ਐਡੀਲੇਡ, 30 ਨਵੰਬਰ – ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ ਡੇਵਿਡ ਵਾਰਨਰ ਨੇ ਗੁਲਾਬੀ ਗੇਂਦ ਨਾਲ ਪਾਕਿਸਤਾਨ ਦੇ ਪਸੀਨੇ ਛੁਡਾ ਦਿੱਤੇ। ਉਹਨਾਂ ਗੁਲਾਬੀ ਗੇਂਦ ਨਾਲ ਪਹਿਲਾ ਤੀਹਰਾ ਸੈਂਕੜਾ ਠੋਕਿਆ। ਉਸ ਨੇ ਨਾਬਾਦ 335 ਦੌੜਾਂ ਦੀ ਪਾਰੀ ਖੇਡੀ। ਆਸਟਰੇਲੀਆ ਨੇ ਆਪਣੀ ਪਹਿਲੀ ਪਾਰੀ 589-3 ਦੌੜਾਂ ਉਤੇ ਐਲਾਨ ਦਿੱਤੀ।
ਇਸ ਦੇ ਜਵਾਬ ਵਿਚ ਪਾਕਿਸਤਾਨ ਨੇ ਦੂਸਰੇ ਦਿਨ ਦੀ ਖੇਡ ਖਤਮ ਹੋਣ ਤਕ 6 ਵਿਕਟਾਂ ਉਤੇ 96 ਦੌੜਾਂ ਬਣਾ ਲਈਆਂ ਸਨ।