ਆਸਕਰ ਜਿੱਤਣ ਤੇ ਫਿਲਮ ‘RRR’ ਅਤੇ ‘ਦ ਐਲੀਫੈਂਟ ਵ੍ਹਿਸਪਰਰਜ਼’ ਦੀਆਂ ਟੀਮਾਂ ਨੂੰ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਵਧਾਈ 

75
Advertisement

ਆਸਕਰ ਜਿੱਤਣ ਤੇ ਫਿਲਮ ‘RRR’ ਅਤੇ ‘ਦ ਐਲੀਫੈਂਟ ਵ੍ਹਿਸਪਰਰਜ਼’ ਦੀਆਂ ਟੀਮਾਂ ਨੂੰ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਵਧਾਈ 

ਚੰਡੀਗੜ੍ਹ, 13ਮਾਰਚ(ਵਿਸ਼ਵ ਵਾਰਤਾ)-95ਵਾਂ ਆਸਕਰ ਐਵਾਰਡ ਸਮਾਰੋਹ ਅੱਜ  ਸੋਮਵਾਰ ਸਵੇਰੇ 5.30 ਵਜੇ ਲਾਸ ਏਂਜਲਸ ਵਿੱਚ ਸ਼ੁਰੂ ਹੋਇਆ ਹੈ। ਜਿਸ ਵਿੱਚ ਦੀਪਿਕਾ ਪਾਦੁਕੋਣ ਇਸ ਸਾਲ ਪੇਸ਼ਕਾਰ(ਪਰੇਂਜ਼ੈਟਰ) ਵਜੋਂ ਸਮਾਰੋਹ ਦਾ ਹਿੱਸਾ ਬਣੀ ਹੈ। ਭਾਰਤ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਭਾਰਤੀ ਫਿਲਮ ਆਰਆਰਆਰ ਦੇ ਗੀਤ ਨਾਟੂ ਨਾਟੂ ਨੇ ਸਰਵੋਤਮ ਮੂਲ ਗੀਤ(ਬੈਸਟ ਓਰੀਜ਼ਨਲ ਸਾਂਗ) ਸ਼੍ਰੇਣੀ ਵਿੱਚ ਪੁਰਸਕਾਰ ਜਿੱਤ ਲਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਇਸ ਗੀਤ ਨੂੰ ਗੋਲਡਨ ਗਲੋਬ ਐਵਾਰਡ ਮਿਲਿਆ ਸੀ। ਇਸ ਦੇ ਨਾਲ ਹੀ The Elephant Whispers ਨੇ ਸਰਬੋਤਮ ਡਾਕੂਮੈਂਟਰੀ ਲਘੂ ਫਿਲਮ ਦਾ ਪੁਰਸਕਾਰ ਜਿੱਤਿਆ ਹੈ। ਇਸ ਦਾ ਨਿਰਦੇਸ਼ਨ ਕਾਰਤਿਕੀ ਗੋਂਸਾਲਵੇਸ ਦੁਆਰਾ ਕੀਤਾ ਗਿਆ ਹੈ ਅਤੇ ਗੁਨੀਤ ਮੋਂਗਾ ਦੁਆਰਾ ਨਿਰਮਿਤ ਹੈ। ਗੁਨੀਤ ਦੀ ਇਹ ਦੂਜੀ ਫਿਲਮ ਹੈ, ਜਿਸ ਨੂੰ ਆਸਕਰ ਐਵਾਰਡ ਮਿਲਿਆ ਹੈ। ਇਸ ਤੋਂ ਪਹਿਲਾਂ ਉਸਦੀ ਫਿਲਮ ਪੀਰੀਅਡ ਐਂਡ ਆਫ ਸੇਂਟੈਂਸ ਨੂੰ 2019 ਵਿੱਚ ਸਰਵੋਤਮ ਡਾਕੂਮੈਂਟਰੀ ਲਘੂ ਫਿਲਮ ਦੀ ਸ਼੍ਰੇਣੀ ਵਿੱਚ ਆਸਕਰ ਅਵਾਰਡ ਮਿਲਿਆ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਲਮ ਆਰਆਰਆਰ ਦੇ ਗੀਤ ਨਾਟੂ ਨਾਟੂ  ਸਰਵੋਤਮ ਮੂਲ ਗੀਤ(ਬੈਸਟ ਓਰੀਜ਼ਨਲ ਸਾਂਗ) ਸ਼੍ਰੇਣੀ ਅਤੇ The Elephant Whispers ਦੇ ਸਰਬੋਤਮ ਡਾਕੂਮੈਂਟਰੀ ਲਘੂ ਫਿਲਮ ਦਾ ਪੁਰਸਕਾਰ ਜਿੱਤਣ ਤੇ ਦੋਵਾਂ ਟੀਮਾਂ ਨੂੰ ਵਧਾਈ ਦਿੱਤੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਗਏ ਟਵੀਟ 👇👇👇👇

 

Advertisement