ਮਾਨਸਾ 17 ਸਤੰਬਰ
ਆਮ ਆਦਮੀ ਪਾਰਟੀ ਨੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਜ਼ਿਲ੍ਹਾ ਮਾਨਸਾ ਅਤੇ ਬਲਾਕ ਪੱਧਰ ਦੇ ਅਹੁਦੇਦਾਰ ਨਿਯੁਕਤ ਕੀਤੇ ਹਨ। ਇਨ੍ਹਾਂ ਅਹੁਦੇਦਾਰਾਂ ਦੀ ਲਿਸਟ ਜਾਰੀ ਕਰਨ ਮੌਕੇ ਜ਼ੋਨ ਮਾਲਵਾ-1 ਦੇ ਪ੍ਰਧਾਨ ਅਨਿਲ ਠਾਕੁਰ, ਮਾਨਸਾ ਹਲਕੇ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਬੁਢਲਾਡਾ ਹਲਕੇ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਅਤੇ ਪਾਰਟੀ ਵੱਲੋਂ ਨਿਯੁਕਤ ਜ਼ਿਲ੍ਹਾ ਅਬਜ਼ਰਵਰ ਜਰਨੈਲ ਸਿੰਘ ਮਨੂੰ ਅਤੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਖੱਤਰੀਵਾਲਾ ਮੌਜੂਦ ਸਨ।
ਇਨ੍ਹਾਂ ਨਿਯੁਕਤੀਆਂ ਵਿਚ ਜ਼ਿਲ੍ਹਾ ਮੀਤ ਪ੍ਰਧਾਨ ਸੁਭਾਸ਼ ਨਾਗਪਾਲ, ਨਾਇਬ ਸਿੰਘ ਝੁਨੀਰ, ਵਿਸਾਖਾ ਸਿੰਘ, ਜਨਰਲ ਸੈਕਟਰੀ ਅਵਤਾਰ ਸਿੰਘ ਕਲੀਪੁਰ, ਰਾਜੀਵ ਕੁਲਰੀਆਂ, ਗੁਰਪ੍ਰੀਤ ਸਿੰਘ ਭੁੱਚਰ, ਬਲਦੇਵ ਸਿੰਘ ਰਾਠੀ, ਜਸਵਿੰਦ ਸਿੰਘ ਸਾਹਨੇਵਾਲ, ਸੁਖਵਿੰਦਰ ਸਿੰਘ ਐਮ.ਸੀ, ਜੁਆਇੰਟ ਸੈਕਟਰੀ ਰਘਵੀਰ ਸਿੰਘ ਬੀਰੋਕੇ, ਗੁਰਚਰਨ ਸਿੰਘ ਰੰਘੜਿਆਲ, ਜਸਪਾਲ ਸਿੰਘ ਦਾਤੇਵਾਸ, ਨਵਨੀਤ ਸਿੰਘ ਢੈਪਈ, ਭੋਲਾ ਸਿੰਘ ਭੰਦੋਲ, ਚੰਦ ਸਿੰਘ ਅਕਲੀਆ, ਅਵਤਾਰ ਸਿੰਘ ਸੋਢੀ, ਰਣਜੀਤ ਸਿੰਘ ਬਹਿਣੀਵਾਲ, ਅਜਮੇਰ ਸਿੰਘ ਧਿੰਗੜ ਸ਼ਾਮਲ ਹਨ।
