ਅੰਡਰ 20 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ
ਅੰਤਿਮ ਪੰਘਾਲ ਨੇ ਲਗਾਤਾਰ ਦੂਜੀ ਵਾਰ ਜਿੱਤਿਆ ਸੋਨ ਤਮਗਾ
ਚੰਡੀਗੜ੍ਹ,19ਅਗਸਤ(ਵਿਸ਼ਵ ਵਾਰਤਾ)-ਅੰਤਿਮ ਪੰਘਾਲ ਨੇ ਸ਼ੁੱਕਰਵਾਰ ਨੂੰ ਇਤਿਹਾਸ ਰਚ ਦਿੱਤਾ ਹੈ। ਅੰਤਿਮ ਅੰਡਰ-20 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਲਗਾਤਾਰ ਦੋ ਵਾਰ ਸੋਨ ਤਮਗਾ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਪਹਿਲਵਾਨ ਬਣ ਗਈ ਹੈ। ਉਸ ਨੇ ਇੱਥੇ 53 ਕਿਲੋ ਵਰਗ ਵਿੱਚ ਸੋਨ ਤਗ਼ਮਾ ਜਿੱਤਿਆ। ਫਾਈਨਲ ਵਿੱਚ ਉਸਨੇ ਯੂਕਰੇਨ ਦੀ ਮਾਰੀਆ ਯੇਫਰੇਮੋਵਾ ਨੂੰ 4-0 ਨਾਲ ਹਰਾਇਆ। ਪਿਛਲੇ ਸਾਲ, ਉਹ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ ਸੀ।