ਮੁੱਖ ਮੰਤਰੀ, ਮੰਤਰੀਆਂ ਅਤੇ ਵਿਰੋਧੀ ਧਿਰ ਦੇ ਨੇਤਾ ਵੱਲੋਂ ਆਮਦਨ ਕਰ ਖੁਦ ਭਰਨ ‘ਤੇ ਮੰਤਰੀ ਮੰਡਲ ਨੇ ਮੋਹਰ ਲਾਈ
• ਸੋਧੇ ਹੋਏ ਖਰੜਾ ਬਿੱਲ ਬਜਟ ਇਜਲਾਸ ਵਿੱਚ ਪੇਸ਼ ਕੀਤੇ ਜਾਣਗੇ
ਚੰਡੀਗੜ, 19 ਮਾਰਚ (ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਸਾਰੇ ਕੈਬਨਿਟ ਮੰਤਰੀਆਂ ਲਈ ਆਪਣਾ ਆਮਦਨ ਕਰ ਖੁਦ ਭਰਨ ‘ਤੇ ਮੋਹਰ ਲਾ ਦਿੱਤੀ ਹੈ।
ਇਸ ਸਬੰਧ ਵਿੱਚ ‘ਦੀ ਈਸਟ ਪੰਜਾਬ ਮਨਿਸਟਰਜ਼ ਸੈਲਰੀਜ਼ ਐਕਟ-1947 ਅਤੇ ‘ਦੀ ਸੈਲਰੀਜ਼ ਐਂਡ ਐਲਾਊਂਸ ਆਫ ਡਿਪਟੀ ਮਨਿਸਟਰੀਜ਼, ਪੰਜਾਬ ਐਕਟ-1956’ ਵਿੱਚ ਲੋੜੀਂਦੀਆਂ ਸੋਧਾਂ ਵਾਲੇ ਖਰੜਾ ਬਿੱਲਾਂ ਨੂੰ ਭਲਕੇ ਸ਼ੁਰੂ ਹੋ ਰਹੇ ਵਿਧਾਨ ਸਭਾ ਦੇ ਬਜਟ ਇਜਲਾਸ ਵਿੱਚ ਪੇਸ਼ ਕੀਤਾ ਜਾਵੇਗਾ।
ਕੈਬਨਿਟ ਮੰਤਰੀ ਦਾ ਰੈਂਕ ਹੋਣ ਦੇ ਨਾਤੇ ਵਿਰੋਧੀ ਧਿਰ ਦਾ ਨੇਤਾ ਵੀ ਇਸ ਨਵੇਂ ਕਾਨੂੰਨ ਦੇ ਘੇਰੇ ਵਿੱਚ ਆ ਜਾਵੇਗਾ।
ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੰਤਰੀ ਮੰਡਲ ਨੇ ‘ਦੀ ਈਸਟ ਪੰਜਾਬ ਮਨਿਟਸਰਜ਼ ਸੈਲਰੀਜ਼ ਐਕਟ-1947’ ਦੀ ਧਾਰਾ 2-ਸੀ ਅਤੇ ‘ਦੀ ਸੈਲਰੀਜ਼ ਐਂਡ ਐਲਾਊਂਸ ਆਫ ਡਿਪਟੀ ਮਨਿਸਟਰੀਜ਼, ਪੰਜਾਬ ਐਕਟ-1956’ ਦੀ ਧਾਰਾ 7-ਏ ਨੂੰ ਖਤਮ ਕਰ ਦੇਣ ਦਾ ਫੈਸਲਾ ਕੀਤਾ ਹੈ ਤਾਂ ਕਿ ਇਨ•ਾਂ ਬਿੱਲਾਂ ਵਿੱਚ ਤਬਦੀਲੀ ਕੀਤੀ ਜਾ ਸਕੇ।
ਇਸ ਵੇਲੇ ‘ਦੀ ਈਸਟ ਪੰਜਾਬ ਮਨਿਟਸਰਜ਼ ਸੈਲਰੀਜ਼ ਐਕਟ-1947’ ਦੀ ਧਾਰਾ 2-ਸੀ ਤਹਿਤ ਮੁੱਖ ਮੰਤਰੀ, ਸਾਰੇ ਕੈਬਨਿਟ ਅਤੇ ਰਾਜ ਮੰਤਰੀਆਂ ਦਾ ਆਮਦਨ ਕਰ ਸਰਕਾਰੀ ਖਜ਼ਾਨੇ ਵਿੱਚ ਅਦਾ ਕੀਤਾ ਜਾਂਦਾ ਹੈ ਅਤੇ ਇਸ ਤੋਂ ਇਲਾਵਾ ‘ਦੀ ਸੈਲਰੀਜ਼ ਐਂਡ ਐਲਾਊਂਸ ਆਫ ਡਿਪਟੀ ਮਨਿਸਟਰੀਜ਼, ਪੰਜਾਬ ਐਕਟ-1956’ ਦੀ ਧਾਰਾ 7-ਏ ਤਹਿਤ ਡਿਪਟੀ ਮੰਤਰੀਆਂ ਦੇ ਆਮਦਨ ਕਰ ਦੀ ਅਦਾਇਗੀ ਵੀ ਸਰਕਾਰੀ ਖਜ਼ਾਨੇ ਵਿੱਚੋਂ ਕੀਤੀ ਜਾਂਦੀ ਹੈ।
ਪੰਜਾਬ ਸਰਕਾਰ ਵੱਲੋਂ ਆਮਦਨ ਕਰ ਦੇ ਰੂਪ ਵਿੱਚ 11.08 ਕਰੋੜ ਰੁਪਏ ਅਦਾ ਕੀਤਾ ਜਾ ਰਿਹਾ ਹੈ ਜਿਸ ਵਿੱਚੋਂ 10.72 ਕਰੋੜ ਰੁਪਏ ਦੀ ਅਦਾਇਗੀ ਵਿਧਾਇਕਾਂ ਦੇ ਆਮਦਨ ਕਰ ਦੀ ਹੁੰਦੀ ਹੈ ਜਦਕਿ ਬਾਕੀ ਰਕਮ ਮੰਤਰੀਆਂ ਲਈ ਹੁੰਦੀ ਹੈ।
Latest News: ਮਰਹੂਮ ਸਾਹਿਬ ਕਾਸ਼ੀ ਰਾਮ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਸਵੀਰ ਸਿੰਘ ਗੜ੍ਹੀ ਦਾ ਸਨਮਾਨ
Latest News: ਮਰਹੂਮ ਸਾਹਿਬ ਕਾਸ਼ੀ ਰਾਮ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਸਵੀਰ ਸਿੰਘ ਗੜ੍ਹੀ ਦਾ ਸਨਮਾਨ ਚੰਡੀਗੜ੍ਹ, 17 ਅਪ੍ਰੈਲ (ਵਿਸ਼ਵ...