ਆਲ ਇੰਡੀਆ ਕਾਂਗਰਸ ਕਮੇਟੀ ਮੈਂਬਰ ਰਾਘਵ ਸਿੰਗਲਾ ਦਾ ਸਮਾਜਸੇਵੀ ਸੰਸਥਾਵਾਂ ਤੇ ਪੰਚਾਇਤਾਂ ਨੇ ਕੀਤਾ ਸਨਮਾਨ

320
Advertisement


ਕਾਂਗਰਸ ਪਾਰਟੀ ਨਾਲ ਯੂਥ ਨੂੰ ਜੋੜਨ ਲਈ ਮਿਹਨਤ ਰਹੇਗੀ ਜਾਰੀ : ਰਾਘਵ
ਮਾਨਸਾ, 28 ਮਾਰਚ (ਵਿਸ਼ਵ ਵਾਰਤਾ)-ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਰਾਘਵ ਸਿੰਗਲਾ ਨੂੰ ਜਾਟ ਮਹਾਂਸਭਾ, ਸ਼ਹਿਰ ਦੀਆਂ ਵੱਖ ਵੱਖ ਸਮਾਜਸੇਵੀ ਸੰਸਥਾਵਾਂ ਅਤੇ ਪੰਚਾਇਤਾਂ ਵਲੋ ਵਿਸ਼ੇਸ਼ ਤੌਰ ਤੇ ਰੱਖੇ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ|ਇਸ ਮੌਕੇ ਸਮਾਗਮ ਦੌਰਾਨ ਸਨਮਾਨਿਤ ਕਰਨ ਸਮੇਂ ਬਾਬਾ ਭਾਈ ਗੁਰਦਾਸ ਦੇ ਸੇਵਾਦਾਰ ਬਾਬਾ ਮਹੰਤ ਅਮ੍ਰਿਤ ਮੁਨੀ ਜੀ ਮਹਾਰਾਜ ਨੇ ਆਸੀਰਵਾਦ ਦੇ ਸਨਮਾਨਿਤ ਸਮਾਰੋਹ ਦੀ ਸੁਰੂਆਤ ਕੀਤੀ|


