Advertisement
ਚੰਡੀਗੜ, 24 ਮਾਰਚ (ਵਿਸ਼ਵ ਵਾਰਤਾ) – ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਅੱਜ ਬਜਟ ਪੇਸ਼ ਕਰਦਿਆਂ ਸਰਕਾਰ ਨੇ ਕੇਵਲ ਆਮਦਨ ਕਰ ਅਦਾ ਕਰਤਾਵਾਂ ਉਤੇ, ਜੋ ਕਿ ਕਿੱਤਿਆਂ, ਵਣਜ, ਕਾਲਿੰਗਜ਼ ਅਤੇ ਰੁਜ਼ਗਾਰ ਵਿਚ ਲੱਗੇ ਹੋਏ ਹਨ, 200 ਰੁਪਏ ਪ੍ਰਤਿ ਮਹੀਨੇ ਦੀ ਦਰ ਨਾਲ ਇਕ ਮਾਮੂਲੀ ਵਿਕਾਸ ਟੈਕਸ ਲਗਾਉਣ ਲਈ ਇਕ ਕਾਨੂੰਨ ਲਿਆਉਣ ਦਾ ਫ਼ੈਸਲਾ ਕੀਤਾ ਹੈ।
ਉਹਨਾਂ ਕਿਹਾ ਕਿ ਮਹਾਰਾਸ਼ਟਰ, ਗੁਜਰਾਤ, ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਜਿਹੇ ਕਈ ਪ੍ਰਗਤੀਸ਼ੀਲ ਸੂਬੇ ਬਹੁਤ ਲੰਮੇ ਸਮੇਂ ਤੋਂ ਅਜਿਹਾ ਵਿਕਾਸ ਟੈਕਸ ਲੈ ਰਹੇ ਹਨ। ਰਾਜ ਸਮਾਜ ਦੇ ਕਮਜ਼ੋਰ ਵਰਗਾਂ ਪ੍ਰਤੀ ਆਪਣੀ ਪ੍ਰਤੀਬੱਧਤਾ ‘ਤੇ ਪੂਰਾ ਉਤਰਨ ਲਈ ਇਕ ਨਿਵੇਕਲੇ ਫੰਡ ਦੀ ਸਿਰਜਨਾ ਲਈ ਇਕ ਵਿਸ਼ੇਸ਼ ਸਮਾਜਿਕ ਸੁਰੱਖਿਆ ਕਾਨੂੰਨ ਵੀ ਲਿਆਉਣ ‘ਤੇ ਵਿਚਾਰ ਕਰ ਰਿਹਾ ਹੈ।
Advertisement