ਅੰਤਰਰਾਸ਼ਟਰੀ ਸਾਹਿਤਕ ਸਾਂਝਾ ਵੱਲੋਂ ਕਾਵਿ ਮਿਲਣੀ ਦਾ ਸਫ਼ਲ ਆਯੋਜਨ
ਚੰਡੀਗੜ੍ਹ, 12ਜਨਵਰੀ(ਵਿਸ਼ਵ ਵਾਰਤਾ)-ਟੋਰੰਟੋ (ਅਮਰੀਕ ਸਿੰਘ ਮਠਾਰੂ)ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਕਾਵਿ ਮਿਲਣੀ ਦਾ ਸਫ਼ਲ ਆਯੋਜਨ 9 ਜਨਵਰੀ ਐਤਵਾਰ ਨੂੰ ਕੀਤਾ ਗਿਆ ਜਿਸ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਨਾਮਵਰ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ । ਮੀਟਿੰਗ ਦਾ ਸੰਚਾਲਨ ਪ੍ਰੋਃ.ਹਰਜੱਸਪ੍ਰੀਤ ਗਿੱਲ ਨੇ ਬਹੁਤ ਸਹਿਜ ਅੰਦਾਜ਼ ਵਿੱਚ ਕੀਤਾ ।ਸੰਸਥਾ ਦੀ ਪ੍ਰਧਾਨ ਰਿੰਟੂ ਭਾਟੀਆ ਨੇ ਹਾਜ਼ਰੀਨ ਮੈਂਬਰਜ਼ .ਮੁੱਖ ਮਹਿਮਾਨ , ਵਿਸ਼ੇਸ਼ ਮਹਿਮਾਨ ਤੇ ਸਤਿਕਾਰਿਤ ਸ਼ਾਇਰਾਂ ਨੂੰ ਨਿੱਘਾ ਜੀ ਆਇਆ ਕਿਹਾ ਤੇ ਨਵੇਂ ਸਾਲ ਦੀ ਕਾਵਿ ਮਿਲਣੀ ਦਾ ਆਗਾਜ਼ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ :- “ ਮਿੱਤਰ ਪਿਆਰੇ ਨੂੰ , ਹਾਲ ਮੁਰੀਦਾਂ ਦਾ ਕਹਿਣਾ “ ਆਪਣੀ ਸੁਰੀਲੀ ਅਵਾਜ਼ ਗਾਇਨ ਕਰਕੇ ਪੇਸ਼ ਕਰਕੇ ਕੀਤਾ ।ਸੰਸਥਾ ਦੀ ਸੰਸਥਾਪਕ ਤੇ ਪ੍ਰਬੰਧਕ ਰਮਿੰਦਰ ਰਮੀ ਨੇ ਮੁੱਖ ਮਹਿਮਾਨ ਪ੍ਰੋਫੈਸਰ ਗੁਰਭਜਨ ਗਿੱਲ ਜੀ ਦਾ ਸਵਾਗਤ ਕੀਤਾ। ਪ੍ਰੋਫੈਸਰ ਗੁਰਭਜਨ ਗਿੱਲ ਜੀ ਨੇ ਬਹੁਤ ਵਧੀਆ ਨੁਕਤੇ ਦੱਸਦਿਆ ਕਿਹਾ ਕਿ ਸਾਹਿੱਤ ਸਿਰਜਣਾ ਅਭਿਆਸ ਮੰਗਦੀ ਹੈ। ਸਿਖਾਂਦਰੂ ਕਵੀਆਂ ਲਈ ਸਿਖਲਾਈ ਕਾਰਜਸ਼ਾਲਾ ਦਾ ਪ੍ਰਬੰਧ ਕੀਤਾ ਜਾਵੇ। ਨਾਲ ਹੀ ਉਨ੍ਹਾ ਆਪਣੇ ਬਚਪਨ ਬਾਰੇ ਬਹੁਤ ਪਿਆਰੀ ਗ਼ਜ਼ਲ ਯਾਦਾਂ ਵਾਲੇ ਉੱਡਣੇ ਪੰਛੀ ਜਦ ਵਿਹੜੇ ਵਿੱਚ ਆ ਜਾਂਦੇ ਨੇ। ਉੱਡਦੇ ਬਹਿੰਦੇ ਚੁੱਪ ਚੁਪੀਤੇ ਦਿਲ ਦੀ ਤਾਰ ਹਿਲਾ ਜਾਂਦੇ ਨੇ। ਸੁਣਾਈ।
