ਮਾਨਸਾ, 26 ਫਰਵਰੀ (ਵਿਸ਼ਵ ਵਾਰਤਾ)- ਆਮ ਆਦਮੀ ਪਾਰਟੀ ਜਿਲ੍ਹਾ ਮਾਨਸਾ ਵੱਲੋਂ ਮੋਦੀ ਸਰਕਾਰ ਦੀਆਂ ਗੈਰ ਸੰਵਿਧਾਨਕ ਕਾਰਵਾਈਆਂ ਖਿਲਾਫ ਡਿਪਟੀ ਕਮਿਸ਼ਨਰ ਮਾਨਸਾ ਰਾਹੀਂ ਰਾਸਟਰਪਤੀ ਦੇ ਨਾਮ ਮੈਮੋਰੰਡਮ ਸੌਂਪਿਆ ਗਿਆ|
ਮਾਨਸਾ ਤੋਂ ਪਾਰਟੀ ਵਿਧਾਇਕ ਨਾਜਰ ਸਿੰਘ ਮਾਨ੍ਹਾਹੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦਿੱਲੀ ਦੀ ਚੁਣੀ ਹੋਈ ਸਰਕਾਰ ਦੇ ਲੋਕ ਭਲਾਈ ਕੰਮਾਂ ਵਿੱਚ ਅੜਿੱਕੇ ਪੈਦਾ ਕਰ ਰਹੀ ਹੈ ਅਤੇ ਨੀਰਵ ਮੋਦੀ ਵੱਲੋਂ ਕੀਤੇ ਗਏ ਹਜ਼ਾਰਾਂ ਕਰੋੜ ਦੇ ਘਪਲੇ ਤੋਂ ਜਨਤਾ ਦਾ ਧਿਆਨ ਹਟਾ ਰਹੀ ਹੈ| ਉਨ੍ਹਾਂ ਕਿਹਾ ਕਿ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਇੱਕ ਆਈ.ਏ.ਐਸ. ਅਫ.ਸਰ ਦੀ ਐਫ.ਆਈ.ਆਰ. ਉਪਰ ਤਾਂ ਕਾਰਵਾਈ ਹੋ ਸਕਦੀ ਹੈ ਅਤੇ ਇਸ ਦੇ ਉਲਟ ਆਈ.ਏ.ਐਸ. ਅਫਸਰ ਦੇ ਖਿਲਾਫ ਸਾਰੇ ਸਬੂਤ ਅਤੇ ਸੀ.ਸੀ.ਟੀ.ਵੀ. ਫੁਟੇਜ ਦੇਣ ਤੋਂ ਬਾਅਦ ਵੀ ਦਲਿਤ ਵਿਧਾਇਕਾਂ ਨੂੰ ਜਾਤੀਗਤ ਸ਼ਬਦ ਬੋਲਣ ਦਾ ਮਾਮਲਾ ਦਰਜ ਨਹੀਂ ਕੀਤਾ ਜਾਂਦਾ| ਉਨ੍ਹਾਂ ਕਿਹਾ ਕਿ ਇੱਕ ਆਈ.ਏ.ਐਸ. ਅਫ.ਸਰ ਦੀ ਐਫ.ਆਈ.ਆਰ ਨੂੰ ਝੂਠ ਦਰਸਾਉਂਦੇ ਸਾਰੇ ਸਬੂਤ ਦੇਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ| ਉਨ੍ਹਾਂ ਕਿਹਾ ਕਿ ਸਿਤਮ ਦੀ ਗੱਲ ਇਹ ਹੈ ਕਿ ਇੱਕ ਪਾਸੇ ਮੁੱਖ ਮੰਤਰੀ ਦੇ ਘਰ ਰੇਡ ਕਰਨ ਵੇਲੇ ਕਿਸੇ ਕਾਇਦੇ ਕਾਨੂੰਨ ਦੀ ਪਾਲਣਾ ਨਹੀਂ ਕੀਤੀ ਜਾਂਦੀ ਅਤੇ ਦੂਜੇ ਪਾਸੇ ਜਸਟਿਸ ਲੋਇਆ ਦੀ ਮੌਤ ਦੇ ਸਿੱਧੇ ਸਬੰਧ ਅਮਿੱਤ ਸਾਹ ਨਾਲ ਹੋਣ ਦੇ ਸਬੂਤ ਹੋਣ ਦੇ ਬਾਵਜੂਦ ਉਸ ਨੂੰ ਪੁੱਛਣ ਵਾਲਾ ਕੋਈ ਨਹੀਂ|
