Advertisement
ਮੁੰਬਈ— ਪ੍ਰਸਿੱਧ ਫਿਲਮ ਅਦਾਕਾਰ ਆਮਿਰ ਖਾਨ ਨੇ ਬਿਹਾਰ ਦੇ ਹੜ੍ਹ ਪੀੜਤਾਂ ਲਈ 25 ਲੱਖ ਰੁਪਏ ਦਾਨ ‘ਚ ਦਿੱਤੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਰਾਹਤ ਫੰਡ ਲਈ 25 ਲੱਖ ਦਾ ਚੈੱਕ ਭੇਜਿਆ ਹੈ । ਉਹਨਾਂ ਨੇ ਰਾਹਤ ਕਾਰਜਾਂ ‘ਚ ਮਦਦ ਲਈ ਮੁੱਖ ਮੰਤਰੀ ਰਾਹਤ ਫੰਡ ‘ਚ ਯੋਗਦਾਨ ਕਰਨ ਦੀ ਅਪੀਲ ਕੀਤੀ ਸੀ। ਆਮਿਰ ਨੇ ਕਿਹਾ ਸੀ, ਕੁਦਰਤੀ ਆਫਤਾਂ ‘ਤੇ ਸਾਡਾ ਕੋਈ ਵੱਸ ਨਹੀਂ ਹੈ ਪਰ ਅਸੀਂ ਸਥਿਤੀ ‘ਚ ਸੁਧਾਰ ਕਰਨ ਲਈ ਆਪਣਾ ਯੋਗਦਾਨ ਤਾਂ ਦੇ ਹੀ ਸਕਦੇ ਹਾਂ।
Advertisement