ਅੰਮ੍ਰਿਤਸਰ ‘ਚ 5 ਸਾਲਾ ਬੱਚੇ ਦਾ ਕਤਲ

814
Advertisement


ਅੰਮ੍ਰਿਤਸਰ, 12 ਸਤੰਬਰ – ਬੀਤੇ ਦਿਨੀਂ ਹਰਿਆਣਾ ਦੇ ਗੁਰੂਗ੍ਰਾਮ ਵਿਖੇ ਸਕੂਲ ਵਿਚ ਇਕ ਬੱਚੇ ਨੂੰ ਕਤਲ ਕਰਨ ਦਾ ਮਾਮਲਾ ਹਾਲੇ ਠੰਢਾ ਨਹੀਂ ਸੀ ਹੋਇਆ ਕਿ ਅਜਿਹੀ ਹੀ ਇਕ ਘਟਨਾ ਅੰਮ੍ਰਿਤਸਰ ਵਿਚ ਵੀ ਵਾਪਰ ਗਈ| ਹਲਕਾ ਜੰਡਿਆਲਾ ਵਿਖੇ 5 ਸਾਲਾ ਬੱਚੇ ਸ਼ੁੱਭਪ੍ਰੀਤ ਨੂੰ ਉਸ ਦਾ ਗਲ ਘੁਟ ਕੇ ਕਤਲ ਕਰ ਦਿੱਤਾ ਗਿਆ, ਜਿਸ ਦੀ ਲਾਸ਼ ਅੱਜ ਬਰਾਮਦ ਕੀਤੀ ਗਈ| ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬੱਚਾ ਕੱਲ੍ਹ ਸਕੂਲ ਗਿਆ ਸੀ, ਪਰ ਘਰ ਨਹੀਂ ਪਹੁੰਚਿਆ, ਜਿਸ ਤੋਂ ਬਾਅਦ ਪਰਿਵਾਰ ਵੱਲੋਂ ਉਸ ਦੀ ਭਾਲ ਕੀਤੀ ਗਈ, ਪਰ ਉਸ ਦੀ ਲਾਸ਼ ਘਰ ਤੋਂ ਥੋੜ੍ਹੀ ਦੂਰ ਮਿਲੀ|
ਸ਼ੁੱਭਪ੍ਰੀਤ ਦੇ ਕਤਲ ਦੀ ਖਬਰ ਮਿਲਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ| ਇਸ ਦੌਰਾਨ ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ|

Advertisement

LEAVE A REPLY

Please enter your comment!
Please enter your name here