Advertisement

ਪੰਚਕੂਲਾ 1 ਸਤੰਬਰ -ਆਖ਼ਰ ਕਿਉਂ ਬਾਬਾ ਰਾਮ ਰਹੀਮ ਹਨੀਪ੍ਰੀਤ ਨੂੰ ਆਪਣੇ ਨਾਲ ਜੇਲ ‘ਚ ਇੱਕਠੇ ਰੱਖਣਾ ਚਾਹੁੰਦਾ ਸੀ ਇਸਦਾ ਖੁਲਾਸਾ ਉਸ ਦੀ ਗੱਡੀ ‘ਚੋਂ ਬਰਾਮਦ ਹੋਏ ਕੁਝ ਡਾਕਿਊਮੈਂਟਜ਼ ਤੋਂ ਹੋਇਆ ਹੈ। ਜਾਣਕਾਰੀ ਮੁਤਾਬਿਕ ਬਾਬਾ ਆਪਣਾ ਇਲਾਜ ਗੋਆ ਦੇ ਨਿੱਜੀ ਹਸਪਤਾਲ ‘ਚ ਕਰਵਾਉਂਦਾ ਸੀ। ਕਬਜੇ ਚ ਲਈ ਬਾਬੇ ਦੀ ਕਾਰ ਦੀ ਪਿਛਲੀ ਸੀਟ ‘ਤੇ ਇਕ ਮੈਡੀਕਲ ਪਰਚੀ ਮਿਲੀ, ਜਿਸ ‘ਚ ਗੋਆ ਦੇ ਹਸਪਤਾਲ ਦਾ ਨਾਂ ਲਿਖਿਆ ਹੋਇਆ ਹੈ। ਪਰਚੀ ‘ਤੇ ਗੁਰਮੀਤ ਸਿੰਘ ਦਾ ਨਾਂ ਅਤੇ ਡਾਕਟਰ ਵਲੋਂ ਉਸ ਦੇ ਬੈਕ ਪੇਨ ਦੇ ਬਾਰੇ ‘ਚ ਲਿਖਿਆ ਗਿਆ ਹੈ। ਇਸ ਦੇ ਨਾਲ ਹੀ 15 ਦਿਨ ਦੇ ਰੈਸਟ ਅਤੇ ਦਰਦ ਤੋਂ ਬਚਾਅ ਲਈ ਟਿਪਸ ਵੀ ਲਿਖੇ ਗਏ ਹਨ। ਪੁਲਸ ਨੇ ਉਸ ਮੈਡੀਕਲ ਦੀ ਪਰਚੀ ਨੂੰ ਵੀ ਆਪਣੇ ਕਬਜ਼ੇ ‘ਚ ਲੈ ਲਿਆ ਗਿਆ ਹੈ।
Advertisement