ਨਵਾਂਸ਼ਹਿਰ, 28 ਮਾਰਚ( ਵਿਸ਼ਵ ਵਾਰਤਾ , ਦੀਦਾਰ ਬਲਾਚੋਰੀਆ )-ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਵਿਨੈ ਬਬਲਾਨੀ ਨੇ ਕੋਵਿਡ-19 ਕਰਫ਼ਿਊ ’ਚ ਲੋਕਾਂ ਦੀਆਂ ਜ਼ਰੂਰੀ ਸੇਵਾਵਾਂ ਨਾਲ ਸਬੰਧਤ ਕੁੱਝ ਹੋਰ ਛੋਟਾਂ ਦਿੰਦਿਆਂ ਆਟਾ ਚੱਕੀਆਂ ਅਤੇ ਕੋਰੀਅਰ ਸੇਵਾ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲਣ ਦੀ ਮਨਜੂਰੀ ਦਿੱਤੀ ਹੈ।
ਉਨ੍ਹਾਂ ਨੇ ਇਸ ਦੇ ਨਾਲ ਹੀ ਆਟਾ ਚੱਕੀਆਂ ’ਤੇ 2 ਮੀਟਰ ਦੇ ਫ਼ਾਸਲੇ ਨੂੰ ਬਰਕਰਾਰ ਰੱਖਣ, ਮਾਸਕ ਪਹਿਨਣ ਅਤੇ ਸੈਨੇਟਾਈਜ਼ਰ ਰੱਖਣਾ ਜ਼ਰੂਰੀ ਕਰਾਰ ਦਿੱਤਾ ਹੈ। ਇਹੀ ਸ਼ਰਤਾਂ ਕੋਰੀਅਰ ਸੇਵਾਵਾਂ ’ਤੇ ਵੀ ਲਾਗੂ ਹੋਣਗੀਆਂ। ਉਨ੍ਹਾਂ ਕਿਹਾ ਕਿ ਕੋਵਿਡ-19 ਤਹਿਤ ਨਿਰਧਾਰਿਤ ਪ੍ਰੋਟੋਕਾਲ ਦੀ ਪਾਲਣਾ ਨਾ ਕੀਤੇ ਜਾਣ ’ਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ।