ਆਸਟ੍ਰੇਲੀਆ -ਪਾਕਿਸਤਾਨ ਵਿਚਾਲੇ ਪਹਿਲਾ ਟੈਸਟ ਮੈਚ ਅੱਜ ਰਾਵਲਪਿੰਡੀ ‘ਚ
ਚੰਡੀਗੜ੍ਹ, 4 ਮਾਰਚ (ਵਿਸ਼ਵ ਵਾਰਤਾ) ਆਸਟ੍ਰੇਲੀਆ 24 ਸਾਲ ਬਾਅਦ ਪਾਕਿਸਤਾਨ ਵਿਚ ਟੈਸਟ ਖੇਡੇਗਾ, ਇਹ ਮੈਚ ਰਾਵਲਪਿੰਡੀ ਵਿਚ ਖੇਡਿਆ ਜਾਵੇਗਾ। ਪਰ ਮੈਚ ਤੋਂ ਪਹਿਲਾਂ ਹੀ ਕੋਰੋਨਾ ਦਾ ਪਰਛਾਵਾਂ ਟੈਸਟ ਮੈਚ ਤੇ ਪੈ ਗਿਆ ਹੈ। ਦੋਵਾਂ ਟੀਮਾਂ ਵਿੱਚ ਕੋਵਿਡ-19 ਦਾ ਘੱਟੋ-ਘੱਟ ਇੱਕ ਮਾਮਲਾ ਸਾਹਮਣੇ ਆਇਆ ਹੈ।