ਬੁਢਲਾਡਾ ਵਿਧਾਨ ਸਭਾ ਹਲਕੇ ਦੇ ਬੋਹਾ ਬਲਾਕ ਦੇ ਪ੍ਰਧਾਨ ਚਰਨਜੀਤ ਸਿੰਘ ਅੱਕਾਂਵਾਲੀ, ਬਰੇਟਾ ਦੇ ਹਰਜਿੰਦਰ ਸਿੰਘ ਦਿਆਲਪੁਰਾ ਅਤੇ ਬੁਢਲਾਡਾ ਬਲਾਕ ਦੇ ਪ੍ਰਧਾਨ ਹਰਵਿੰਦਰ ਸਿੰਘ ਸੇਖੋਂ ਚੁਣੇ ਗਏ ਹਨ। ਮਾਨਸਾ ਵਿਧਾਨ ਸਭਾ ਹਲਕੇ ਵਿਚ ਮਾਨਸਾ ਬਲਾਕ ਦੇ ਪ੍ਰਧਾਨ ਰਾਕੇਸ਼ ਨਾਰੰਗ, ਭੀਖੀ ਬਲਾਕ ਦੇ ਕਰਮਜੀਤ ਸਿੰਘ ਪੱਪੀ ਅਤੇ ਜੋਗਾ ਬਲਾਕ ਦੇ ਪ੍ਰਧਾਨ ਰਾਜ ਭੁਪਿੰਦਰ ਸਿੰਘ ਚੁਣੇ ਗਏ ਹਨ। ਸਰਦੂਲਗੜ੍ਹ ਵਿਧਾਨ ਸਭਾ ਹਲਕੇ ‘ਚੋਂ ਸਰਦੂਲਗੜ੍ਹ ਬਲਾਕ ਦੇ ਪ੍ਰਧਾਨ ਹਰਦੇਵ ਸਿੰਘ ਉਲਕ, ਝੁਨੀਰ ਬਲਾਕ ਦੇ ਪ੍ਰਧਾਨ ਭਰਪੂਰ ਸਿੰਘ ਅਤੇ ਬਹਿਣੀਵਾਲ ਬਲਾਕ ਦੇ ਪ੍ਰਧਾਨ ਪਰਮਜੀਤ ਸਿੰਘ ਰਾਏਪੁਰ ਨੂੰ ਚੁਣਿਆ ਗਿਆ ਹੈ।
ਅਹੁਦੇਦਾਰੀਆਂ ਦੀ ਲਿਸਟ ਜਾਰੀ ਕਰਨ ਤੋਂ ਬਾਅਦ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆਂ ਨੇ ਦੱਸਿਆ ਕਿ ਜਿੱਥੇ ਪਾਰਟੀ ਹੋਰ ਵਰਗਾਂ ਦੇ ਹਿੱਤਾਂ ਲਈ ਮੁਹਿੰਮ ਚਲਾ ਰਹੀ ਹੈ, ਉਥੇ ਕਿਸਾਨਾਂ ਲਈ ਉਨ੍ਹਾਂ ਦੀਆਂ ਮੰਗਾਂ ਮਸਲੇ ਵਿਸ਼ੇਸ ਤੌਰ ‘ਤੇ ਉਠਾਉਂਦੇ ਰਹਿੰਦੇ ਹਾਂ ਅਤੇ ਹੋਰ ਜ਼ੋਰ ਨਾਲ ਉਠਾਵਾਂਗੇ।
ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵੱਖ-ਵੱਖ ਵਰਗਾਂ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨਾਲ ਸੰਬੰਧਤ ਮਸਲੇ ਉਠਾਏ ਹਨ ਅਤੇ ਮੁਲਾਜਮਾਂ ਦੀਆਂ ਮੰਗਾਂ ਵੀ ਪੁਰਜ਼ੋਰ ਤਰੀਕੇ ਨਾਲ ਉਠਾਈਆਂ ਗਈਆਂ ਹਨ।
Farmers News :ਪੰਜਾਬ ਪੁਲਿਸ ਅੱਜ ਸਵੇਰ ਤੋਂ ਕਿਉਂ ਕਰਨ ਲੱਗੀ ਕਿਸਾਨਾਂ ਨੂੰ ਗ੍ਰਿਫ਼ਤਾਰ (ਪੜ੍ਹੋ ਪੂਰੀ ਖ਼ਬਰ)
ਮਾਨਸਾ ਜ਼ਿਲ੍ਹੇ ਵਿੱਚ ਪੁਲੀਸ ਵਲੋਂ ਫੜੇ ਗਏ ਆਗੂ ਮਾਨਸਾ 4 ਮਾਰਚ ( ਵਿਸ਼ਵ ਵਾਰਤਾ)-ਸੰਯੁਕਤ ਕਿਸਾਨ ਮੋਰਚੇ ਅਤੇ ਪੰਜਾਬ...