Advertisement
ਹਿਊਸਟਨ : ਅਮਰੀਕੀ ਸੂਬੇ ਟੈਕਸਾਸ ‘ਚ ਇਕ ਜ਼ਿਲ੍ਹੇ ਦੇ ਜੱਜ ਬਣਨ ਦੀ ਦੌੜ ‘ਚ ਭਾਰਤੀ ਮੂਲ ਦੀ ਮਹਿਲਾ ਵਕੀਲ ਸ਼ੰਪਾ ਮੁਖਰਜੀ ਵੀ ਸ਼ਾਮਿਲ ਹਨ।
ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਮੁਖਰਜੀ ਨੇ ਦੱਸਿਆ ਕਿ ਉਹ ਇਸ ਲਈ ਇਸ ਦੌੜ ‘ਚ ਸ਼ਾਮਿਲ ਹੋਈ ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਉਹ ਦੇਸ਼ ਦੇ ਡਿਸਟ੍ਰਿਕ ਕੋਰਟ ‘ਚ ਆਪਣਾ ਵੱਡਾ ਯੋਗਦਾਨ ਦੇ ਸਕਦੀ ਹੈ।
ਮੁਖਰਜੀ ਹਿਊਸਟਨ ਦੀ ਰਹਿਣ ਵਾਲੇ ਹਨ। 1960 ‘ਚ ਉਨ੍ਹਾਂ ਦੇ ਪਿਤਾ ਅਮਰੀਕਾ ਆ ਕੇ ਵਸ ਗਏ ਸਨ।
Advertisement