ਖਡੂਰ ਸਾਹਿਬ 24 ਅਪ੍ਰੈਲ ( ਵਿਸ਼ਵ ਵਾਰਤਾ )-NSA ਦੇ ਦੋਸ਼ਾਂ ‘ਚ ਡਿਬਰੂਗੜ੍ਹ ਜੇਲ ‘ਚ ਬੰਦ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇਗਾ। ਇਹ ਜਾਣਕਾਰੀ ਉਨ੍ਹਾਂ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਨੇ ਦਿੱਤੀ। ਦੱਸ ਦਈਏ ਖਾਲਸਾ ਸਾਬਕਾ ਐਮ.ਪੀ. ਹਨ।
ਜਿਕਰਯੋਗ ਹੈ ਕਿ ਫਰਵਰੀ 2023 ਵਿੱਚ, ਅੰਮ੍ਰਿਤਪਾਲ ਅਤੇ ਉਸਦੇ ਸਾਥੀਆਂ ਨੇ ਹਥਿਆਰਾਂ ਨਾਲ ਲੈਸ, ਪੰਜਾਬ ਦੇ ਅਜਨਾਲਾ ਵਿੱਚ ਪੁਲਿਸ ਸਟੇਸ਼ਨ ‘ਤੇ ਹਮਲਾ ਕੀਤਾ। ਅੰਮ੍ਰਿਤਪਾਲ ਦੇ ਸਮਰਥਕਾਂ ਨੇ ਇੱਕ ਦੋਸ਼ੀ ਤੂਫਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਥਾਣੇ ਵਿੱਚ ਛਾਪਾ ਮਾਰਿਆ ਸੀ। ਇਸ ਦੌਰਾਨ ਛੇ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਅੰਮ੍ਰਿਤਪਾਲ ਖ਼ਿਲਾਫ਼ ਉਸ ਦੇ ਇੱਕ ਸਾਬਕਾ ਸਾਥੀ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ। ਦੋਸ਼ ਸੀ ਕਿ ਇਨ੍ਹਾਂ ਸਾਰਿਆਂ ਨੇ ਕਥਿਤ ਤੌਰ ‘ਤੇ ਅਜਨਾਲਾ ਤੋਂ ਬਰਿੰਦਰ ਸਿੰਘ ਨਾਂ ਦੇ ਵਿਅਕਤੀ ਨੂੰ ਅਗਵਾ ਕੀਤਾ ਅਤੇ ਫਿਰ ਉਸ ਦੀ ਕੁੱਟਮਾਰ ਕੀਤੀ।
ਇੱਥੇ ਆਹ ਵੀ ਦੱਸਣਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਦਾ ਜਨਮ 1993 ਵਿੱਚ ਅੰਮ੍ਰਿਤਸਰ ਦੇ ਪਿੰਡ ਜੱਲੂਪੁਰ ਖੇੜਾ ਵਿੱਚ ਹੋਇਆ। ਅਜੇ 12ਵੀਂ ਪਾਸ ਕਰਨ ਵਾਲਾ ਅੰਮ੍ਰਿਤਪਾਲ ਅਚਾਨਕ ਦੁਬਈ ਚਲਾ ਗਿਆ। ਉਥੇ ਅੰਮ੍ਰਿਤਪਾਲ ਟਰਾਂਸਪੋਰਟ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਸੀ। ਪੰਜਾਬੀ ਅਦਾਕਾਰ ਅਤੇ ਕਾਰਕੁਨ ਦੀਪ ਸਿੱਧੂ ਨੇ 30 ਸਤੰਬਰ 2021 ਨੂੰ ਸੰਸਥਾ ਵਾਰਿਸ ਪੰਜਾਬ ਦੇ ਦੀ ਸਥਾਪਨਾ ਕੀਤੀ ਸੀ। ਦੀਪ ਸਿੱਧੂ ਨੇ ਕਿਹਾ ਸੀ ਕਿ ਇਸ ਦਾ ਉਦੇਸ਼ ਨੌਜਵਾਨਾਂ ਨੂੰ ਸਿੱਖੀ ਦੇ ਮਾਰਗ ‘ਤੇ ਲਿਆਉਣਾ ਅਤੇ ਪੰਜਾਬ ਨੂੰ ਜਗਾਉਣਾ ਹੈ। ਦੀਪ ਸਿੱਧੂ ਦਾ ਨਾਂ ਕਿਸਾਨ ਅੰਦੋਲਨ ਅਤੇ ਫਿਰ 26 ਜਨਵਰੀ 2021 ਨੂੰ ਲਾਲ ਕਿਲਾ ਹਿੰਸਾ ਮਾਮਲੇ ਵਿੱਚ ਆਇਆ ਸੀ। 15 ਫਰਵਰੀ 2022 ਨੂੰ ਦੀਪ ਸਿੱਧੂ ਦੀ ਦਿੱਲੀ ਤੋਂ ਪੰਜਾਬ ਪਰਤਦੇ ਸਮੇਂ ਸੋਨੀਪਤ ਨੇੜੇ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ।
ਮਾਰਚ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਅੰਮ੍ਰਿਤਪਾਲ ਹੁਣ ਵਾਰਿਸ ਪੰਜਾਬ ਦੇ ਸੰਗਠਨ ਦਾ ਨਵਾਂ ਆਗੂ ਹੈ। ਇਸ ਤੋਂ ਬਾਅਦ 29 ਸਤੰਬਰ 2022 ਨੂੰ ਅੰਮ੍ਰਿਤਪਾਲ ਨੂੰ ਮੋਗਾ ਦੇ ਪਿੰਡ ਰੋਡੇ ਤੋਂ ਗ੍ਰਿਫਤਾਰ ਕੀਤਾ ਗਿਆ।