‘ਆਪ’ ਨੇ ਡਾ. ਬਲਬੀਰ ਸਿੰਘ ਨੂੰ ਸਹਿ-ਪ੍ਰਧਾਨ ਨਿਯੁਕਤ ਕਰਕੇ ਸੰਗਠਨ ਮਾਮਲਿਆਂ ਦੀ ਜਿੰਮੇਵਾਰੀ ਸੌਂਪੀ

158
Advertisement


-ਹੁਣ ਪੰਜਾਬ ‘ਚ ਹੋਣਗੇ ਦੋ ਸਹਿ-ਪ੍ਰਧਾਨ

ਚੰਡੀਗੜ, 20 ਮਾਰਚ (ਵਿਸ਼ਵ ਵਾਰਤਾ)- ਆਮ ਆਦਮੀ  ਪਾਰਟੀ (ਆਪ) ਨੇ ਪਾਰਟੀ ਦੇ ਸੀਨੀਅਰ ਆਗੂ ਡਾ. ਬਲਬੀਰ ਸਿੰਘ ਨੂੰ ਪੰਜਾਬ ਦਾ ਸਹਿ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਡਾ. ਬਲਬੀਰ ਸਿੰਘ ਨੂੰ ਪਾਰਟੀ ਦੇ ਸੂਬਾ ਸੰਗਠਨ ਮਾਮਲਿਆਂ ਦੀ ਜਿੰਮੇਵਾਰੀ  ਸੌਂਪੀ ਗਈ ਹੈ।
‘ਆਪ’ ਵਲੋਂ ਜਾਰੀ ਪ੍ਰੈਸ ਬਿਆਨ ਰਾਹੀਂ ਡਾ. ਬਲਵੀਰ ਸਿੰਘ ਦੀ ਨਿਯੁਕਤੀ ਦੀ ਘੋਸ਼ਣਾ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਨੇ ਕੀਤੀ। ਡਾ. ਬਲਵੀਰ ਸਿੰਘ ਦੀ ਨਿਯੁਕਤੀ ਦਾ ਫੈਸਲਾ ਪੰਜਾਬ ਦੇ ਪ੍ਰਮੁੱਖ ਅਹੁਦੇਦਾਰਾਂ , ਜੋਨ ਪ੍ਰਧਾਨਾਂ ਅਤੇ ਵਿਧਾਇਕਾਂ ਨਾਲ ਬੀਤੇ ਦਿਨੀ ਦਿੱਲੀ ‘ਚ ਹੋਈ ਮੀਟਿੰਗ ਦੌਰਾਨ ਹੋਇਆ। ਇਸ ਮੌਕੇ ਵਿਸਥਾਰ ਸਲਾਹ-ਮਸ਼ਵਰੇ ਉਪਰੰਤ ਸੂਬੇ ਦੇ ਪ੍ਰਧਾਨ ਦੇ ਸਹਿਯੋਗ ਲਈ ਇਕ ਦੀ ਥਾਂ ਦੋ ਸਹਿ ਪ੍ਰਧਾਨ ਲਗਾਉਣ ਦਾ ਫੈਸਲਾ ਲਿਆ ਗਿਆ ਸੀ, ਜਿਸਦੇ ਤਹਿਤ ਡਾ. ਬਲਵੀਰ ਸਿੰਘ ਨੂੰ ਸਹਿ ਪ੍ਰਧਾਨ ਨਿਯੁਕਤ ਕਰਕੇ ਉਨਾਂ ਨੂੰ ਪਾਰਟੀ ਦੇ ਸੰਗਠਨਾਤਮਕ ਢਾਂਚੇ ਦੇ ਵਿਸਥਾਰ ਅਤੇ ਇਸ ਨਾਲ ਸੰਬੰਧਿਤ ਮਾਮਲਿਆਂ ਦੀ ਜਿੰਮੇਵਾਰੀ ਸੌਂਪੀ ਗਈ।

Advertisement

LEAVE A REPLY

Please enter your comment!
Please enter your name here