ਆਪ ਨੇ ਦਲਿਤ ਮੁੱਦੇ ਅਤੇ ਆਟਾ-ਦਾਲ ਸਕੀਮ ‘ਤੇ ਵਿਧਾਨ ਸਭਾ ‘ਚ ਕੀਤੀ ਨਾਅਰੇਬਾਜ਼ੀ ਤੇ ਵਾਕਆਊਟ

116
Advertisement


ਚੰਡੀਗੜ੍ਹ, 26 ਮਾਰਚ (ਵਿਸ਼ਵ ਵਾਰਤਾ) – ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਦਲਿਤ ਭਾਈਚਾਰੇ ਦੇ ਕਰਜ਼ੇ ਦੇ ਮੁੱਦੇ ਅਤੇ ਆਟਾ ਦਾਲ ਦੀ ਲੋਕਾਂ ਨੂੰ ਸਪਲਾਈ ਨਾ ਹੋਣ ਦੇ ਸਬੰਧ ਵਿਚ ਚਰਚਾ ਕਰਨਾਂ ਚਾਹੁੰਦੇ ਸਨ| ਜਦੋਂ ਸਪੀਕਰ ਰਾਣਾ ਕੇ.ਪੀ ਸਿੰਘ ਨੇ ਪ੍ਰਵਾਨਗੀ ਨਹੀਂ ਦਿੱਤੀ ਤਾਂ ਉਹ ਪਹਿਲਾਂ ਵਿਧਾਨ ਸਭਾ ਵਿਚ ਨਾਅਰੇਬਾਜੀ ਕਰਨ ਲੱਗੇ, ਫਿਰ ਉਸ ਤੋਂ ਬਾਅਦ ਸਦਨ ਤੋਂ ਵਾਕਆਊਟ ਕਰ ਗਏ|
ਪੱਤਰਕਾਰਾਂ ਨਾਲ ਗੱਲਬਾਤ ਵਿਚ ਵਿਧਾਇਕਾਂ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਅਤੇ ਦਲਿਤਾਂ ਦੇ ਨਾਲ ਕਰਜ਼ਾ ਮੁਆਫੀ ਦਾ ਵਾਅਦਾ ਕੀਤਾ ਸੀ ਪਰ ਹੁਣ ਉਹ ਇਸ ਤੋਂ ਮੁੱਕਰ ਰਹੀ ਹੈ| ਗਰੀਬਾਂ ਨੂੰ ਮੁਫਤ ਵਿਚ ਦਿੱਤੀ ਜਾਣ ਵਾਲੀ ਆਟਾ ਦਾਲ ਦੀ ਸਪਲਾਈ ਨਹੀਂ ਹੋ ਰਹੀ ਹੈ| ਉਹ ਇਨ੍ਹਾਂ ਮੁੱਦਿਆਂ ਨੂੰ ਸਦਨ ਵਿਚ ਉਠਾਉਣਾ ਚਾਹੁੰਦੇ ਸਨ, ਪਰ ਸਪੀਕਰ ਨੇ ਸਾਨੂੰ ਪ੍ਰਵਾਨਗੀ ਨਹੀਂ ਦਿੱਤੀ| ਇਸ ਲਈ ਮਜਬੂਰੀ ਵਿਚ ਅਸੀਂ ਵਾਕਆਊਟ ਕੀਤਾ|

Advertisement

LEAVE A REPLY

Please enter your comment!
Please enter your name here