ਅਮਰ ਸ਼ਹੀਦ ਸ਼ੇਰੇ ਪੰਜਾਬ ਚੌਧਰੀ ਬਲਬੀਰ ਸਿੰਘ ਦਾ 38ਵਾਂ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ

49
Advertisement
ਅਮਰ ਸ਼ਹੀਦ ਸ਼ੇਰੇ ਪੰਜਾਬ ਚੌਧਰੀ ਬਲਬੀਰ ਸਿੰਘ ਦਾ 38ਵਾਂ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ
ਹੁਸ਼ਿਆਰਪੁਰ, 10 ਮਈ(ਵਿਸ਼ਵ ਵਾਰਤਾ)- ਸੈਣੀ ਜਾਗ੍ਰਿਤੀ ਮੰਚ ਪੰਜਾਬ ਵੱਲੋਂ ਅੱਜ ਅਮਰ ਸ਼ਹੀਦ ਸ਼ੇਰੇ ਪੰਜਾਬ ਚੌਧਰੀ ਬਲਬੀਰ ਸਿੰਘ ਜੀ ਦਾ 38ਵਾਂ ਸ਼ਹੀਦੀ ਦਿਹਾੜਾ ਸੈਣੀ ਭਵਨ ਹੁਸ਼ਿਆਰਪੁਰ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਜਿਸ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੱਡੀ ਗਿਣਤੀ ਵਿੱਚ ਇਕੱਤਰ ਹੋ ਕੇ ਚੌਧਰੀ ਸਾਹਿਬ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ‘ਤੇ ਹੁਸ਼ਿਆਰਪੁਰ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਸ਼੍ਰੀ ਰਾਮ ਚਰਿੱਤਰ ਮਾਨਸ ਪ੍ਰਚਾਰ ਮੰਡਲ ਨੂੰ ਮੰਚ ਦੀ ਵਲੋਂ ਅਮਰ ਸ਼ਹੀਦ ਸ਼ੇਰੇ ਪੰਜਾਬ ਚੌਧਰੀ ਬਲਬੀਰ ਸਿੰਘ ਯਾਦਗਾਰੀ ਐਵਾਰਡ ਦਿੱਤਾ ਗਿਆ। ਇਸ ਮੌਕੇ ਸੰਸਥਾ ਦੇ ਪ੍ਰਧਾਨ ਹਰੀਸ਼ ਸੈਣੀ ਅਤੇ ਜਨਰਲ ਸਕੱਤਰ ਸ੍ਰੀ ਮਹਿੰਦਰ ਪਾਲ ਗੁਪਤਾ ਨੇ ਆਪਣੇ ਸਾਥੀਆਂ ਸਮੇਤ ਪ੍ਰਾਪਤ ਕੀਤਾ। ਇਸ ਮੌਕੇ ਸਟੇਜ ਦਾ ਸੰਚਾਲਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਪ੍ਰੇਮ ਸੈਣੀ ਨੇ ਚੌਧਰੀ ਸਾਹਬ ਦੇ ਜੀਵਨ ‘ਤੇ ਚਾਨਣਾ ਪਾਇਆ।