ਪ੍ਰੋਫੈਸਰ ਗੁਰਭਜਨ ਗਿੱਲ ਜੀ ਦੇ ਦੱਸੇ ਹੋਏ ਨੁਕਤਿਆਂ ਦਾ ਸਭ ਨੇ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ।ਸਭਾ ਦੇ ਸੈਕਟਰੀ ਜਨਰਲ ਅਮਨਬੀਰ ਸਿੰਘ ਧਾਮੀ ਨੇ ਆਪਣੇ ਵਿਚਾਰਾਂ ਦੀ ਸਾਂਝ ਵੀ ਕੀਤੀ ਤੇ ਰਮਿੰਦਰ ਰਮੀ ਤੇ ਸਾਹਿਤਕ ਸਾਂਝਾਂ ਦੇ ਬਾਰੇ ਵਿੱਚ ਦੱਸਿਆ ਕਿ ਰਮਿੰਦਰ ਰਮੀ ਬਹੁਤ ਮਿਹਨਤ ਕਰ ਰਹੇ ਹਨ ਤੇ ਕਾਵਿ ਮਿਲਣੀ ਪ੍ਰੋਗਰਾਮਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਸਲਾਹਿਆ ਜਾਂਦਾ ਹੈ ਤੇ ਹਰ ਕੋਈ ਇਸ ਸੰਸਥਾ ਨਾਲ ਜੁੜ ਕੇ ਮਾਣ ਮਹਿਸੂਸ ਕਰ ਰਿਹਾ ਹੈ । ਪ੍ਰੀਤ ਪ੍ਰਿਤਪਾਲ , ਅੰਜੂ ਅਮਨਦੀਪ ਗਰੋਵਰ , ਸੁਰਜੀਤ ਸਿੰਘ ਧੀਰ , ਕੁਲਵੰਤ ਕੌਰ ਢਿੱਲੋਂ ਯੂ ਕੇ , ਗੁਰਵੇਲ ਕੋਹਾਲਵੀ ਚੇਅਰਮੈਨ ਗੁਰਮੁਖੀ ਦੇ ਵਾਰਿਸ , ਡਾ. ਸੁਖਪਾਲ ਕੌਰ ਸਮਰਾਲਾ , ਸੁਰਜੀਤ ਕੌਰ ਭੋਗਪੁਰ , ਗੁਰਪ੍ਰੀਤ ਕੌਰ ਗੈਦੂ ਗ੍ਰੀਸ , ਸੁਖਦੀਪ ਕੌਰ ਬਿਰਧਨੌ ਤੇ ਗੁਰਚਰਨ ਸਿੰਘ ਜੋਗੀ ਜੀ ਨੇ ਆਪਣੀਆਂ ਰਚਨਾਵਾਂ ਬਹੁਤ ਹੀ ਖ਼ੂਬਸੂਰਤ ਅਵਾਜ਼ ਤੇ ਅੰਦਾਜ਼ ਵਿੱਚ ਪੇਸ਼ ਕੀਤੀਆਂ।
ਨਦੀਮ ਅਫ਼ਜ਼ਲ ਪਾਕਿਸਤਾਨ ਤੋਂ , ਮਨਜੀਤ ਕੌਰ ਸੇਖੋਂ ਅਮਰੀਕਾ ਤੋਂ , ਗੁਰਚਰਨ ਸਿੰਘ ਜੋਗੀ , ਆਸ਼ਾ ਸ਼ਰਮਾ , ਕੁਲਦੀਪ ਧੰਜੂ , ਸਤਿੰਦਰ ਕੌਰ ਕਾਹਲੋਂ , ਡਾ. ਗੁਰਚਰਨ ਕੌਰ ਕੋਚਰ ਜੀ , ਜੈਸਮੀਨ ਮਾਹੀ , ਮਨਜੀਤ ਕੌਰ ਖੱਖ , ਹਰਦਿਆਲ ਸਿੰਘ ਝੀਤਾ , ਕੁਲਵਿੰਦਰ ਕੌਰ ਸਮਰਾ , ਡਾ . ਬਲਜੀਤ ਕੌਰ ਰਿਆੜ , ਹਰਜੀਤ ਕੌਰ ਬਮਰਾ , ਮੋਨਿਕਾ ਮਲਹੋਤਰਾ , ਜੋਬਨਰੂਪ ਛੀਨਾ ਤੇ ਅਜੀਤ ਦੇ ਨਾਮਵਰ ਪੱਤਰਕਾਰ ਦਰਸ਼ਨ ਸਿੰਘ ਜਟਾਣਾ ਕੈਲਗਰੀ ਤੋਂ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਜੁੜੇ ਹੋਰ ਬਹੁਤ ਮੈਂਬਰਜ਼ ਨੇ ਮੀਟਿੰਗ ਵਿੱਚ ਆਖੀਰ ਤੱਕ ਆਪਣੀ ਸ਼ਮੂਲੀਅਤ ਬਣਾਈ ਰੱਖੀ । ਪ੍ਰੀਤ ਗਿੱਲ ਜੀ ਨੇ ਕੁਲਵੰਤ ਕੌਰ ਢਿੱਲੋਂ ਜੀ ਯੂ ਕੇ ਨੂੰ ਮੀਟਿੰਗ ਦੀ ਸਮਾਪਤੀ ਕਰਨ ਲਈ ਕਿਹਾ ।
ਕੁਲਵੰਤ ਕੌਰ ਢਿੱਲੋਂ ਜੀ ਨੇ ਹਰ ਇਕ ਸ਼ਾਇਰ ਨੂੰ ਬਹੁਤ ਸੰਜੀਦਾ ਹੋਕੇ ਸੁਣਿਆ ਤੇ ਹਰੇਕ ਸ਼ਾਇਰ ਦੀ ਸ਼ਾਇਰੀ ਦੇ ਬਾਰੇ ਵਿੱਚ ਤੇ ਸਾਹਿਤਕ ਸਾਂਝਾ ਤੇ ਕਾਵਿ ਮਿਲਣੀ ਦੇ ਬਾਰੇ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ ।ਡਾ . ਬਲਜੀਤ ਕੌਰ ਰਿਆੜ ਜੀ ਨੇ ਆਏ ਹੋਏ ਮਹਿਮਾਨਾਂ ਦਾ ਸ਼ੁਕਰੀਆ ਅਦਾ ਕੀਤਾ ਤੇ ਆਪਣੇ ਕੁਝ ਵਿਚਾਰ ਵੀ ਸਾਂਝੇ ਕੀਤੇ । ਅਖ਼ੀਰ ਵਿੱਚ ਰਮਿੰਦਰ ਰਮੀ ਨੇ ਪ੍ਰੀਤ ਗਿੱਲ , ਡਾ . ਬਲਜੀਤ ਕੌਰ ਰਿਆੜ , ਰਿੰਟੂ ਭਾਟੀਆ ਤੇ ਅਮਨਬੀਰ ਸਿੰਘ ਧਾਮੀ ਦਾ ਧੰਨਵਾਦ ਕੀਤਾ ਰਮਿੰਦਰ ਰਮੀ ਨੇ ਇਹ ਵੀ ਦੱਸਿਆ ਕਿ ਹਰ ਮਹੀਨੇ ਦੇ ਦੂਸਰੇ ਐਤਵਾਰ ਕਾਵਿ ਮਿਲਣੀ ਹੋਇਆ ਕਰੇਗੀ ਤੇ ਆਖਰੀ ਐਤਵਾਰ ਕੋਈ ਨਿਵੇਕਲਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ , ਜਿਸਦਾ ਸੰਚਾਲਨ ਡਾ . ਬਲਜੀਤ ਕੌਰ ਰਿਆੜ ਜੀ ਕਰਨਗੇ । ਜਨਵਰੀ ਦੇ ਆਖਰੀ ਐਤਵਾਰ ਇਹ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ । ਰਮਿੰਦਰ ਰਮੀ ਨੇ ਸਭ ਦਾ ਸ਼ੁਕਰਾਨਾ ਕਰਦੇ ਹੋਏ ਕਿਹਾ ਕਿ ਆਸ ਕਰਦੇ ਹਾਂ ਕਿ ਆਪ ਦੋਸਤਾਂ ਦਾ ਪਿਆਰ , ਸਾਥ ਤੇ ਸਹਿਯੋਗ ਹਮੇਸ਼ਾਂ ਮਿਲਦਾ ਰਹੇਗਾ।