
ਬਜਟ 2018 ਕਿਸਾਨ ਤੇ ਮੇਹਰਬਾਨ ਰਿਹਾ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਸਰਕਾਰ ਨੇ ਅਗਲੀ ਖ਼ਰੀਦ ਦੀਆਂ ਫ਼ਸਲਾਂ ਨੂੰ ਉਤਪਾਦਨ ਲਾਗਤ ਤੋਂ ਘੱਟ ਤੋਂ ਘੱਟ ਡੇਢ ਗੁਣਾ ਕੀਮਤ ‘ਤੇ ਲੈਣ ਦਾ ਫੈਸਲਾ ਲਿਆ ਹੈ। ਦੇਸ਼ ਦੇ ਕਿਸਾਨਾਂ ਦੀ ਆਮਦਨੀ ਵਧਾਕੇ ਸਾਲ 2022 ਤੱਕ ਦੁੱਗਣਾ ਕਰਨ ਦਾ ਟੀਚਾ ਪ੍ਰਾਪਤ ਕਰਨ ਲਈ ਵਿੱਤ ਮੰਤਰੀ ਅਰੁਣ ਜੇਤਲੀ ਨੇ ਮੌਜੂਦਾ ਸਰਕਾਰ ਦੇ ਆਖਰੀ ਪੂਰਨ ਬਜਟ ਵਿਚ ਸਰਕਾਰ ਦਾ ਸੰਕਲਪ ਦੁਹਰਾਇਆ ਅਤੇ ਕਿਹਾ ਕਿ ਕਿਸਾਨਾਂ ਨੂੰ ਲਾਗਤ ਤੋਂ ਡੇਢ ਗੁਣਾ ਕੀਮਤ ਮਿਲੇ, ਇਸ ਨੂੰ ਯਕੀਨੀ ਕਰਨ ਲਈ ਬਾਜ਼ਾਰ ਮੁੱਲ ਅਤੇ ਐੱਸਐੱਸਪੀ ਵਿਚਾਲੇ ਫਰਕ ਦੀ ਰਕਮ ਸਰਕਾਰ ਭੇਜੇਗੀ। ਜੇਤਲੀ ਨੇ ਕਿਹਾ ਸਾਰੇ ਜ਼ਿਲ੍ਹਿਆਂ ਵਿਚ ਕਲਸਟਰ ਮਾਡਲ ‘ਤੇ ਵਿਕਸਿਤ ਕਰਨ ਦੀ ਲੋੜ ਹੈ। ਅਜਿਹੇ ਬੂਟੇ ਜਿਨ੍ਹਾਂ ਦਾ ਦਵਾਈਆਂ ਵਿਚ ਇਸਤੇਮਾਲ ਹੁੰਦਾ ਹੋਵੇ, ਉਨ੍ਹਾਂ ਦਾ ਉਤਪਾਦਨ ਵਧਾਉਣ ਲਈ ਸਰਕਾਰ ਬੜ੍ਹਾਵਾ ਦੇਵੇਗੀ।ਜੈਵਿਕ ਖੇਤੀ ਨੂੰ ਬੜ੍ਹਾਵਾ ਦਿੱਤਾ ਜਾਵੇਗਾ। ਇਸਦੇ ਲਈ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ। ਟਮਾਟਰ, ਆਲੂ, ਪਿਆਜ਼ ਦਾ ਇਸਤੇਮਾਲ ਸਾਲ ਭਰ ਮੌਸਮ ਦੇ ਆਧਾਰ ‘ਤੇ ਹੁੰਦਾ ਹੈ। ਇਸ ਦੇ ਲਈ ਓਪਰੇਸ਼ਨ ਗਰੀਨ ਲਾਂਚ ਕੀਤੀ ਜਾਵੇਗਾ। ਆਪਰੇਸ਼ਨ ਫਲੱਡ ਦੇ ਤੌਰ ‘ਤੇ 500 ਕਰੋੜ ਰੁਪਏ ਇਸਦੇ ਲਈ ਰੱਖੇ ਜਾਣਗੇ।
ਇਸਤੋਂ ਇਲਾਵਾ
ਬਜਟ ਤੋਂ ਬਾਅਦ ਪੈਟਰੋਲ ਤੇ ਡੀਜ਼ਲ ਹੋਇਆ ਸਸਤਾ
ਅੱਜ ਅੱਧੀ ਰਾਤ ਤੋਂ ਪੈਟਰੋਲ ਤੇ ਡੀਜ਼ਲ ਦੋ ਰੁਪਏ ਤਕ ਸਸਤਾ ਹੋ ਜਾਵੇਗਾ।
ਦਿੱਲੀ ਵਿੱਚ ਪੈਟਰੋਲ ਦੀ ਨਵੀਂ ਕੀਮਤ 71.05 ਰੁਪਏ ਫ਼ੀ ਲੀਟਰ ਹੋਵੇਗੀ।
ਸੈਂਸਕਸ ਵਿੱਚ 450 ਅੰਕਾਂ ਤੋਂ ਜ਼ਿਆਦਾ ਗਿਰਾਵਟ ਵੇਖੀ ਗਈ ਹਾਲਾਂਕਿ ਬਾਅਦ ਵਿੱਚ ਬਾਜ਼ਾਰ ਵਿੱਚ ਕੁਝ ਸੁਧਾਰ ਹੋਇਆ। ਵਿੱਤ ਮੰਤਰੀ ਅਰੁਨ ਜੇਤਲੀ ਦੇ ਭਾਸ਼ਨ ਦੌਰਾਨ ਸੈਂਸੈਕਸ 450 ਅੰਕ ਲੁੜਕ ਗਿਆ।
ਵਿੱਤ ਮੰਤਰੀ ਅਰੁਣ ਜੇਤਲੀ ਨੇ ਆਪਣੇ ਬਜਟ ਭਾਸ਼ਣ ਵਿੱਚ ਦੇਸ਼ ਦੇ ਰਾਸ਼ਟਰਪਤੀ, ਉਪ ਰਾਸ਼ਟਰਪਤੀ ਤੇ ਸੂਬਿਆਂ ਦੇ ਰਾਜਪਾਲਾਂ ਦੀ ਤਨਖ਼ਾਹ ਵਧਾਉਣ ਦਾ ਐਲਾਨ ਕੀਤਾ ਹੈ।
ਜੀ.ਐਸ.ਟੀ. ਕਾਰਨ ਟੈਕਸ ਅਦਾ ਕਰਨ ਵਾਲਿਆਂ ਦੀ ਗਿਣਤੀ ਵਧੀ ਹੈ। ਉਨ੍ਹਾਂ ਦੇਸ਼ ਨੂੰ ਭਰੋਸਾ ਦਿਵਾਇਆ ਕਿ ਖੇਤੀ ਨੀਤੀ ਤਹਿਤ ਸਾਲ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕੀਤੀ ਜਾਵੇਗੀ।
2.5 ਲੱਖ ਆਮਦਨ ‘ਤੇ ਨਾ ਪਹਿਲਾਂ ਕੋਈ ਟੈਕਸ ਲੱਗਦਾ ਸੀ ਤੇ ਨਾ ਹੁਣ ਲੱਗੇਗਾ।
3 ਲੱਖ ‘ਤੇ ਵੀ ਨਾ ਪਹਿਲਾਂ ਕੋਈ ਟੈਕਸ ਲੱਗਦਾ ਸੀ ਤੇ ਨਾ ਹੁਣ ਲੱਗੇਗਾ।
ਵਿੱਤ ਮੰਤਰੀ ਨੇ ਕਿਹਾ,’ ਸਰਕਾਰ ਸਾਰੀਆਂ ਕੰਪਨੀਆਂ ਨੂੰ ਇਕ ਯੂਨੀਕ ਆਈ.ਡੀ.ਦੇਣ ਲਈ ਆਧਾਰ ਦੀ ਤਰ੍ਹਾਂ ਇਕ ਯੋਜਨਾ ਲੈ ਕੇ ਆਵੇਗੀ।’
ਜੇਤਲੀ ਨੇ ਕਿਹਾ ਕਿ ਮੇਕ ਇਨ ਇੰਡੀਆ ਨੂੰ ਪ੍ਰੋਤਸਾਹਿਤ ਕਰਨ ਲਈ ਮੋਬਾਇਲ ਫੋਨ ‘ਤੇ ਸੀਮਾ ਸ਼ੁਲਕ ਵਧਾਈ ਗਈ ਹੈ, ਇਸ ਕਦਮ ਨਾਲ ਦੇਸ਼ ‘ਚ ਰੋਜ਼ਗਾਰ ਨੂੰ ਵਧਾਵਾ ਮਿਲੇਗਾ, ਇਸ ਨਾਲ ਆਯਾਤ ਹੋਣ ਵਾਲੇ ਉਤਪਾਦਾਂ ਦੀ ਤੁਲਨਾ ‘ਚ ਘਰੇਲੂ ਉਤਪਾਦ ਸਸਤੇ ਹੋ ਜਾਣਗੇ ਅਤੇ ਮੰਗ ਬਹੁਤ ਵਧ ਜਾਵੇਗੀ .ਮੋਬਾਇਲ ਫੋਨ ‘ਤੇ ਕਸਮਰ ਡਿਊਟੀ 15 ਤੋਂ ਵਧਾ ਕੇ 20 % ਕੀਤੀ ਜਾਵੇਗੀ, ਇਸ ਲਈ ਸਮਾਰਟ ਫੋਨ ਖਰੀਦਣੇ ਹੋਏ ਮਹਿੰਗੇ। ਟੀ.ਵੀ.ਹੋਇਆ ਮਹਿੰਗਾ ਵਿਦੇਸ਼ੀ ਮੋਬਾਇਲ, ਲੈਪਟਾਪ ਵੀ ਹੋਣਗੇ ਮਹਿੰਗੇ