ਇਕ ਮਹੀਨੇ ਵਿਚ ਪਿੰਡ ਪੱਧਰ ਤੱਕ ਢਾਂਚਾ ਮੁਕੰਮਲ ਕਰੇਗੀ ਆਪ – ਡਾ. ਬਲਵੀਰ ਸਿੰਘ

156
Advertisement

ਆਮ ਆਦਮੀ ਪਾਰਟੀ ਨਸ਼ੇ ਸਮੇਤ ਹਰ ਪ੍ਰਕਾਰ ਦੇ ਮਾਫੀਆ ਵਿਰੁੱਧ ਸੂਬਾ ਪੱਧਰੀ ਸੰਘਰਸ਼ ਵਿੱਢੇਗੀ

ਚੰਡੀਗੜ, 24 ਮਾਰਚ (ਵਿਸ਼ਵ ਵਾਰਤਾ)- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਨਵਨਿਯੁਕਤ ਸਹਿ ਪ੍ਰਧਾਨ ਡਾ. ਬਲਵੀਰ ਸਿੰਘ ਦੀ ਅਗਵਾਈ ਵਿਚ ਅੱਜ ਇਥੇ ਪੰਜ ਜੋਨ ਪ੍ਰਧਾਨਾਂ ਅਤੇ ਸਾਰੇ ਜਿਲਾ ਪ੍ਰਧਾਨਾਂ ਦੀ ਪਲੇਠੀ ਬੈਠਕ ਹੋਈ। ਬੈਠਕ ਉਪਰੰਤ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਡਾ. ਬਲਵੀਰ ਸਿੰਘ ਨੇ ਦੱਸਿਆ ਕਿ ਮੀਟਿੰਗ ਵਿਚ ਹੋਈ ਵਿਸਥਾਰ ਵਿਚਾਰ-ਚਰਚਾ ਤਹਿਤ ਅਗਲੇ ਇਕ ਮਹੀਨੇ ਤੱਕ ਜਿਲਾ, ਬਲਾਕ ਅਤੇ ਪਿੰਡ ਪੱਧਰ ਤੱਕ ਢਾਂਚਾ ਮੁਕੰਮਲ ਕਰ ਦਿੱਤਾ ਜਾਵੇਗਾ ਅਤੇ ਪਾਰਟੀ ਨਸ਼ਿਆਂ ਸਮੇਤ ਸੂਬੇ ਵਿਚ ਸਰਗਰਮ ਹਰੇਕ ਮਾਫੀਆ ਵਿਰੱਧ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀ ਮੁੱਦਾ ਅਧਾਰਿਤ ਲੜਾਈ ਲੜੇਗੀ। ਜੋਨ ਪ੍ਰਧਾਨਾਂ ਵਿਚ ਮਾਝਾ ਜੋਨ ਦੇ ਕੁਲਦੀਪ ਸਿੰਘ ਧਾਲੀਵਾਲ, ਦੁਆਬਾ ਜੋਨ ਦੇ ਪਰਮਜੀਤ ਸਿੰਘ ਸਚਦੇਵਾ, ਮਾਲਵਾ-1 ਦੇ ਅਨਿਲ ਠਾਕੁਰ , ਮਾਲਵਾ-2 ਦੇ ਗੁਰਦਿੱਤ ਸਿੰਘ ਸੇਖੋਂ ਅਤੇ ਮਾਲਵਾ -3 ਦੇ ਪ੍ਰਧਾਨ ਦਲਬੀਰ ਸਿੰਘ ਢਿਲੋਂ, ਸੰਗਠਨ ਸਕੱਤਰ ਗੈਰੀ ਵੜਿੰਗ ਅਤੇ ਖਜਾਨਚੀ ਸੁਖਵਿੰਦਰ ਸੁੱਖੀ ਅਕਲੀਆ ਮੌਜੂਦ ਸਨ।

ਇਸ ਮੌਕੇ ਡਾ. ਬਲਵੀਰ ਸਿੰਘ ਅਤੇ ਪੰਜ ਜੋਨ ਪ੍ਰਧਾਨਾਂ ਨੇ ਸਾਰੇ ਜਿਲਾ ਪ੍ਰਧਾਨਾਂ ਨੂੰ ਪਾਰਟੀ ਦੇ ਰਾਸ਼ਟਰੀ ਕਨਵੀਨਰ ਵਲੋਂ ਮਾਨਹਾਣੀ ਮਾਮਲੇ ਵਿਚ ਅਰਵਿੰਦ ਕੇਜਰੀਵਾਲ ਵਲੋਂ ਰੱਖੇ ਗਏ ਪੱਖ ਦੀ ਵਿਸਥਾਰ ਵਿਚ ਜਾਣਕਾਰੀ ਦਿੱਤੀ ਅਤੇ ਸਪੱਸ਼ਟ ਕੀਤਾ ਕਿ ਅਰਵਿੰਦ ਕੇਜਰੀਵਾਲ ਵਲੋਂ ਮਾਮਲਾ ਖਤਮ ਕਰਨ ਲਈ ਮੁਆਫੀ ਜਰੂਰ ਮੰਗੀ ਗਈ ਹੈ ਪਰੰਤੂ ਨਸ਼ਿਆਂ ਦੇ ਮਾਮਲੇ ਵਿਚ ਮਜੀਠੀਆ ਨੂੰ ਕਲੀਨਚਿੱਟ ਨਹੀਂ ਦਿੱਤੀ ਅਤੇ ਉਨਾਂ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਨੂੰ ਡਰੱਗ ਮਾਫੀਆ ਵਿਰੁੱਧ ਡਟਕੇ ਲੜਾਈ ਲੜਨ ਦਾ ਸੁਨੇਹਾ ਦਿਤਾ। ਜਿਸ ਉਤੇ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਸਾਰੇ ਜਿਲਾ ਪ੍ਰਧਾਨਾਂ ਨੇ ਪੰਜਾਬ ਵਿਚ ਪਾਰਟੀ ਦੀ ਮਜਬੂਤੀ ਅਤੇ ਅਰਵਿੰਦ ਕੇਜਰੀਵਾਲ ਦੇ ਹੱਕ ਵਿਚ ਡਟੇ ਰਹਿਣ ਦਾ ਅਹਿਦ ਲਿਆ।

ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਡਾ. ਬਲਵੀਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਹਰ ਫਰੰਟ ਉਤੇ ਬੁਰੀ ਤਰਾਂ ਅਸਫਲ ਸਰਕਾਰ ਸਿੱਧ ਹੋਈ ਹੈ ਅਤੇ ਸੂਬੇ ਦਾ ਹਰ ਵਰਗ ਤ੍ਰਾਹ-ਤ੍ਰਾਹ ਕਰ ਰਿਹਾ ਹੈ। ਡਾ. ਬਲਵੀਰ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਪੂਰੀ ਤਰਾਂ ਬਾਦਲਾਂ ਨਾਲ ਮਿਲ ਚੁੱਕੀ ਹੈ ਅਤੇ ਮਜੀਠੀਆ ਸਮੇਤ ਹਰ ਕਦਮ ਉਤੇ ਬਾਦਲਾਂ ਨੂੰ ਬਚਾ ਰਹੀ ਹੈ। ਉਨਾਂ ਕਿਹਾ ਕਿ ਪਾਰਟੀ ਸੂਬਾ ਪੱਧਰੀ ਉਤੇ ਕਿਸਾਨ-ਮਜਦੂਰ, ਬੇਰੁਜਗਾਰੀ, ਨਸ਼ਿਆਂ, ਰੇਤ ਮਾਫੀਆ ਅਤੇ ਹੋਰ ਮਾਫੀਆ ਵਿਰੁੱਧ ਮੁੱਦਿਆਂ ਉਤੇ ਅਧਾਰਿਤ ਮੁਹਿੰਮ ਸ਼ੁਰੂ ਕਰੇਗੀ। ਉਨਾਂ ਕਿਹਾ ਕਿ ਅੱਜ ਪੰਜਾਬ ਦੀ ਹੋਂਦ ਦਾ ਸਵਾਲ ਹੈ ਅਤੇ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਵੱਡੀ ਉਮੀਦ ਵਜੋਂ ਦੇਖਦੇ ਹਨ। ਡਾ. ਬਲਵੀਰ ਸਿੰਘ ਨੇ ਕਿਹਾ ਕਿ ਪਾਰਟੀ ਦੇ ਵਰਕਰ ਪਾਰਟੀ ਦੀ ਰੀੜ ਦੀ ਹੱਡੀ ਹਨ ਅਤੇ ਪਾਰਟੀ ਨਾਲ ਅੱਜ ਵੀ ਚਟਾਨ ਵਾਂਗ ਖੜੇ ਹਨ। ਡਾ. ਬਲਵੀਰ ਸਿੰਘ ਨੇ ਕਿਹਾ ਕਿ ਪਾਰਟੀ ਪੂਰੀ ਤਰਾਂ ਇਕਜੁੱਟ ਹੈ ਅਤੇ ਉਨਾਂ ਨੈਸ਼ਨਲ ਲੀਡਰਸ਼ਿਪ, ਸੂਬਾ ਲੀਡਰਸ਼ਿਪ ਅਤੇ ਵਲੰਟੀਅਰ ਪੱਧਰ ਤੱਕ ਦੀ ਲੀਡਰਸ਼ਿਪ ਵਿਚ ਪੁਲ ਦਾ ਕੰਮ ਕਰਨਗੇ। ਉਨਾਂ ਕਿਹਾ ਕਿ ਪਾਰਟੀ ਦੀ ਮਜਬੂਤੀ ਲਈ ਦਿਨ ਰਾਤ ਇਕ ਕਰ ਦਿੱਤਾ ਜਾਵੇਗਾ ਅਤੇ ਕਿਸੇ ਨਾ ਕਿਸੇ ਕਾਰਨ ਪਾਰਟੀ ਤੋਂ ਦੂਰ ਜਾ ਚੁੱਕੇ ਆਗੂਆਂ ਅਤੇ ਸਮਰਥੱਕਾਂ ਨੂੰ ਵਾਪਸ ਲਿਆਉਣ ਲਈ ਸੰਜੀਦਾ ਯਤਨ ਕੀਤੇ ਜਾਣਗੇ।

