ਅੱਜ ਮਣੀਪੁਰ ਦੇ ਕਬਾਇਲੀ ਨੇਤਾ ਅਮਿਤ ਸ਼ਾਹ ਨਾਲ ਕਰਨਗੇ ਮੁਲਾਕਾਤ
ਚੰਡੀਗੜ੍ਹ,8ਅਗਸਤ(ਵਿਸ਼ਵ ਵਾਰਤਾ) ਮਣੀਪੁਰ ਦੇ ਆਦਿਵਾਸੀ ਸੰਗਠਨ ਇੰਡੀਜੀਨਸ ਟ੍ਰਾਈਬਲ ਲੀਡਰਜ਼ ਫੋਰਮ (ਆਈ.ਟੀ.ਐੱਲ.ਐੱਫ.) ਦਾ ਇਕ ਵਫਦ ਅੱਜ 8 ਅਗਸਤ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇਗਾ। ਫੋਰਮ ਦੀਆਂ ਪੰਜ ਮੁੱਖ ਮੰਗਾਂ ਹਨ, ਜਿਨ੍ਹਾਂ ਵਿੱਚ ਵੱਖਰਾ ਪ੍ਰਸ਼ਾਸਨਿਕ ਗਠਨ ਅਤੇ ਚੂਰਾਚੰਦਪੁਰ ਵਿੱਚ ਕੁਕੀ-ਜੋ ਭਾਈਚਾਰੇ ਨੂੰ ਮ੍ਰਿਤਕਾਂ ਨੂੰ ਇਕੱਠੇ ਦਫ਼ਨਾਉਣ ਦੀ ਇਜਾਜ਼ਤ ਦੇਣਾ ਸ਼ਾਮਲ ਹੈ। ਜ਼ਿਕਰਯੋਗ ਹੈ ਕਿ 3 ਮਈ ਤੋਂ ਰਾਜ ਵਿੱਚ ਹਿੰਸਾ ਜਾਰੀ ਹੈ। ਹੁਣ ਤੱਕ ਮਨੀਪੁਰ ਵਿੱਚ 160 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।