ਅੱਜ ਹੀਰੋਸ਼ੀਮਾ ਵਿੱਚ ਪੀਸ ਮੈਮੋਰੀਅਲ ਪਾਰਕ ਦਾ ਦੌਰਾ ਕਰਨਗੇ ਪ੍ਰਧਾਨ ਮੰਤਰੀ ਮੋਦੀ

17
Advertisement

ਅੱਜ ਹੀਰੋਸ਼ੀਮਾ ਵਿੱਚ ਪੀਸ ਮੈਮੋਰੀਅਲ ਪਾਰਕ ਦਾ ਦੌਰਾ ਕਰਨਗੇ ਪ੍ਰਧਾਨ ਮੰਤਰੀ ਮੋਦੀ

ਚੰਡੀਗੜ੍ਹ,21ਮਈ(ਵਿਸ਼ਵ ਵਾਰਤਾ) ਜਾਪਾਨ ਦੇ ਹੀਰੋਸ਼ੀਮਾ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੀਸ ਮੈਮੋਰੀਅਲ ਪਾਰਕ ਦਾ ਦੌਰਾ ਕਰਨਗੇ। ਇਹ ਪਾਰਕ ਪ੍ਰਮਾਣੂ ਹਮਲੇ ਦੇ ਪੀੜਤਾਂ ਦੀ ਯਾਦ ਵਿੱਚ ਬਣਾਇਆ ਗਿਆ ਹੈ। ਦਰਅਸਲ ਹੀਰੋਸ਼ੀਮਾ ਪ੍ਰਮਾਣੂ ਹਮਲੇ ਦਾ ਗਵਾਹ ਰਿਹਾ ਹੈ। 6 ਅਗਸਤ 1945 ਨੂੰ ਅਮਰੀਕਾ ਨੇ ਹੀਰੋਸ਼ੀਮਾ ‘ਤੇ ਪਰਮਾਣੂ ਬੰਬ ਸੁੱਟਿਆ ਸੀ। ਇਸ ਵਿੱਚ ਲੱਖਾਂ ਲੋਕ ਮਾਰੇ ਗਏ ਸਨ। ਪੀਐਮ ਮੋਦੀ ਇੱਥੇ ਪਰਮਾਣੂ ਹਮਲੇ ਵਿੱਚ ਮਾਰੇ ਗਏ ਹੀਰੋਸ਼ੀਮਾ ਦੇ ਲੋਕਾਂ ਨੂੰ ਸ਼ਰਧਾਂਜਲੀ ਦੇਣਗੇ।

ਇਸ ਤੋਂ ਬਾਅਦ ਮੋਦੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨਾਲ ਦੁਵੱਲੇ ਸਬੰਧਾਂ ‘ਤੇ ਗੱਲਬਾਤ ਕਰਨਗੇ। ਸੁਨਕ ਬਰਤਾਨੀਆ ਦੇ ਪਹਿਲੇ ਭਾਰਤੀ ਮੂਲ ਦੇ ਅਤੇ ਗੈਰ-ਗੋਰੇ ਪ੍ਰਧਾਨ ਮੰਤਰੀ ਹਨ। ਉਹ ਭਾਰਤੀ ਸਾਫਟਵੇਅਰ ਕੰਪਨੀ ਇਨਫੋਸਿਸ ਦੇ ਸਹਿ-ਸੰਸਥਾਪਕ ਨਰਾਇਣ ਮੂਰਤੀ ਦੇ ਜਵਾਈ ਹਨ। ਭਾਰਤੀ ਸਮੇਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰੇ 10:15 ਵਜੇ ਹੀਰੋਸ਼ੀਮਾ ਤੋਂ ਪਾਪੂਆ ਨਿਊ ਗਿਨੀ ਲਈ ਰਵਾਨਾ ਹੋਣਗੇ।

Advertisement