Advertisement
ਮੋਹਾਲੀ: 16 ਅਗਸਤ (ਅੰਕੁਰ)- 15 ਅਗਸਤ ਨੂੰ ਮੋਹਾਲੀ ਦੇ ਜਸ਼ਨ ਵਾਲੇ ਗਰਾਂਊਡ ‘ਚ ਇੱਕ ਅਜਿਹਾ ਵਾਕਿਆ ਹੋਇਆ, ਜਿਸ ਨੇ ਗੈਰ- ਮਨੁੱਖੀ ਵਿਹਾਰ ਦੀ ਮੂੰਹੋ ਬੋਲਦੀ ਤਸਵੀਰ ਪੇਸ਼ ਕੀਤੀ। ਦਰਿੰਦਗੀ ਦੀ ਇਹ ਤਸਵੀਰ ਕੈਦ ਹੋਈ ਇਸ ਵੀਡਿਓ ‘ਚ ਜੋ ਆਜ਼ਾਦੀ ਦੇ ਜਸ਼ਨਾਂ ਦੇ ਕੁਝ ਸਮੇਂ ਬਾਅਦ ਵਾਇਰਲ ਹੋਈ।
ਮੋਹਾਲੀ ‘ਚ ਆਜ਼ਾਦੀ ਦੇ ਜਸ਼ਨ ਸਮਾਪਤ ਹੋਏ ਤਾਂ ਐਨ.ਸੀ.ਸੀ ਕੈਡਿਟਸ ਦੀ ਸ਼ਾਮਤ ਆ ਗਈ।ਵੀਡੀਓ ‘ਚ ਕਾਰਨ ਤਾਂ ਸਮਝ ਨਹੀਂ ਆਇਆ ਪਰ ਤਸਵੀਰ ਸਾਫ ਹੈ ਕਿ ਇਹਨਾਂ ਕੈਡਿਟਸ ਨੂੰ ਇੱਕ ਲਾਈਨ ‘ਚ ਲੰਮੇ ਪਾ ਕੇ ਇੱਕ ਵਿਅਕਤੀ ਬੈਲਟ ਨਾਲ ਉਹਨਾਂ ਨੂੰ ਕੁੱਟ ਰਿਹਾ ਹੈ ਤੇ ਉਨ੍ਹਾਂ ‘ਤੇ ਆਪਣਾ ਗੁੱਸਾ ਕੱਢ ਰਿਹਾ ਹੈ।i ਪੁੱਛਣ ਤੇ ਪਤਾ ਲੱਗਾ ਕਿ ਇਹ ਵਿਅਕਤੀ ਇਹਨਾਂ ਕੈਡਿਟਸ ਨੂੰ ਸਿਖਲਾਈ ਦੇਣ ਵਾਲਾ ਸੀ ਜੋ ਉਨ੍ਹਾਂ ਦੀ ਕਿਸੇ ਗਲਤੀ ‘ਤੇ ਇਸ ਕਦਰ ਦਰਿੰਦਗੀ ਵਿਖਾ ਰਿਹਾ ਸੀ । ਵੀਡੀਓ ਬਣਦੀ ਦੇਖ ਕੇ ਇਹ ਵਿਅਕਤੀ ਤੇ ਕੈਡਿਟਸ ਫਟਾਫਟ ਉਥੋਂ ਚਲੇ ਗਏ
ਆਜ਼ਾਦੀ ਦਿਵਸ ਸਮਰੋਹ ਤੋਂ ਬਾਅਦ ਕੁੱਟਮਾਰ ਦੀ ਵਾਪਰੀ ਘਟਨਾ ਸਬੰਧੀ ਸਰਕਾਰੀ ਕਾਲਜ ਦੇ ਪ੍ਰਿੰਸੀਪਲ ਨੂੰ ਪੱਤਰ ਲਿਖਕੇ ਅਗਲੀ ਕਾਰਵਾਈ ਲਈ ਮੁਕਮੰਲ ਰਿਪੋਰਟ ਮੰਗੀ : ਸਪਰਾ
ਐਸ.ਏ.ਐਸ ਨਗਰ, 16 ਅਗਸਤ (ਵਿਸ਼ਵ ਵਾਰਤਾ)- ਸਰਕਾਰੀ ਕਾਲਜ਼ ਵਿਖੇ ਹੋਏ ਜਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਰੋਹ ਦੀ ਸਮਾਪਤੀ ਮਗਰੋਂ ਕਾਲਜ਼ ਦੇ ਐਨ.ਸੀ.ਸੀ. ਦੇ ਲੜਕਿਆਂ ਦੀ ਕਾਲਜ਼ ਦੀ ਚਾਰਦੀਵਾਰੀ ਅੰਦਰ ਹੀ ਕੁੱਟਮਾਰ ਸਬੰਧੀ ਸਾਹਮਣੇ ਆਈ ਮੰਦਭਾਗੀ ਘਟਨਾ ਸਬੰਧੀ ਦਫਤਰ ਡਿਪਟੀ ਕਮਿਸ਼ਨਰ ਵੱਲੋਂ ਕਾਲਜ਼ ਦੇ ਪਿੰਸੀਪਲ ਨੂੰ ਪੱਤਰ ਲਿਖਕੇ ਮੁਕਮੰਲ ਰਿਪੋਰਟ ਮੰਗੀ ਗਈ ਹੈ ਤਾਂ ਜੋ ਅਗਲੇਰੀ ਕਾਰਵਾਈ ਕੀਤੀ ਜਾ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਘਟਨਾ ਦੀ ਜਾਂਚ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਚਰਨਦੇਵ ਸਿੰਘ ਮਾਨ ਨੂੰ ਘਟਨਾ ਦੀ ਵੇਰਵੇ ਸਹਿਤ ਰਿਪੋਰਟ ਦੇਣ ਦੀ ਹਦਾਇਤ ਕੀਤੀ ਗਈ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਮੁਖੀ ਨੂੰ ਵੀ ਘਟਨਾ ਘੋਖ ਕਰਨ ਲਈ ਲਿਖਿਆ ਗਿਆ ਹੈ। ਇਥੇ ਇਹ ਵਰਨਣ ਯੋਗ ਹੈ ਕਿ ਆਜ਼ਾਦੀ ਦਿਵਸ ਸਮਾਰੋਹ ਸਮਾਪਤ ਹੋਣ ਉਪਰੰਤ ਕਾਲਜ਼ ਵੱਲੋਂ ਐਨ.ਸੀ.ਸੀ ਦੇ ਲੜਕਿਆਂ ਨੂੰ ਸਿਖਲਾਈ ਦੇਣ ਲਈ ਕਾਲਜ਼ ਦੇ ਸਾਬਕਾ ਵਿਦਿਆਰਥੀ ਗੁਰਵਿੰਦਰ ਸਿੰਘ ਨੂੰ ਰੱਖਿਆ ਹੋਇਆ ਸੀ ਜਿਸ ਵੱਲੋਂ ਸਮਾਗਮ ਦੀ ਸਮਾਪਤੀ ਉਪਰੰਤ ਐਨ.ਸੀ.ਸੀ ਦੇ ਲੜਕਿਆਂ ਦੀ ਕੁੱਟਮਾਰ ਦਾ ਮਾਮਲਾ ਸ਼ੋਸਲ ਮੀਡੀਏ ਰਾਹੀਂ ਸਾਹਮਣੇ ਆਇਆ ਸੀ ਜਿਸ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ।
Advertisement