ਜਲੰਧਰ,17 ਸਤੰਬਰ(ਵਿਸ਼ਵ ਵਾਰਤਾ): ਆਮ ਆਦਮੀ ਪਾਰਟੀ ਵੱਲੋ ਗੁਰਦਾਸਪੁਰ ਜਿਮਣੀ ਚੋਣ ਲਈ ਅੱਜ ਸੇਵਾ ਮੁਕਤ ਮੇਜਰ ਜਨਰਲ ਸੁਰੇਸ਼ ਖਜੂਰਿਆ ਨੂੰ ਉਮੀਦਵਾਰ ਐਲਾਨਿਆ ਗਿਆ. ਇਸ ਦਾ ਐਲਾਨ ਪੰਜਾਬ ਆਪ ਦੇ ਪ੍ਰਧਾਨ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖ਼ੈਰਾ ਨੇ ਅੱਜ ਜਲੰਧਰ ਵਿਖੇ ਕੀਤਾ ਅਤੇ 21 ਸਤੰਬਰ ਨੂੰ ਉਮੀਦਵਾਰ ਆਪਣਾ ਚੋਣ ਪੱਤਰ ਦਾਖਿਲ ਕਰੇਗਾ. ਆਪ ਦੇ ਉਮੀਦਵਾਰ ਸੁਰੇਸ਼ ਖਜੂਰਿਆ ਨੇ ਬਤੌਰ ਫੌਜੀ ਅਫਸਰ ਦੇਸ਼ ਲਈ ਤਕਰੀਬਨ 37 ਸਾਲ ਸੇਵਾ ਕੀਤੀ ਹੈ ਅਤੇ 2012 ਤੋਂ ਆਮ ਆਮਦੀ ਪਾਰਟੀ ਦੀ ਔਨਲਾਈਨ ਮੁਹਿੰਮ ਤੋਂ ਭਰਬਾਵਿਤ ਹੋ ਕੇ ਆਪ ਵਿਚ ਸ਼ਾਮਿਲ ਹੋਏ ਸਨ. ਓਹਨਾ ਨੂੰ ਬਹਾਦਰੀ ਅਤੇ ਨਿਸ਼ਟ ਸੇਵਾ ਲਈ 5 ਪੁਰਸਕਾਰ ਮਿਲੇ ਹਨ ਜਿਨ੍ਹਾਂ ਵਿੱਚੋ ਰਾਸ਼ਟਰਪਤੀ ਵੱਲੋ ਵਿਸ਼ਿਸ਼ਟ ਸੇਵਾ ਮੈਡਲ ਪ੍ਰਦਾਨ ਕੀਤਾ ਗਿਆ ਹੈ. ਭਗਵੰਤ ਮਾਨ ਨੇ ਕਿਹਾ ਕਿ ਖਜੂਰਿਆ ਨੇ ਜਿਥੇ 37 ਸਾਲ ਦੇਸ਼ ਦੀ ਸੇਵਾ ਕੀਤੀ ਹੈ ਹੁਣ ਮੁੜ ਤੋਂ ਰਾਜਨੀਤੀ ਦੁਆਰਾ ਦੇਸ਼ ਦੀ ਸੇਵਾ ਕਰਨਗੇ. ਓਹਨਾ ਦੱਸਿਆ ਕਿ ਪਿਛਲੀ ਲੋਕ ਸਭਾ ਵਿਚ ਆਪ ਨੂੰ 1.75 ਦੇ ਕਰੀਬ ਵੋਟ ਮਿਲੀ ਸੀ ਅਤੇ ਇਸ ਵਾਰ ਰਿਕਾਰਡ ਤੋੜ ਜਿੱਤ ਦਰਜ ਕਰਨਗੇ. ਕਾਂਗਰਸ ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੂੰ 6 ਮਹੀਨੇ ਹੋ ਚੁਕੇ ਨੇ ਪਰ ਹੱਲੇ ਤਕ ਇਕ ਵੀ ਵਾਧਾ ਪੂਰਾ ਨਹੀਂ ਕੀਤਾ ਗਿਆ ਅਤੇ ਮੁਖ ਮੰਤਰੀ ਪਿਛਲੇ 6 ਮਹੀਨਿਆਂ ਵਿਚ 6 ਵਾਰੀ ਵੀ ਪੰਜਾਬ ਵਿਚ ਨਹੀਂ ਆਏ. ਏਨੇ ਸਮੇਂ ਦੇ ਬਾਵਜੂਦ ਵੀ ਪੂਰਨ ਵਜਾਰਤ ਗਠਨ ਨਹੀਂ ਹੋ ਸਕੀ ਹੈ. ਓਹਨਾ ਕਿਹਾ ਜਿਥੇ ਪੰਜਾਬ ਵਿਚ ਕਿਸਾਨੀ ਸੰਕਟ ਏਨਾ ਗਹਿਰਾ ਗਿਆ ਹੈ ਪਰ ਅਜੇ ਤਕ ਖੇਤੀਬਾੜੀ ਮੰਤਰੀ ਦੀ ਨਿਯੁਕਤੀ ਨਹੀਂ ਕੀਤੀ ਗਈ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਕਈ ਵੱਡੇ ਮਹਿਕਮੇ ਆਪਣੇ ਕੋਲ ਹੀ ਰਾਖੇ ਹੋਏ ਹਨ ਅਤੇ ਉਹ ਸ਼ੁਰੂ ਤੋਂ ਹੀ ਗੈਰਹਾਜਰ ਪਾਏ ਜਾ ਰਹੇ ਹਨ. ਸੁਖਪਾਲ ਸਿੰਘ ਖ਼ੈਰਾ ਨੇ ਕਿਹਾ ਕਿ ਗੁਰਦਸਪੂਰ ਲੋਕ ਸਭਾ ਜ਼ਿਮਨੀ ਚੋਣ ਲਈ ਆਪ ਦਾ ਉਮੀਦਵਾਰ ਹਲਕੇ ਦਾ ਹੈ ਅਤੇ ਆਮ ਲੋਕਾਂ ਵਿੱਚੋ ਚੁਣਿਆ ਗਿਆ ਹੈ ਦੂਸਰਿਆਂ ਪਾਰਟੀਆਂ ਦੀ ਤਰਾਂ ਬਾਹਰੀ ਉਮੀਦਵਾਰ ਨਹੀਂ ਹੈ ਇਸਦੇ ਨਾਲ ਹੀ ਓਹਨਾ ਕਿਹਾ ਕਾਂਗਰਸ ਆਪਣੇ ਸਾਰੇ ਚੋਣ ਵੱਢਿਆ ਤੋਂ ਭੱਜ ਗਈ ਹੈ ਅਤੇ ਹੁਣ ਉਹ ਕਿਸ ਮੂੰਹ ਨਾਲ ਗੁਰਦਾਸਪੁਰ ਦੇ ਲੋਕਾਂ ਨੂੰ ਵੋਟ ਲਈ ਅਪੀਲ ਕਰਨਗੇ.
ਆਮ ਆਦਮੀ ਪਾਰਟੀ ਵੱਲੋ ਗੁਰਦਾਸਪੁਰ ਜ਼ਿਮਨੀ ਚੋਣ ਲਈ ਉਮੀਦਵਾਰ ਦਾ ਐਲਾਨ
Advertisement
Advertisement