‘ਆਪ‘ ਦੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਕੇਂਦਰ ਸਰਕਾਰ *ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਸਿਰਫ ਇਸ ਕਰਕੇ ਹੋ ਰਹੀਆਂ ਹਨ ਤਾਂ ਜੋ ਨੀਰਵ ਮੋਦੀ, ਲਲਿਤ ਮੋਦੀ, ਵਿਜੈ ਮਾਲੀਆ ਵਰਗੇ ਅਰਬਪਤੀਆਂ ਵੱਲੋਂ ਹਜ਼ਾਰਾਂ ਹੀ ਕਰੋੜਾਂ ਦੇ ਕੀਤੇ ਘਪਲਿਆਂ ਤੋਂ ਲੋਕਾਂ ਦਾ ਧਿਆਨ ਭਟਕਾਕੇ, ਉਨ੍ਹਾਂ ਨੂੰ ਮੁੱਖ ਮੁੱਦਿਆਂ ਤੋਂ ਤੋੜਕੇ ਅਜਿਹੇ ਬੇਮਤਲਬ ਦੇ ਮੁੱਦਿਆਂ ਵਿੱਚ ਉਲਝਾਇਆ ਜਾਵੇ| ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਿੱਚ ਬੈਠੇ ਬੀ.ਜੇ.ਪੀ. ਦੇ ਨੇਤਾਵਾਂ ਦੇ ਇਸਾਰੇ ਉਪਰ ਦਿੱਲੀ ਪੁਲੀਸ (ਜੋ ਕੇਂਦਰ ਸਰਕਾਰ ਦੇ ਕੰਟਰੋਲ ਵਿੱਚ ਹੈ) ਦਿੱਲੀ ਦੇ ਮੁੱਖ ਮੰਤਰੀ ਨੂੰ ਪ੍ਰ੍ਹੇਾਨ ਅਤੇ ਬੇਇੱਜ਼ਤ ਕਰਨ ਦੇ ਲਈ ਉਸ ਦੇ ਘਰ ਜਾਕੇ ਪੁੱਠੇ ਸਿੱਧੇ ਸਵਾਲ ਪੁੱਛ ਰਹੀ ਹੈ|
ਇਸ ਮੌਕੇ ਭੋਲਾ ਸਿੰਘ ਮਾਨ, ਬਲਦੇਵ ਸਿੰਘ ਰਾਠੀ, ਮਹਾਂ ਸਿੰਘ ਨੇ ਵੀ ਸੰਬੋਧਨ ਕੀਤਾ|
ਫੋਟੋ ਕੈਪਸ਼ਨ: ਆਮ ਆਦਮੀ ਪਾਰਟੀ ਦੇ ਵਿਧਾਇਕ, ਮਾਨਸਾ ਦੇ ਡਿਪਟੀ ਕਮ੍ਹਿਨਰ ਨੂੰ ਮੰਗ ਪੱਤਰ ਦਿੰਦੇ ਹੋਏ| ਫੋਟੋ: ਵਿਸ਼ਵ ਵਾਰਾਤ
ਫੋਟੋ ਕੈਪਸ਼ਨ 2: ਆਮ ਆਦਮੀ ਪਾਰਟੀ ਦੇ ਵਰਕਰ, ਮਾਨਸਾ ਵਿਚ ਮੋਦੀ ਸਰਕਾਰ ਖਿਲਾਫ ਨਾਅਰੇਬਾਜੀ ਕਰਦੇ ਹੋਏ| ਫੋਟੋ: ਵਿਸ਼ਵ ਵਾਰਤਾ