਚ ਫਸੇ 212 ਭਾਰਤੀ ਨਾਗਰਿਕਾਂ ਨੂੰ ਬਚਾਇਆ ਹੈ। ਅੱਜ ਸਵੇਰੇ ਏਅਰ ਇੰਡੀਆ ਦਾ ਇੱਕ ਜਹਾਜ਼ ਭਾਰਤੀ ਨਾਗਰਿਕਾਂ ਨੂੰ ਲੈ ਕੇ ਦਿੱਲੀ ਪਹੁੰਚਿਆ। ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਦਿੱਲੀ ਹਵਾਈ ਅੱਡੇ ‘ਤੇ ਸਾਰਿਆਂ ਦਾ ਸਵਾਗਤ ਕੀਤਾ। ।
ਗੌਰਤਲਬ ਹੈ ਕਿ ਇਜ਼ਰਾਈਲ ਅਤੇ ਹਮਾਸ ਵਿਚਾਲੇ 7 ਅਕਤੂਬਰ ਤੋਂ ਸ਼ੁਰੂ ਹੋਈ ਜੰਗ ‘ਚ ਹੁਣ ਤੱਕ 2700 ਲੋਕ ਮਾਰੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਲਗਭਗ 1,300 ਇਜ਼ਰਾਈਲੀ ਹਨ। ਹੁਣ ਤੱਕ ਕਰੀਬ 1400 ਫਲਸਤੀਨੀ ਵੀ ਆਪਣੀ ਜਾਨ ਗੁਆ ਚੁੱਕੇ ਹਨ। ਇਜ਼ਰਾਈਲ ਦਾ ਕਹਿਣਾ ਹੈ ਕਿ ਉਸ ਦੀ ਫੌਜ ਨੇ 6 ਦਿਨਾਂ ‘ਚ ਹਮਾਸ ਦੇ 3,600 ਟਿਕਾਣਿਆਂ ‘ਤੇ ਹਮਲੇ ਕੀਤੇ ਹਨ।