ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇੱਕ ਸਾਲ ਪੂਰਾ ਹੋਣ ਤੇ ਕੇਕ ਕੱਟ ਕੇ ਖੁਸ਼ੀ ਮਨਾਈ ਗਈ

192
Advertisement

ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇੱਕ ਸਾਲ ਪੂਰਾ ਹੋਣ ਤੇ ਕੇਕ ਕੱਟ ਕੇ ਖੁਸ਼ੀ ਮਨਾਈ ਗਈ

ਮੋਹਾਲੀ 19 ਮਾਰਚ (ਵਿਸ਼ਵ ਵਾਰਤਾ):- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇੱਕ ਸਾਲ ਪੂਰਾ ਹੋਣ ਦੀ ਖੁਸ਼ੀ ਵਿੱਚ ਪਾਰਟੀ ਦੀ ਮੋਹਾਲੀ ਇਕਾਈ ਦੇ ਜਿਲ੍ਹਾ ਯੂਥ ਵਿੰਗ ਵਲੋਂ ਜਿਲ੍ਹਾ ਯੂਥ ਪ੍ਰਧਾਨ ਅਨੂੰ ਬੱਬਰ ਦੀ ਅਗਵਾਈ ਵਿਚ ਅੱਜ ਹੋਟਲ  ਵੈਸਟਰਨ  ਪ੍ਰੀਮੀਅਮ  ਵਿਖੇ ਇੱਕ ਸ਼ਾਨਦਾਰ ਪ੍ਰੋਗਰਾਮ ਰੱਖਿਆ ਗਿਆ। ਇਸ ਪ੍ਰੋਗਰਾਮ ਵਿੱਚ ਕੈਬਨਿਟ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਵਿਸੇਸ਼ ਤੌਰ ਤੇ ਪਹੁੰਚੇ ਸਨ।  ਯੂਥ ਵਿੰਗ ਮੋਹਾਲੀ ਵੱਲੋਂ ਕੀਤੇ ਗਏ ਇਸ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਕੇਕ ਕੱਟ ਕੇ ਵਰਕਰਾਂ ਨੂੰ ਮੁਬਾਰਕਬਾਦ ਦਿੱਤੀ ਗਈ ਅਤੇ ਸਰਕਾਰ ਦਾ ਸ਼ਾਨਦਾਰ ਤਰੀਕੇ ਨਾਲ਼ ਇੱਕ ਸਾਲ ਪੂਰਾ ਹੋਣ ਤੇ ਖੁਸ਼ੀ ਜ਼ਾਹਿਰ ਕੀਤੀ ਗਈ ਅਤੇ ਸਰਕਾਰ ਦੀਆਂ ਇੱਕ ਸਾਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਗਿਆ । ਹੋਰਨਾਂ ਤੋਂ ਇਲਾਵਾ ਇਸ ਪ੍ਰੋਗਰਾਮ ਵਿੱਚ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ, ਡੇਰਾਬੱਸੀ ਦੇ ਐਮ.ਐਲ.ਏ.   ਕੁਲਜੀਤ ਸਿੰਘ ਰੰਧਾਵਾ, ਮੰਤਰੀ ਅਨਮੋਲ ਗਗਨ ਮਾਨ ਜੀ ਦੇ ਭਰਾ ਨਵਦੀਪ ਮਾਨ, ਸੰਗਠਨ ਇੰਚਾਰਜ  ਡਾਕਟਰ ਸੰਨੀ ਸਿੰਘ ਆਹਲੂਵਾਲੀਆ,  ਪੀ.ਏਸ.ਆਇ.ਈ. ਏਸ ਦੇ ਚੇਅਰਮੈਨ ਦਲਬੀਰ ਸਿੰਘ ਢਿੱਲੋਂ, ਸੂਬਾਈ ਬੁਲਾਰੇ ਐਡਵੋਕੇਟ ਗੋਵਿੰਦਰ ਮਿੱਤਲ, ਸਟੇਟ ਜੁਆਇੰਟ ਸਕੱਤਰ ਰਾਜ ਲਾਲੀ ਗਿੱਲ, ਜਿਲ੍ਹਾ ਇੰਚਾਰਜ ਪ੍ਰਭਜੋਤ ਕੌਰ, ਜਿਲ੍ਹਾ ਸੈਕਟਰੀ ਸੁਭਾਸ਼ ਸ਼ਰਮਾ ਆਦਿ ਨੇ ਆਪਣੇ ਆਪਣੇ ਵਿਚਾਰ ਰੱਖ ਕੇ ਯੂਥ ਟੀਮ ਦਾ ਧੰਨਵਾਦ ਕੀਤਾ।  ਇਸ ਮੌਕੇ ਯੂਥ ਵਿੰਗ ਦੇ ਅਹੁਦੇਦਾਰਾਂ ਕਰਮਜੀਤ ਚੌਹਾਨ, ਗੁਰਜੀਤ ਮਾਮਾ ਮਟੋਰ, ਅਮਨਦੀਪ ਸੈਣੀ, ਗੁਰਪ੍ਰੀਤ ਬੈਂਸ,  ਦੀਪਇੰਦਰ ਸਿੰਘ, ਅਵਨੀਤ ਸਿੰਘ, ਕਾਕਸ਼ਿ, ਰਹਿਮਤ ਆਦਿ ਨੇ ਪ੍ਰਧਾਨ ਅਨੂੰ ਬੱਬਰ ਨਾਲ ਮਿਲ ਕੇ ਸਾਰਿਆਂ ਦਾ ਧੰਨਵਦ ਕਿੱਤਾ।

Advertisement