ਅਮਰੀਕਾ ਵੱਸਦੇ ਉੱਘੇ ਪੰਜਾਬੀ ਲੇਖਕ ਧਰਮ ਸਿੰਘ ਗੋਰਾਇਆ ਨੂੰ ਸਦਮਾ – ਮਾਤਾ ਜੀ ਸੁਰਗਵਾਸ

44
Advertisement

ਅਮਰੀਕਾ ਵੱਸਦੇ ਉੱਘੇ ਪੰਜਾਬੀ ਲੇਖਕ ਧਰਮ ਸਿੰਘ ਗੋਰਾਇਆ ਨੂੰ ਸਦਮਾ – ਮਾਤਾ ਸੁਰਗਵਾਸ

ਲੁਧਿਆਣਾਃ 22 ਮਈ(ਵਿਸ਼ਵ ਵਾਰਤਾ)- ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜੀਵਨ ਮੈਂਬਰ ਤੇ ਮੈਰੀਲੈਂਡ (ਅਮਰੀਕਾ) ਵੱਸਦੇ ਪੰਜਾਬੀ ਲੇਖਕ ਧਰਮ ਸਿੰਘ ਗੋਰਾਇਆ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਿਰਕੱਢ ਅਰਥ ਸ਼ਾਸਤਰੀ ਰਹੇ ਸਵਰਗੀ ਡਾਃ ਨਿਰਮਲ ਆਜ਼ਾਦ ਦੇ ਸਤਿਕਾਰਯੋਗ ਮਾਤਾ ਪਰਕਾਸ਼ ਕੌਰ ਸੁਪਤਨੀ ਸਵਰਗੀ ਸਃ ਕਰਤਾਰ ਸਿੰਘ ਜੀ ਦਾ ਮੈਰੀਲੈਂਡ(ਅਮਰੀਕਾ) ਵਿਖੇ ਬੀਤੀ ਰਾਤ ਦੇਹਾਂਤ ਹੋ ਗਿਆ ਹੈ। ਉਹ 97 ਵਰ੍ਹਿਆਂ ਦੇ ਸਨ। ਧਰਮ ਸਿੰਘ ਤੇ ਡਾਃ ਆਜ਼ਾਦ ਤੋਂ ਇਲਾਵਾ ਸਃ ਕੁਲਵੰਤ ਸਿੰਘ ਸਰਪੰਚ,ਪਲਵਿੰਦਰ ਸਿੰਘ ਤੇ ਕੁਲਬੀਰ ਸਿੰਘ ਗੁਰਦਾਸਪੁਰੀ ਸਮੇਤ ਪੰਜ ਪੁੱਤਰਾਂ ਤੇ ਤਿੰਨ ਧੀਆਂ ਪੰਜਾਬੀ ਲੇਖਕ ਦੇਵਿੰਦਰ ਕੌਰ ਗੋਰਾਇਆ, ਹਰਦੀਪ ਕੌਰ ਗਰੇਵਾਲ ਤੇ ਕੁਲਵੰਤ ਕੌਰ ਨੂੰ ਉਨ੍ਹਾਂ ਸਿੱਖਿਆ ਦੇ ਖੇਤਰ ਵਿੱਚ ਨਾਮਵਰ ਹਸਤੀਆਂ ਬਣਾਇਆ। ਗੋਰਾਇਆ ਪਰਿਵਾਰ ਦਾ ਜੱਦੀ ਪਿੰਡ ਕਲਾਨੌਰ ਨੇੜੇ ਅਲੂਣਾ ਮਿਆਨਾ ਹੈ ਜਦ ਕਿ ਮਾਤਾ ਜੀ ਪਿੰਡ ਭੋਲੇ ਕੇ ਦੇ ਨਾਮਵਰ ਰੰਧਾਵਾ ਪਰਿਵਾਰ ਦੀ ਧੀ ਸਨ।
ਉਨ੍ਹਾਂ ਦੇ ਸਪੁੱਤਰ ਸਃ ਧਰਮ ਸਿੰਘ ਗੋਰਾਇਆ ਵੱਲੋਂ ਟੈਲੀਫ਼ੋਨ ਤੇ ਮਿਲੀ ਜਾਣਕਾਰੀ ਅਨੁਸਾਰ ਮਾਤਾ ਜੀ ਦਾ ਅੰਤਿਮ ਸੰਸਕਾਰ ਅਮਰੀਕਾ ਵਿੱਚ ਹੀ 25 ਮਈ ਨੂੰ ਸਵੇਰੇ 11.00 ਵਜੇ ਤੇ ਅੰਤਿਮ ਅਰਦਾਸ ਇਸੇ ਦਿਨ ਮੈਰੀਲੈਂਡ (ਅਮਰੀਕਾ) ਸਥਿਤ ਗੁਰੂ ਨਾਨਕ ਫਾਉਂਡੇਸ਼ਨ ਗੁਰਦੁਆਰਾ ਸਾਹਿਬ ਵਿੱਚ ਹੀ ਹੋਵੇਗੀ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾਃ ਲਖਵਿੰਦਰ ਸਿੰਘ ਜੌਹਲ, ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਡਾਃ ਸ ਪ ਸਿੰਘ, ਪ੍ਰੋਃ ਸੁਖਵੰਤ ਸਿੰਘ ਗਿੱਲ ਬਟਾਲਾ, ਡਾਃ ਅਨੂਪ ਸਿੰਘ ਬਟਾਲਾ, ਡਾਃ ਸਤਿਨਾਮ ਸਿੰਘ ਨਿੱਝਰ ਬਟਾਲਾ, ਸਃ ਪਿਰਥੀਪਾਲ ਸਿੰਘ ਹੇਅਰ ਐੱਸ ਪੀ ਗੁਰਦਾਸਪੁਰ,ਪੰਜਾਬੀ ਕਵੀ ਪ੍ਰੋਃ ਰਵਿੰਦਰ ਭੱਠਲ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ ਤੇ ਸਹਿਜਪ੍ਰੀਤ ਸਿੰਘ ਮਾਂਗਟ ਨੇ ਗੋਰਾਇਆ ਪਰਿਵਾਰ ਨਾਲ ਸੰਵੇਦਨਾ ਪ੍ਰਗਟਾਈ ਹੈ।

Advertisement