ਇਜ਼ਰਾਈਲ ਦੇ ਯੇਰੂਸ਼ਲਮ ‘ਚ ਪੂਜਾ ਸਥਾਨ ‘ਤੇ ਅੰਨ੍ਹੇਵਾਹ ਗੋਲੀਬਾਰੀ, 7 ਦੀ ਮੌਤ
ਚੰਡੀਗੜ੍ਹ 27 ਜਨਵਰੀ(ਵਿਸ਼ਵ ਵਾਰਤਾ)- ਅੱਜ ਇਜ਼ਰਾਇਲ ਦੇ ਯੇਰੂਸ਼ਲਮ ਵਿੱਚ ਇੱਕ ਪੂਜਾ ਸਥਾਨ ਨੇੜੇ ਅੰਨ੍ਹੇਵਾਹ ਗੋਲੀਬਾਰੀ ਹੋਈ ਹੈ। ਇਸ ‘ਚ 7 ਲੋਕਾਂ ਦੀ ਮੌਤ ਹੋ ਗਈ ਜਦਕਿ 10 ਲੋਕ ਜ਼ਖਮੀ ਹੋ ਗਏ। ਇਹ ਹਮਲਾ ਇੱਕ ਫਲਸਤੀਨੀ ਵਿਅਕਤੀ ਨੇ ਕੀਤਾ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਇਜ਼ਰਾਈਲ ‘ਤੇ ਹਮਲੇ ਤੋਂ ਬਾਅਦ ਗਾਜ਼ਾ ਪੱਟੀ, ਵੈਸਟ ਬੈਂਕ ਅਤੇ ਹੋਰ ਸ਼ਹਿਰਾਂ ‘ਚ ਲੋਕਾਂ ਨੇ ਜਸ਼ਨ ਮਨਾਏ। ਇਸ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਹੋਰ ਖਬਰਾਂ ਮੁਤਾਬਕ ਗੋਲੀਬਾਰੀ ਇਕ ਪੂਜਾ ਸਥਾਨ ਨੇੜੇ ਹੋਈ। ਪੁਲਿਸ ਨੇ ਇਸ ਨੂੰ ਅੱਤਵਾਦੀ ਹਮਲਾ ਦੱਸਿਆ ਹੈ। ਪੁਲਿਸ ਨੇ ਕਿਹਾ ਕਿ ਹਮਲਾਵਰ ਫਲਸਤੀਨੀ ਸੀ ਅਤੇ ਮਾਰਿਆ ਗਿਆ ਹੈ।
ਇਹ ਹਮਲਾ ਰਾਤ 8:15 ਵਜੇ ਹੋਇਆ ਹਮਲਾਵਰ ਨੇ ਪੂਜਾ ਸਥਾਨ ਵਿੱਚੋੋਂ ਬਾਹਰ ਆ ਰਹੇ ਲੋਕਾਂ ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।