ਆਈਪੀਐਲ ਵਿੱਚ ਅੱਜ ਪੰਜਾਬ ਕਿੰਗਜ਼ ਦਾ ਮੁਕਾਬਲਾ ਰਾਇਲ ਚੈਲੰਜਰਜ਼ ਬੰਗਲੌਰ ਨਾਲ
ਚੰਡੀਗੜ੍ਹ, 3ਅਕਤੂਬਰ(ਵਿਸ਼ਵ ਵਾਰਤਾ)-ਆਈਪੀਐਲ 2021 ਦੇ 48 ਵੇਂ ਮੈਚ ਵਿੱਚ ਅੱਜ ਪੰਜਾਬ ਕਿੰਗਜ਼ ਦਾ ਮੁਕਾਬਲਾ ਰਾਇਲ ਚੈਲੰਜਰਜ਼ ਬੰਗਲੌਰ ਨਾਲ ਹੋਵੇਗਾ। ਇਹ ਮੈਚ ਸ਼ਾਰਜਾਹ ਵਿੱਚ ਦੁਪਹਿਰ 3.30 ਵਜੇ ਤੋਂ ਖੇਡਿਆ ਜਾਵੇਗਾ। ਆਰਸੀਬੀ ਪਲੇਆਫ ਵਿੱਚ ਪਹੁੰਚਣ ਤੋਂ ਸਿਰਫ ਇੱਕ ਜਿੱਤ ਦੂਰ ਹੈ। ਦੂਜੇ ਪਾਸੇ ਪੰਜਾਬ ਦੀ ਟੀਮ ਅਜੇ ਵੀ ਪਲੇਆਫ ਦੀ ਉਡੀਕ ਕਰ ਰਹੀ ਹੈ। ਪਲੇਆਫ ਵਿੱਚ ਪਹੁੰਚਣ ਲਈ ਪੰਜਾਬ ਨੂੰ ਬਾਕੀ ਦੇ ਦੋ ਮੈਚ ਜਿੱਤਣੇ ਪੈਣਗੇ।