ਅਮਰੀਕਾ ਦੇ ਨਾਈਟ ਕਲੱਬ ’ਚ ਚੱਲੀ ਗੋਲੀ ; 5 ਦੀ ਮੌਤ ,ਕਈ ਜਖ਼ਮੀ
ਚੰਡੀਗੜ੍ਹ, 21ਨਵੰਬਰ(ਵਿਸ਼ਵ ਵਾਰਤਾ)- ਅਮਰੀਕਾ ਵਿੱਚ ਲਗਾਤਾਰ ਗੋਲੀ ਚਲਾਉਣ ਦੀਆਂ ਘਟਨਾਵਾਂ ਨਹੀਂ ਰੁਕ ਰਹੀਆਂ। ਹੁਣ ਅਮਰੀਕਾ ਦੇ ਕੋਲੋਰਾਡੋ ਵਿੱਚ ਇਕ ਐਲਜੀਬੀਟੀਕਿਊਨਾਈਟ ਕਲੱਬ ਵਿੱਚ ਗੋਲੀ ਚੱਲਣ ਦੀ ਖਬਰ ਹੈ। ਇਸ ਘਟਨਾ ਵਿੱਚ ਘੱਟੋ ਘੱਟ 5 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 18 ਲੋਕ ਜ਼ਖਮੀ ਹੋ ਗਏ। ਕੋਲੋਰਾਡੋ ਦੇ ਲੈਫਟੀਨੈਂਟ ਪਾਮੇਲਾ ਕਾਸਤਰੋ ਨੇ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ੱਕੀ ਵਿਅਕਤੀ ਹਿਰਾਸਤ ਵਿੱਚ ਲਿਆ ਗਿਆ। ਉਨ੍ਹਾਂ ਦੱਸਿਆ ਕਿ ਅੱਧੀ ਰਾਤ ਨੂੰ ਘਟਨਾ ਸਬੰਧੀ ਜਾਣਕਾਰੀ ਮਿਲੀ ਸੀ। ਇਸ ਸਬੰਧੀ ਨਾਈਟ ਕਲੱਬ ਨੇ ਵੀ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਸੀ। ਉਨ੍ਹਾਂ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ।