ਚੰਡੀਗੜ੍ 30 ਮਾਰਚ ( ਵਿਸ਼ਵ ਵਾਰਤਾ)-ਸਨਅਤੀ ਕਸਬਾ ਪੱਖੋ ਕੈਚੀਆਂ ਨਾਲ ਲਗਦੇ ਪਿੰਡ ਭਗਤਪੁਰਾ ਮੌੜ ਵਿਖੇ ਸੋਮਵਾਰ ਸਵੇਰੇ ਸੁਖਵਤੇ ਇਕ ਪਰਿਵਾਰ ਦੇ ਇਕਲੌਤੇ ਨੌਜਵਾਨ ਕਿਸਾਨ ਨੇ ਆਪਣੇ ਘਰ ਅੰਦਰ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੂਚਨਾ ਮਿਲਦੇ ਹੀ ਉੱਪ ਕਪਤਾਨ ਪੁਲਿਸ ਤਪਾ ਰਾਵਿੰਦਰ ਸਿੰਘ ਰੰਧਾਵਾ, ਥਾਣਾ ਸ਼ਹਿਣਾ ਦੇ ਐੱਸਐੱਚਓ ਤਰਸੇਮ ਸਿੰਘ ਪੁਲਿਸ ਪਾਰਟੀ ਨਾਲ ਘਟਨਾ ਸਥਾਨ ‘ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਲਿਆ। ਇਸ ਸਬੰਧੀ ਪਿੰਡ ਦੇ ਸਰਪੰਚ ਅੰਗਰੇਜ ਸਿੰਘ ਤੋਂ ਇਲਾਵਾ ਪਿੰਡ ਵਾਸੀ ਤੇ ਪਰਿਵਾਰਕ ਮੈਂਬਰਾਂ ਭਗਵਾਨ ਸਿੰਘ ਭਾਨਾ, ਹਰਿੰਦਰ ਸਿੰਘ, ਹਰਦੀਪ ਸਿੰਘ, ਸੁਖਦੇਵ ਸਿੰਘ, ਬਹਾਦਰ ਸਿੰਘ ਆਦਿ ਨੇ ਦੱਸਿਆ ਕਿ ਕਿਸਾਨ ਰਛਪਾਲ ਸਿੰਘ (27 ਸਾਲ) ਪੁੱਤਰ ਕੁਲਵੰਤ ਸਿੰਘ ਵਾਸੀ ਭਗਤਪੁਰਾ ਮੌੜ ਨੇ ਸਵੇਰੇ ਕਰੀਬ 5 ਵਜੇ ਆਪਣੇ ਘਰ ਅੰਦਰ ਬਾਥਰੂਮ ਦੀ ਛੱਤ ‘ਤੇ ਪੱਖੇ ਵਾਲੀ ਹੁੱਕ ਵਿੱਚ ਪੱਗ ਪਾ ਕੇ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਮਾਤਾ ਪਰਮਜੀਤ ਕੌਰ ਦਾ ਕਰੀਬ 2 ਸਾਲ ਪਹਿਲਾ ਗੋਬਿੰਦ ਟਰਾਂਸਪੋਰਟ ਕੰਪਨੀ ਦੀ ਬੱਸ ਨਾਲ ਐਕਸੀਡੈਂਟ ਹੋਣ ਕਾਰਨ ਉਸ ਦੇ ਇਲਾਜ ‘ਤੇ 10-12 ਲੱਖ ਰੁਪਏ ਦਾ ਖਰਚ ਹੋਣ ਕਰਕੇ ਪੇ੍ਰਸ਼ਾਨ ਰਹਿੰਦਾਂ ਸੀ ਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਜਿਸ ਦਾ ਬੱਸ ਪ੍ਰਬੰਧਕਾਂ ਨਾਲ ਕਲੇਮ ਲਈ ਕੇਸ ਵੀ ਚੱਲਦਾ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਰਛਪਾਲ ਸਿੰਘ ਦਾ ਵਿਆਹ ਪੰਜ ਮਹੀਨੇ ਪਹਿਲਾ ਪਿਛਲੇ ਸਾਲ ਅਕਤੂਬਰ ਵਿੱਚ ਹੋਇਆ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਕੋਲ 6 ਏਕੜ ਜਮੀਨ ਤੇ ਕਰੀਬ 5 ਲੱਖ ਦੇ ਸਰਕਾਰੀ ਕਰਜ਼ੇ ਤੋਂ ਇਲਾਵਾ ਕੁੱਝ ਪ੍ਰਾਈਵੇਟ ਕਰਜ਼ਾ ਸੀ। ਜਿਸ ਕਰਕੇ ਕਰਜ਼ਾ ਲਾਹੁਣ ਲਈ ਕੁੱਝ ਜਮੀਨ ਵਿਕਾਊ ਕੀਤੀ ਹੋਈ ਸੀ। ਉਨ੍ਹਾਂ ਦੱਸਿਆ ਕਿ ਹੁਣ ਕਰਫਿਊ ਲੱਗਣ ਨਾਲ ਘਰ ਅੰਦਰ ਹੀ ਰਹਿਣ ਕਰਕੇ ਪੇ੍ਰਸ਼ਾਨੀ ਹੋਰ ਵਧ ਗਈ ਸੀ। ਉੱਪ ਕਪਤਾਨ ਪੁਲਿਸ ਰਾਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ‘ਤੇ 174 ਦੀ ਕਾਰਵਾਈ ਕਰਕੇ ਸਿਵਲ ਹਸਪਤਾਲ ਬਰਨਾਲਾ ਤੋਂ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।
Accident: ਸਵਾਰੀਆਂ ਨਾਲ ਭਰੀ ਬੱਸ ਨਾਲ ਵਾਪਰਿਆ ਦਰਦਨਾਕ ਹਾਦਸਾ
Accident: ਸਵਾਰੀਆਂ ਨਾਲ ਭਰੀ ਬੱਸ ਨਾਲ ਵਾਪਰਿਆ ਦਰਦਨਾਕ ਹਾਦਸਾ ਪਿਕਅੱਪ ਅਤੇ ਬੱਸ ਵਿਚਾਲੇ ਜ਼ਬਰਦਸਤ ਟੱਕਰ ਜਲੰਧਰ - ਬੱਸ ਅਤੇ ਸਵਾਰੀਆਂ...