ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਕੱਲ੍ਹ ਨੂੰ ਆਉਣਗੇ ਭਾਰਤ ਦੌਰੇ ਤੇ

116
Advertisement

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਕੱਲ੍ਹ ਨੂੰ ਆਉਣਗੇ ਭਾਰਤ ਦੌਰੇ ਤੇ

 

ਮੈਲਬੌਰਨ, 7ਮਾਰਚ(ਗੁਰਪੁਨੀਤ ਸਿੱਧੂ)- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ 8 ਮਾਰਚ ਤੋਂ 11 ਮਾਰਚ ਤੱਕ ਭਾਰਤ ਦੌਰੇ ‘ਤੇ ਹੋਣਗੇ। ਉਨ੍ਹਾਂ ਦੇ ਨਾਲ ਵਪਾਰ ਅਤੇ ਸੈਰ-ਸਪਾਟਾ ਮੰਤਰੀ ਸੈਨੇਟਰ ਡੌਨ ਫੈਰੇਲ ਅਤੇ ਸਰੋਤ ਅਤੇ ਉੱਤ ਆਸਟਰੀਰੇਲੀਆ ਦੇ ਮੰਤਰੀ ਮੈਡਲਿਨ ਕਿੰਗ ਐਮਪੀ, ਸੀਨੀਅਰ ਅਧਿਕਾਰੀ ਅਤੇ ਇੱਕ ਉੱਚ-ਪੱਧਰੀ ਉਦਯੋਗਿਕ ਵਫ਼ਦ ਵੀ ਸ਼ਾਮਲ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ‘ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਭਾਰਤ ਆ ਰਹੇ ਹਨ। ਪ੍ਰਧਾਨ ਮੰਤਰੀ ਵਜੋਂ ਇਹ ਉਨ੍ਹਾਂ ਦੀ ਪਹਿਲੀ ਭਾਰਤ ਫੇਰੀ ਹੈ। ਉਹ ਹੋਲੀ ਵਾਲੇ ਦਿਨ ਯਾਨੀ 8 ਮਾਰਚ ਨੂੰ ਭਾਰਤ ਆਉਣਗੇ, 9 ਮਾਰਚ ਨੂੰ ਮੁੰਬਈ ‘ਚ ਰਹਿਣਗੇ।

Advertisement