ਅਮ੍ਰਿੰਤਸਰ ਸ਼ਹਿਰੀ ਤੋਂ ਸੁਰੇਸ਼ ਸ਼ਰਮਾ, ਦਿਹਾਤੀ ਤੋਂ ਪ੍ਰਗਟ ਸਿੰਘ, ਤਰਨਤਾਰਨ ਤੋਂ ਸੱਜਣ ਸਿੰਘ, ਜਲੰਧਰ ਸ਼ਹਿਰੀ ਤੋਂ ਜਤਿੰਦਰ ਸਿੰਘ, ਦਿਹਾਤੀ ਤੋਂ ਸਵਰਨ ਸਿੰਘ ਹੇਅਰ, ਹੁਸ਼ਿਆਰਪੁਰ ਸ਼ਹਿਰੀ ਤੋਂ ਮਦਨ ਲਾਲ ਸੂਦ, ਦਿਹਾਤੀ ਤੋਂ ਗੁਰਵਿੰਦਰ ਸਿੰਘ ਪਾਬਲਾ, ਨਵਾਂਸ਼ਹਿਰ ਤੋਂ ਰਜਿੰਦਰ ਸ਼ਰਮਾ, ਰੋਪੜ ਤੋਂ ਮਾਸਟਰ ਹਰਿਦਆਲ ਸਿੰਘ, ਮੋਹਾਲੀ ਦਿਹਾਤੀ ਤੋਂ ਦਰਸ਼ਨ ਸਿੰਘ ਧਾਲੀਵਾਲ, ਪਟਿਆਲਾ ਸ਼ਹਿਰ ਤੋਂ ਤਜਿੰਦਰ ਮਹਿਤਾ, ਦਿਹਾਤੀ ਤੋਂ ਐਡਵੋਕਟ ਗਿਆਨ ਸਿੰਘ, ਸੰਗਰੂਰ ਤੋਂ ਰਾਜਵੰਤ ਸਿੰਘ ਘੁਲੀ, ਫਤਹਿਗੜ ਸਾਹਿਬ ਤੋਂ ਐਡਵੋਕੇਟ ਲਖਬੀਰ ਸਿੰਘ ਰਾਏ, ਲੁਧਿਆਣਾ ਤੋਂ ਰਣਜੀਤ ਸਿੰਘ ਧਮੋਟ,ਫਿਰੋਜਪੁਰ ਤੋਂ ਮਲਕੀਤ ਥਿੰਦ, ਫਾਜਿਲਕਾ ਤੋਂ ਸਮਰਵੀਰ ਸਿੰਘ ਸਿਧੂ, ਬਠਿੰਡਾ ਸ਼ਹਿਰੀ ਤੋਂ ਭੁਪਿੰਦਰ ਬੰਸਲ ਅਤੇ ਦਿਹਾਤੀ ਤੋਂ ਐਡਵੋਕੇਟ ਨਵਦੀਪ ਸਿੰਘ ਜੀਦਾ ਅਤੇ ਹੋਰ ਮੌਜੂਦ ਸਨ।

Advertisement

LEAVE A REPLY

Please enter your comment!
Please enter your name here