ਵਾਸ਼ਿੰਗਟਨ, 15 ਸਤੰਬਰ : ਅਮਰੀਕਾ ਵਿਚ ਆਏ ਫਲੋਰੈਂਸ ਤੂਫਾਨ ਕਾਰਨ ਕਈ ਹਿੱਸਿਆਂ ਵਿਚ ਭਾਰੀ ਨੁਕਸਾਨ ਹੋਇਆ ਹੈ। ਇਸ ਦੌਰਾਨ ਉੱਤਰੀ ਕੈਰੋਲਿਨਾ ਵਿਚ ਤੇਜ਼ ਹਵਾਵਾਂ ਚੱਲਣ ਤੋਂ ਬਾਅਦ ਭਾਰੀ ਬਾਰਿਸ਼ ਹੋ ਰਹੀ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਹੁਣ ਤਕ ਇਥੇ 4 ਲੋਕਾਂ ਦੀ ਮੌਤ ਹੋ ਚੁਕੀ ਹੈ ਅਤੇ ਵੱਡੇ ਪੱਧਰ ਤੇ ਜਨਜੀਵਨ ਪ੍ਰਭਾਵਿਤ ਹੋਇਆ ਹੈ।