ਇਸ ਮੌਕੇ ਆਪਣੇ ਵਿਚਾਰ ਰੱਖਦਿਆਂ ਸੰਦੀਪ ਸੈਣੀ ਨੇ ਕਿਹਾ ਕਿ ਚੌਧਰੀ ਬਲਬੀਰ ਸਿੰਘ ਵਰਗੇ ਕਰਮਯੋਗੀ ਅਤੇ ਲੋਹ ਪੁਰਸ਼ ਆਗੂ ਕਦੇ-ਕਦਾਈ ਹੀ ਜਨਮ ਲੈਂਦੇ ਹਨ। ਉਨ੍ਹਾਂ ਕਿਹਾ ਕਿ ਅੱਜ ਵੀ ਪੰਜਾਬ ਅਤੇ ਖਾਸ ਕਰਕੇ ਹੁਸ਼ਿਆਰਪੁਰ ਦੀ ਆਮ ਜਨਤਾ 38 ਸਾਲ ਬਾਅਦ ਵੀ ਚੌਧਰੀ ਬਲਬੀਰ ਸਿੰਘ ਵਰਗੇ ਆਗੂ ਨੂੰ ਯਾਦ ਕਰਦੀ ਹੈ। ਇਸ ਮੌਕੇ  ਸੈਣੀ ਜਾਗ੍ਰਿਤੀ ਮੰਚ ਦੇ ਪ੍ਰਧਾਨ ਕੁਲਵੰਤ ਸਿੰਘ ਸੈਣੀ ਨੇ ਕਿਹਾ ਕਿ ਚੌਧਰੀ ਸਾਹਿਬ ਦੇ ਜੀਵਨ ਸਬਂੰਧੀ ਬੋਲਦਿਆ ਕਿਹਾ ਕਿ ਚੌਧਰੀ ਸਾਹਬ ਨੇ ਹਮੇਸ਼ਾ ਜਰੂਰਤਮੰਦ ਲੋਕਾਂ ਦੀ ਮਦਦ ਇੱਕ ਮਸੀਹਾ ਦੇ ਰੂਪ ਵਿੱਚ ਕੀਤੀ ਹੈ। ਅੱਜ ਵੀ ਚੌਧਰੀ ਸਾਹਿਬ ਦੇ ਜੀਵਨ ਨਾਲ ਜੁੜੀਆਂ ਕਿਸੇ-ਕਹਾਣੀਆਂ ਲੋਕਾਂ ਦੇ ਦਿਲਾਂ ਅੰਦਰ ਵਿਸ਼ੇਸ਼ ਥਾਂ ਬਣਾਈ ਬੈਠੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਹੁਸ਼ਿਆਰਪੁਰ ਦੇ ਸ਼ਹਿਰ ਵਾਸੀ ਚੌਧਰੀ ਬਲਬੀਰ ਸਿੰਘ ਵਰਗੇ ਆਗੂ ਲਈ ਤਰਸ ਰਹੇ ਹਨ। ਇਸ ਮੌਕੇ ਸ਼੍ਰੀ ਰਾਮ ਚਰਿੱਤਰ ਮਾਨਸ ਪ੍ਰਚਾਰ ਮੰਡਲ ਦੇ ਪ੍ਰਧਾਨ ਹਰੀਸ਼ ਸੈਣੀ ਨੇ ਸੈਣੀ ਜਾਗ੍ਰਿਤੀ ਮੰਚ ਪੰਜਾਬ ਦੀ ਸਮੁੱਚੀ ਟੀਮ ਦਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ੇਰ-ਏ-ਪੰਜਾਬ ਚੌਧਰੀ ਬਲਬੀਰ ਸਿੰਘ ਮੈਮੋਰੀਅਲ ਅਵਾਰਡ ਦੇ ਲਈ ਉਨ੍ਹਾਂ ਦੀ ਸੰਸਥਾ ਨੂੰ ਚੁਣ ਕੇ  ਉਨ੍ਹਾਂ ਦੀ ਸੰਸਥਾ ਨੂੰ ਸਮਾਜ ਸੇਵੀ ਕੰਮਾਂ ਨੂੰ ਹੋਰ ਅੱਗੇ ਵਧਾਉਣ ਲਈ ਪ੍ਰੇਰਿਆ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਮੈਨ ਸ੍ਰੀਮਤੀ ਕਰਨਜੀਤ ਕੌਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਚੌਧਰੀ ਬਲਬੀਰ ਸਿੰਘ ਜੀ ਦੀ ਸ਼ਹਾਦਤ ਹਿੰਦੂ-ਸਿੱਖ ਏਕਤਾ ਨੂੰ ਯੁੱਗਾਂ ਯੁੱਗਾਂ ਤੱਕ ਮਜ਼ਬੂਤ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਾਲੇ ਦੌਰ ਵਿੱਚ ਚੌਧਰੀ ਬਲਬੀਰ ਸਿੰਘ ਵਰਗੇ ਮਨੁੱਖਾਂ ਨੇ ਦੇਸ਼ ਵਿਰੋਧੀ ਅਨਸਰਾਂ ਦਾ ਡੱਟ ਕੇ ਵਿਰੋਧ ਕੀਤਾ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਜੋ ਯੁੱਗਾਂ ਯੁੱਗਾਂ ਤੱਕ ਸਾਡੇ ਸਮਾਜ ਨੂੰ ਦੇਸ਼ ਭਗਤੀ ਅਤੇ ਸਮਾਜ ਭਗਤੀ ਨਾਲ ਪ੍ਰੇਰਿਤ ਕਰਦੀ ਰਹੇਗੀ। ਸ੍ਰੀਮਤੀ ਕਰਮਜੀਤ ਕੌਰ ਨੇ ਕਿਹਾ ਕਿ ਸਾਡੀ ਪੰਜਾਬ ਸਰਕਾਰ ਵੀ ਚੌਧਰੀ ਬਲਬੀਰ ਸਿੰਘ ਵਰਗੇ ਆਗੂਆਂ ਦੇ ਨਕਸ਼ੇ-ਕਦਮਾਂ ‘ਤੇ ਚੱਲ ਰਹੀ ਹੈ ਅਤੇ ਪੰਜਾਬ ਨੂੰ ਆਪਸੀ ਭਾਈਚਾਰੇ ਵਾਲਾ ਖੁਸ਼ਹਾਲ ਅਤੇ ਅਖੰਡ ਪੰਜਾਬ ਬਣਾਉਣ ਲਈ ਯਤਨਸ਼ੀਲ ਹੈ। ਉਨ੍ਹਾਂ ਨੇ ਕਿਹਾ ਕਿ ਸ਼ੇਰੇ ਪੰਜਾਬ ਚੌਧਰੀ ਬਲਬੀਰ ਸਿੰਘ ਜਿਹੇ ਆਗੂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਹਮੇਸ਼ਾ ਹੀ ਪ੍ਰੇਰਨਾ ਸਰੋਤ ਰਹਿਣਗੇ। ਇਸ ਮੌਕੇ ਚੌਧਰੀ ਬਲਬੀਰ ਸਿੰਘ ਦੇ ਭਤੀਜੇ ਆਗੂ ਅਜੈ ਮੋਹਨ ਬੱਬੀ, ਠਾਕੁਰ ਦਿਆਲ ਸਿੰਘ ਮੁਕੇਰੀਆ, ਕਾਮਰੇਡ ਗੁਰਮੇਸ਼ ਸਿੰਘ, ਸ੍ਰੀ ਸ਼ਿਵ ਰਾਤਰੀ ਅਤੇ ਉਤਸ਼ਾਹ ਕਮੇਟੀ ਦੇ ਪ੍ਰਧਾਨਹਰੀਸ਼ ਖੋਸਲਾ, ਕੋਆਪਰੇਟਿਵ ਸੋਸਾਇਟੀ ਦੇ ਚੇਅਰਮੈਨ ਵਿਕਰਮ ਬਾਬੀ, ਸ੍ਰੀ ਰਾਜੇਸ਼ਵਰ ਬਾਬੀ, ਸੀਨੀਅਰ ਡਿਪਟੀ ਮੇਅਰ ਸ਼੍ਰੀਮਤੀ ਪ੍ਰਵੀਨ ਸੈਣੀ, ਭਾਰਤੀ ਸਨਾਤਨ ਧਰਮ ਮਹਾਂਵੀਰ ਦਲ ਦੇ ਕੌਮੀ ਪ੍ਰਧਾਨ ਸ਼੍ਰੀ ਕ੍ਰਿਸ਼ਨ ਗੋਪਾਲ ਆਨੰਦ, ਸੈਣੀ ਯੂਥ ਫੈਡਰੇਸ਼ਨ ਦੇ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਢੱਡੇਕੋਟਵਾਲ, ਪ੍ਰਸਿੱਧ ਗਾਇਕ ਹਰਪਾਲ ਲਾਡਾ, ਕੌਂਸਲਰ ਮੋਨਿਕਾ ਕਤਨਾ, ਕੌਂਸਲਰ ਅਸ਼ੋਕ ਮਹਿਰਾ, ਕੌਂਸਲਰ ਮੀਨਾ ਕੁਮਾਰੀ, ਕੌਂਸਲਰ ਮਨਜੀਤ ਕੌਰ, ਸਾਬਕਾ ਕੌਂਸਲਰ ਕਰਮਵੀਰ ਵਾਲਾ, ਸਰਦਾਰ ਬਹਾਦਰ ਸਿੰਘ ਸੁਨੇਤ, ਸ੍ਰੀਮਤੀ ਬੀਨਾ ਕੁਮਾਰੀ, ਕ੍ਰਿਪਾਲ ਸਿੰਘ ਪਾਲੀ, ਪ੍ਰਭਜੋਤ ਸਿੰਘ ਸੈਣੀ ਸੂਬਾ ਕਮੇਟੀ ਮੈਂਬਰ, ਸ. ਬਲਵੀਰ ਸਿੰਘ ਸੈਣੀ, ਹਰਦੀਪ ਸਿੰਘ ਸੈਣੀ, ਹਰਿੰਦਰ ਕੁਮਾਰ ਸੈਣੀ, ਹਰਵਿੰਦਰ ਸਿੰਘ ਸੈਣੀ, ਤਰਲੋਚਨ ਸਿੰਘ ਸੈਣੀ, ਪਵਨ ਸ਼ਰਮਾ, ਜਗਤਾਰ ਸਿੰਘ ਸੈਣੀ, ਅਵਤਾਰ ਸੈਣੀ, ਰੁੱਸਾ ਸੈਣੀ, ਨਰੇਸ਼ ਸੈਣੀ, ਰਾਜਿੰਦਰ ਸੈਣੀ, ਰਾਜਨ ਸੈਣੀ, ਰਾਮ ਸੈਣੀ, ਪਿਆਰੇ ਲਾਲ ਸੈਣੀ, ਸਮਾਜ ਸੇਵਕ ਸੰਜੀਵ ਅਰੋੜਾ, ਓਮਕਾਰ ਤ੍ਰੇਹਨ, ਓਮਕਾਰ ਵਾਲੀ, ਸ਼ਿਵਚਰਨ ਸਿੰਘ ਗਿੱਦੜਾ, ਟਿਕਮ ਪਾਲ ਸਿੰਘ ਸੈਣੀ ਯਮੁਨ, ਬਲਦੇਵ ਸਿੰਘ ਸੈਣੀ, ਸ਼ੀਤਲ ਸਿੰਘ ਸੈਣੀ, ਰੋਸ਼ਨ ਲਾਲ ਸੈਣੀ, ਓਮਕਾਰ ਸਿੰਘ ਗੋਲਡੀ, ਕਾਮਰੇਡ ਗੰਗਾ ਪ੍ਰਸਾਦ, ਹੁਸ਼ਿਆਰਪੁਰ ਆਟੋਮੋਬਾਈਲ ਦੇ ਐਮ.ਡੀ ਗੁਰਪ੍ਰੀਤ ਸਿੰਘ ਸੈਣੀ, ਐਸ.ਪੀ.ਸ਼ਰਮਾ, ਵੀਰ ਪ੍ਰਤਾਪ ਰਾਣਾ, ਵਰੁਣ ਸ਼ਰਮਾ, ਜਸਦੀਪ ਸਿੰਘ ਸੈਣੀ, ਜਸਵਿੰਦਰ ਸਿੰਘ ਸੈਣੀ, ਯਸ਼ਪਾਲ ਸਿੰਘ ਸੈਣੀ, ਮੰਗਤ ਰਾਮ ਸੈਣੀ, ਦਰਸ਼ਨ ਸਿੰਘ ਸੈਣੀ, ਚਮਨ ਲਾਲ ਸੈਣੀ, ਹਰੀਰਾਮ ਸੈਣੀ, ਅਰਵਿੰਦ ਸੈਣੀ, ਸ਼੍ਰੀ ਕ੍ਰਿਸ਼ਨ ਸੈਣੀ ਆਦਿ ਹਾਜ਼ਰ ਹਨ।
Advertisement