Advertisement
ਅੱਤਵਾਦੀ ਫੰਡਿੰਗ ਮਾਮਲੇ ‘ਚ ਕਸ਼ਮੀਰ ਅਤੇ ਤਾਮਿਲਨਾਡੂ ‘ਚ NIA ਦੀ ਰੇਡ
ਵੱਖ -ਵੱਖ ਥਾਵਾਂ ‘ਤੇ ਤਲਾਸ਼ੀ ਜਾਰੀ
ਚੰਡੀਗੜ੍ਹ,9ਮਈ(ਵਿਸ਼ਵ ਵਾਰਤਾ) ਅੱਜ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਅੱਤਵਾਦੀ ਫੰਡਿੰਗ ਮਾਮਲੇ ‘ਚ ਜੰਮੂ-ਕਸ਼ਮੀਰ ਅਤੇ ਤਾਮਿਲਨਾਡੂ ‘ਚ 16 ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਜੰਮੂ-ਕਸ਼ਮੀਰ ‘ਚ 6 ਥਾਵਾਂ-ਸ੍ਰੀਨਗਰ, ਅਨੰਤਨਾਗ, ਕੁਪਵਾੜਾ, ਪੁੰਛ, ਰਾਜੌਰੀ ਅਤੇ ਕਿਸ਼ਤਵਾੜ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਤਾਮਿਲਨਾਡੂ ਦੇ ਮਦੁਰਾਈ, ਤ੍ਰਿਚੀ ਅਤੇ ਚੇਨਈ ਸਮੇਤ 10 ਥਾਵਾਂ ‘ਤੇ ਤਲਾਸ਼ੀ ਲਈ ਜਾ ਰਹੀ ਹੈ। 5 ਮਈ ਨੂੰ ਰਾਜੌਰੀ ਜ਼ਿਲੇ ‘ਚ ਅੱਤਵਾਦੀਆਂ ਨਾਲ ਮੁਕਾਬਲੇ ‘ਚ ਫੌਜ ਦੇ 5 ਜਵਾਨਾਂ ਦੇ ਮਾਰੇ ਜਾਣ ਤੋਂ ਕੁਝ ਦਿਨ ਬਾਅਦ NIA ਨੇ ਅੱਜ ਇਹ ਛਾਪੇਮਾਰੀ ਕੀਤੀ ਹੈ।
Advertisement