ਚੰਡੀਗਡ਼੍ਹ, 21 ਅਗਸਤ (ਅੰਕੁਰ ) ਆਈ.ਪੀ.ਐਸ. ਅਧਿਕਾਰੀ ਜਗਦਾਲੇ ਨੀਲੰਬਰੇ ਵਿਜੈ ਮੰਗਲਵਾਰ ਨੂੰ ਚੰਡੀਗਡ਼੍ਹ ਦੀ ਬਤੌਰ ਐਸ.ਐਸ.ਪੀ ਜੁਆਇੰਨ ਕਰੇਗੀ । ਉਹ ਤਿੰਨ ਸਾਲ ਲਈ ਇਸ ਅਹੁਦੇ ‘ਤੇ ਤਾਇਨਾਤ ਰਹਿਣਗੇ। ਚੰਡੀਗਡ਼੍ਹ ਵਿੱਚ ਐਸ.ਐਸ.ਪੀ. ਦਾ ਪਦ 2003 ਬੈਚ ਦੇ ਆਈਪੀਐਸ ਡਾਕਟਰ ਸੁਖਚੈਨ ਸਿੰਘ ਗਿੱਲ ਦਾ ਡੈਪੂਟੇਸ਼ਨ ਸਮਾਂ ਪੂਰਾ ਹੋਣ ਦੇ ਬਾਅਦ ਦਸੰਬਰ 2016 ਤੋਂ ਖਾਲੀ ਹੈ। ਚੰਡੀਗਡ਼੍ਹ ਪੁਲਿਸ ਵਿਚ ਸਬ ਤੋ ਪਹਿਲੀ ਮਹਿਲਾ ਆਈਜੀ ਕਿਰਨ ਬੇਦੀ ਸੀ ਉਹ ਸਿਰਫ ਚੰਡੀਗਡ਼੍ਹ ਵਿਚ 43 ਦਿਨ ਰਹੀ ਕਿਸੀ ਕਾਰਨ ਉਹਨਾਂ ਦਾ ਟਰਾਂਸਫਰ ਦਿੱਲੀ ਕਰ ਦਿੱਤਾ। ਕਿਰਣ ਬੇਦੀ ਨੇ ਚੰਡੀਗਡ਼ ਪੁਲਿਸ ਨੂੰ 5 ਅਪ੍ਰੈਲ 1999 ਨੂੰ ਜੁਆਇਨ ਕੀਤਾ ਸੀ ਜਿਸਦੇ ਬਾਅਦ 18 ਮਈ 1999 ਨੂੰ ਟਰਾਂਸਫਰ ਹੋ ਗਈ ਸੀ ਚੰਡੀਗਡ਼੍ਹ ਨੂੰ ਮਿਲੀ ਪਹਿਲੀ ਮਹਿਲਾ ਆਈ ਜੀ ਕਿਰਣ ਬੇਦੀ ਨੇ 43 ਦਿਨ ਵਿੱਚ ਹੀ ਚੰਡੀਗਡ਼ ਵਿੱਚ ਕਨੂੰਨ ਵਿਵਸਥਾ ਵਿੱਚ ਕਾਫ਼ੀ ਸੁਧਾਰ ਕੀਤਾ ਸੀ ਪੰਜਾਬ ਵਿੱਚ ਨੀਲਾਂਬਰੀ ਦੀਆਂ ਉਪਲੱਬਧੀਆਂ ਅਤੇ ਵਾਕਿੰਗ ਸਟਾਇਲ ਨੂੰ ਲੈ ਕੇ ਮਹਿਕਮੇ ਵਿਚ ਬੈਠੇ ਅਫਸਰਾਂ ਤੋਂ ਲੈ ਕੇ ਸ਼ਹਿਰ ਦੀ ਪਬਲਿਕ ਵਿੱਚ ਕਾਫ਼ੀ ਚਰਚਾ ਹੈ। ਹਾਲਾਂਕਿ ਐਸਐਸਪੀ ਦੇ ਸਾਹਮਣੇ ਚੰਡੀਗਡ਼੍ਹ ਵਿੱਚ ਹੋਏ ਹਾਈਪ੍ਰੋਫਾਇਲ ਕੇਸ ਨੂੰ ਨਿਪਟਾਉਣਾ ਵੀ ਕਡ਼ੀ ਚੁਣੋਤੀ ਹੋਵੇਗੀ । ਜਿਕਰਯੋਗ ਹੈ ਕਿ ਪਿਛਲੇ ਇੱਕ ਮਹੀਨਾ ਤੋਂ.ਸ਼ਹਿਰ ਵਿੱਚ ਆਏ ਦਿਨ ਛੇਡ਼ਛਾਡ਼ ਅਤੇ ਭੈਡ਼ੇ ਚਾਲ-ਚਲਣ ਦੀਆਂ ਘਟਨਾਵਾਂ ਹੋ ਰਹੀ ਹਨ । ਹੁਣ ਵੇਖਣਾ ਹੈ ਕਿ ਉਨ੍ਹਾਂ ਦੇ ਚੰਡੀਗਡ਼੍ਹ ਪੁਲਿਸ ਜੁਆਇੰਨ ਦੇ ਬਾਅਦ ਅਪਰਾਧ ਵਿੱਚ ਕਿੰਨੀ ਕਮੀ ਆਵੇਗੀ । ਇਸ ਸਮੇਂ ਐਸਐਸਪੀ .ਚੰਡੀਗਡ਼੍ਹ ਦਾ ਪਦ ਪਿਛਲੇ ਦਸੰਬਰ ਤੋਂ ਖਾਲੀ ਪਿਆ ਹੈ । ਐਸਐਸਪੀ ਦਾ ਚਾਰਜ ਐਸਪੀ ਹੈਡਕਵਾਰਟਰ ਈਸ਼ ਸਿੰਘਲ ਨੂੰ ਦਿੱਤਾ ਹੋਇਆ ਹੈ ।
ਆਈ.ਪੀ.ਐਸ. ਅਧਿਕਾਰੀ ਜਗਦਾਲੇ ਨੀਲੰਬਰੇ ਕੱਲ੍ਹ ਚੰਡੀਗਡ਼੍ਹ ਦੀ ਐਸ.ਐਸ.ਪੀ ਵਜੋਂ ਸੰਭਾਲਣਗੇ ਅਹੁਦਾ
Advertisement
Advertisement