ਆਸਟਰੇਲੀਆ ਦੇ ਦਿੱਗਜ਼ ਗੇਂਦਬਾਜ਼ ਸ਼ੇਨ ਵਾਰਨ ਦਾ ਦਿਹਾਂਤ
ਚੰਡੀਗੜ੍ਹ, 4 ਮਾਰਚ(ਵਿਸ਼ਵ ਵਾਰਤਾ)ਆਸਟਰੇਲੀਆ ਦੇ ਸਾਬਕਾ ਗੇਂਦਬਾਜ਼ ਸ਼ੇਨ ਵਾਰਨ ਦਾ 52 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋਇਆ। ਸ਼ੇਨ ਵਾਰਨ ਟੈਸਟ ਕ੍ਰਿਕਟ ਵਿਚ ਆਸਟਰੇਲੀਆ ਵੱਲੋਂ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼ ਰਹੇ ਹਨ। ਉੁਨ੍ਹਾਂ ਨੇ 145 ਟੈਸਟ ਮੈਚ ਵਿਚ 708 ਵਿਕਟਾਂ ਲਈਆਂ ਹਨ ਤੇ ਵਨਡੇ ਵਿਚ 293 ਵਿਕਟਾਂ ਲਈਆਂ ਹਨ। ਉਨ੍ਹਾਂ ਨੇ 1992 ਵਿਚ ਭਾਰਤ ਖਿਲਾਫ ਸਿਡਨੀ ਟੈਸਟ ਵਿਚ ਕੌਮਾਂਤਰੀ ਕ੍ਰਿਕਟ ਵਿਚ ਡੈਬਿਊ ਕੀਤਾ ਸੀ ਅਤੇ ਆਪਣਾ ਆਖਰੀ ਟੈਸਟ ਮੈਚ ਜਨਵਰੀ 2007 ਵਿਚ ਇੰਗਲੈਂਡ ਖਿਲਾਫ ਸਿਡਨੀ ਵਿਚ ਹੀ 2007 ਵਿਚ ਖੇਡਿਆ ਸੀ।
blockquote class=”koo-media” data-koo-permalink=”https://embed.kooapp.com/embedKoo?kooId=4b5237f0-466c-43fd-9332-b1a89017a169″ style=”background:transparent;border: medium none;padding: 0;margin: 25px auto; max-width: 550px;”>