ਚੰਡੀਗੜ੍ਹ/ਅੰਮ੍ਰਿਤਸਰ, 2 ਮਾਰਚ (ਵਿਸ਼ਵ ਵਾਰਤਾ) : ਅੱਜ ਜਿਥੇ ਪੂਰੇ ਦੇਸ਼ ਹੋਲੀ ਦਾ ਤਿਉਹਾਰ ਮਨਾ ਰਿਹਾ ਹੈ, ਉਥੇ ਅੰਮ੍ਰਿਤਸਰ ਦੇ ਸ਼ਰਧਾਲੂਆਂ ਨਾਲ ਵਾਪਰੇ ਵੱਡੇ ਹਾਦਸੇ ਵਿਚ 8 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਜ਼ਖਮੀ ਹੋ ਗਿਆ| ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਨਾਲ ਸਬੰਧਤ 9 ਸ਼ਰਧਾਲੂ ਇਨੋਵਾ ਗੱਡੀ ਵਿਚ ਸਵਾਰ ਹੋ ਕੇ ਮਣੀਕਰਣ ਸਾਹਿਬ ਵਿਖੇ ਮੱਥਾ ਟੇਕਣ ਗਏ ਸਨ ਅਤੇ ਜਦੋਂ ਇਨ੍ਹਾਂ ਦੀ ਗੱਡੀ ਚੰਡੀਗੜ੍ਹ ਮਨਾਲੀ ‘ਤੇ ਸਵਾਰਘਾਟ ਨੇੜੇ ਪਹੁੰਚੀ ਤਾਂ ਬਰੇਕ ਫੇਲ੍ਹ ਹੋ ਜਾਣ ਕਾਰਨ ਸਿੱਧੀ ਪਹਾੜੀ ਤੋਂ ਹੇਠਾਂ ਡਿੱਗ ਗਈ| ਇਹ ਲੋਕ ਮਣੀਕਰਣ ਤੋਂ ਅੰਮ੍ਰਿਤਸਰ ਜਾ ਰਹੇ ਸਨ| ਇਸ ਹਾਦਸੇ ਵਿਚ 8 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਜ਼ਖਮੀ ਹੋ ਗਿਆ ਹੈ|
ਇਸ ਦੌਰਾਨ ਪੰਜਾਬ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਹਿਮਾਚਲ ਸਰਕਾਰ ਨੇ 4-4 ਲੱਖ ਰੁਪਏ ਦੇਣ ਦਾ ਐਲਾਨ ਕੀਤਾ|
Punjab Police ਨੇ ਰਾਜ-ਵਿਆਪੀ ਆਪ੍ਰੇਸ਼ਨ ਵਿੱਚ ਸੈਲੂਨ, ਮੈਅ ਖਾਨਿਆਂ, ਸਪਾ ਸੈਂਟਰਾਂ ਦੀ ਕੀਤੀ ਤਲਾਸ਼ੀ
Punjab Police ਨੇ ਰਾਜ-ਵਿਆਪੀ ਆਪ੍ਰੇਸ਼ਨ ਵਿੱਚ ਸੈਲੂਨ, ਮੈਅ ਖਾਨਿਆਂ, ਸਪਾ ਸੈਂਟਰਾਂ ਦੀ ਕੀਤੀ ਤਲਾਸ਼ੀ — ਮੁੱਖ ਮੰਤਰੀ ਭਗਵੰਤ ਸਿੰਘ ਮਾਨ...