ਇਸ ਮੌਕੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਨਵਨਿਯੁਕਤ ਕੀਤੇ ਮੈਂਬਰ ਰਾਘਵ ਸਿੰਗਲਾ ਨੇ ਸਮਾਜਸੇਵੀ ਅਤੇ ਪੰਚਾਇਤਾਂ ਨੂੰ ਵਿਸ.ਵਾਸ ਦਿਵਾਇਆ ਕਿ ਉਹ ਕਾਂਗਰਸ ਪਾਰਟੀ ਦੇ ਨਾਲ ਨਵੇਂ ਵਰਕਰਾਂ ਨੂੰ ੦ੋੜਨ ਦੇ ਲਈ ਮਿਹਨਤ ਜਾਰੀ ਰੱਖਣਗੇ ਤਾਂ ਕਿ ਕਾਂਗਰਸ ਪਾਰਟੀ ਨੂੰ ਹੋਰ ਮਜਬੂਤ ਕੀਤਾ ਜਾਵੇ|ਉਨ੍ਹਾਂ ਕਿਹਾ ਕਿ ਆਉਣ ਵਾਲੀਆ ਲੋਕ ਸਭਾ ਚੋਣਾਂ ਵਿੱਚ ਵੀ ਯੂਥ ਵੱਡੀ ਪੱਧਰ ਤੇ ਆਪਣਾ ਰੋਲ ਅਦਾ ਕਰੇਗੀ ਅਤੇ ਕੇਂਦਰ ਦੇ ਵਿੱਚ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਸਰਕਾਰ ਬਣਾਈ ਜਾਵੇਗੀ|ਉਨ੍ਹਾਂ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕਰਦਿਆ ਕਿਹਾ ਕਿ ਉਨ੍ਹਾਂ ਇੱਕ ਸਧਾਰਨ ਪਰਿਵਾਰ ਦੇ ਨੌਜਵਾਨ ਨੂੰ ਪਾਰਟੀ ‘ਚ ਅਹੁੱਦਾ ਦੇ ਮਾਣ ਬਖਸ਼ਿਆ ਹੈ| ਰਾਘਵ ਸਿੰਗਲਾ ਐਨ ਐਸ ਯੂ ਆਈ ਦੇ ਆਲ ਇੰਡੀਆ ਦੇ ਇਲੈਕਸ.ਨ ਕਮਿਸ.ਨਰ ਵਜੋ ਸੇਵਾਵਾਂ ਨਿਭਾ ਰਹੇ ਹਨ|
ਇਸ ਮੌਕੇ ਸਮਾਗਮ ਦੌਰਾਨ ਜੈ ਜਵਾਲਾ ਜੀ ਲੰਗਰ ਕਮੇਟੀ ਚਿੰਤਾਪੂਰਨੀ ਵਾਲੇ, ਹਰੇ ਰਾਮਾ ਹਰੇ ਕ੍ਰਿਸ਼ਨਾ ਸੋਸਾਇਟੀ, ਗਊਸ਼ਾਲਾ ਭਵਨ ਕਮੇਟੀ, ਸਿੱਧ ਬਾਬਾ ਬਾਲਕ ਨਾਥ ਲੰਗਰ ਕਮੇਟੀ, ਸ੍ਰੀ ਬਾਲਾ ਜੀ ਪਰਿਵਾਰ ਸੰਘ ਮਾਨਸਾ, ਮਸੀਤ ਕਮੇਟੀ ਭੀਖੀ, ਆਰਾ ਯੂਨੀਅਨ, ਸਰਪੰਚ ਕੁਲਵਿੰਦਰ ਸਿੰਘ ਤਲਵੰਡੀ ਅਕਲੀਆ, ਸੂਬਾ ਮੀਤ ਪ੍ਰਧਾਨ ਜਾਟ ਮਹਾਂਸਭਾ ਗੁਰਦੇਵ ਸਿੰਘ ਮਾਨਸਾਹੀਆ, ਜਿਲ੍ਹਾ ਪ੍ਰਧਾਨ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਗਾਗੜ ਸਿੰਘ, ਪ੍ਰਦੇਸ. ਜਰਨਲ ਸਕੱਤਰ ਜਾਟ ਮਹਾਂਸਭਾ ਜਸਵੰਤ ਸਿੰਘ, ਸਾਬਕਾ ਮੈਂਬਰ ਪਲਾਇਨਿੰਗ ਬੋਰਡ ਗੁਰਵੀਰ ਸਿੰਘ ਜੱਸੀ, ਸਾਬਕਾ ਸਰਪੰਚ ਸਮਾਉ ਧੰਨਾ ਸਿੰਘ, ਸੀਨੀਅਰ ਕਾਂਗਰਸੀ ਆਗੂ ਬਲਵੀਰ ਸਿੰਘ ਕਰਮਗੜ੍ਹ ਔਤਾਂਵਾਲੀ, ਸਾਬਕਾ ਜਿਲ੍ਹਾ ਪ੍ਰੀਸ.ਦ ਮੈਬਰ ਸੱਤਪਾਲ ਖਿਆਲਾ, ਬਘੇਰ ਸਿੰਘ ਲੱਲੂਆਣਾ, ਮੈਬਰ ਮੇਜਰ ਸਿੰਘ ਲੱਲੂਆਣਾ, ਗੋਰਾ ਖਾਨ ਭੀਖੀ, ਅਮਰਜੀਤ ਗੋਗਾ, ਦੀਪਕ ਸਿੰਗਲਾ, ਕਾਲਾ ਚਹਿਲ, ਭਿੰਦਰ ਸਿੰਘ, ਜਸਵੀਰ ਜੱਗ ਦੂਲੋਵਾਲ, ਗੁਰਤੇਜ ਮਾਨਸਾਹੀਆ ਮਾਨਸਾ, ਅਮਰੀਕ ਸਿੰਘ, ਸੁਖਜਿੰਦਰ ਸਿੰਘ ਤਲਵੰਡੀ ਅਕਲੀਆ, ਕਾਲਾ ਬਿੰਦੀਆ ਵਾਲਾ, ਚੰਦਰ ਸੇਖਰ ਨੰਦੀ, ਅਨਿਲ ਪੱਪੂ, ਕਪਿਲ ਅਰੋੜਾ, ਅਸੇਕ ਕੁਮਾਰ, ਨਵੀਨ ਜਿੰਦਲ ਆਦਿ ਹਾਜਰ ਸਨ|

ਫੋਟੋ : ਮਾਨਸਾ ਵਿਖੇ ਆਲ ਇੰਡੀਆ ਕਾਂਗਰਸ ਕਮੇਟੀ ਮੈਂਬਰ ਰਾਘਵ ਸਿੰਗਲਾ ਦਾ ਸਨਮਾਨ ਕਰਦੇ ਹੋਏ ਸਮਾਜਸੇਵੀ ਅਤੇ ਪੰਚਾਇਤਾਂ ਦੇ ਨੁਮਾਇੰਦੇ|

Advertisement

LEAVE A REPLY

Please enter your comment!
Please enter your name here