ਅਮਰਿੰਦਰ ਸਿੰਘ ਦੇ ਨਰਮਾ ਪੱਟੀ ਵਿਚ ਦੌਰੇ ਨੇ ਕਿਸਾਨਾਂ ਪੱਲੇ ਨਿਰਾਸ਼ਾ ਪਾਈ: ਸੁਖਪਾਲ ਖਹਿਰਾ

416
Advertisement

ਮਾਨਸਾ – ਵਿਰੋਧੀ ਧਿਰ ਦੇ ਨੇਤਾ ਅਤੇ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਲਵਾ ਪੱਟੀ ਵਿਚ ਚਿੱਟੀ ਮੱਖੀ ਨਾਲ ਨਰਮੇ ਦੀ ਫਸਲ ਦੇ ਹੋਏ ਨੁਕਸਾਨ ਦਾ ਜਾਇਜਾ ਲੈਣ ਵਾਲੇ ਦੌਰੇ ਨੇ ਕਿਸਾਨਾਂ ਦੇ ਪੱਲੇ ਨਿਰਾਸ਼ਾ ਹੀ ਪਾਈ ਹੈ| ਉਨ੍ਹਾ ਕਿਹਾ ਕਿ ਅਮਰਿੰਦਰ ਸਿੰਘ ਕਿਸਾਨੀਂ ਦਾ ਦਰਦ ਸੁਣਨ ਦੀ ਬਿਜਾਏ, ਅਫਸਰਸ਼ਾਹੀ ਅਤੇ ਕਾਂਗਰਸੀ ਨੇਤਾਵਾਂ ਵਿਚ ਘਿਰੇ ਰਹੇ ਅਤੇ ਖਾਲੀ ਹੱਥੀਂ, ਕਿਸਾਨਾਂ ਨੂੰ ਬਿਨਾਂ ਕੁੱਝ ਦਿੱਤਿਆ ਵਾਪਸ ਚਲੇ ਗਏ| ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨਾਂ ਨੇ ਨਰਮੇ ਦੀ ਫਸਲ ਵਾਹ ਦਿੱਤੀ ਹੈ, ਉਨ੍ਹਾਂ ਨੂੰ ਤੁਰੰਤ ਨਵੀਂ ਫਸਲ ਬੀਜਣ ਲਈ ਸਰਕਾਰ ਵੱਲੋਂ ਮੁਫਤ ਬੀਜ ਮੁਹੱਈਆਂ ਕਰਵਾਉਣਾ ਚਾਹੀਦਾ ਹੈ ਅਤੇ ਕਿਸਾਨਾਂ ਦੇ ਹੁਣ ਤੱਕ ਫਸਲ *ਤੇ ਹੋਏ ਖਰਚੇ ਫਟਾ^ਫਟ ਉਨ੍ਹਾਂ ਦੀਆਂ ਜੇਬਾਂ ਵਿਚ ਪਾਉਣੇ ਚਾਹੀਦੇ ਹਨ ਤਾਂ ਜੋ ਉਹ ਆਪਣੀ ਮਰੀ ਫਸਲ ਨੂੰ ਲੈਕੇ ਮਾਨਸਿਕ ਤੌਰ *ਤੇ ਪ੍ਰ੍ਸ਼ੇਨ ਨਾ ਹੋਣ ਸਕਣ| ਸ੍ਰੀ ਖਹਿਰਾ ਅੱਜ ਮਾਨਸਾ ਨੇੜਲੇ ਪਿੰਡ ਖਿਆਲਾ ਕਲਾਂ ਅਤੇ ਸਾਹਨਿਆਂਵਾਲੀ ਪਿੰਡ ਵਿਚ ਉਨ੍ਹਾਂ ਖੇਤਾਂ ਦਾ ਦੌਰਾ ਕਰਨ ਪੁੱਜੇ ਸਨ, ਜਿਥੇ ਕੱਲ੍ਹ ਅਮਰਿੰਦਰ ਸਿੰਘ ਆਕੇ ਗਏ ਹਨ|
ਸ੍ਰੀ ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਵੇਂ ਮੁੱਖ ਮੰਤਰੀ ਦੇ ਆਉਣ ਦਾ ਕਿਸਾਨਾਂ ਨੂੰ ਕੋਈ ਲਾਭ ਨਹੀਂ ਹੋਇਆ, ਪਰ ਫਿਰ ਵੀ ਸਰਕਾਰ ਨੂੰ ਤਬਾਹ ਹੋਏ ਨਰਮੇ ਦੀ ਫਸਲ ਦੀ ਤੁਰੰਤ ਗਿਰਦਾਵਰੀ ਕਰਵਾਉਣੀ ਚਾਹੀਦੀ ਹੈ ਅਤੇ ਕਿਸਾਨਾਂ ਨੂੰ 12 ਹਜਾਰ ਰੁਪਏ ਪ੍ਰਤੀ ਏਕੜ ਦਾ ਨਗਦ ਮੁਆਵਜਾ ਦੇਣਾ ਚਾਹੀਦਾ ਹੈ| ਉਨ੍ਹਾਂ ਕਿਹਾ ਕਿ ਵੈਸੇ ਤਾਂ ਇਹ ਮੁਆਵਜਾ ਇਸ ਤੋਂ ਕਿਤੇ ਵੱਧ ਬਣਦਾ ਹੈ, ਪਰ ਇਨਾਂ ਖਰਚਾ ਫਸਲ ਪਾਲਣ ਉਪਰ ਕਿਸਾਨਾਂ ਦਾ ਇਸ ਤੋਂ ਪਹਿਲਾਂ ਖਰਚ ਹੋ ਚੁੱਕਾ ਹੈ| ਉਂਝ ਕਿਸਾਨ ਦਾ ਨੁਕਸਾਨ 50 ਹਜਾਰ ਏਕੜ ਦਾ ਹੋਇਆ ਹੈ|
ਉਨ੍ਹਾਂ ਕਿਹਾ ਕਿ ਨਰਮੇ ਦੇ ਖੇਤ ਦੇਖਕੇ ਪਤਾ ਲੱਗਦਾ ਹੈ ਕਿ ਫਸਲ ਦਾ ਹਾਲ 2015 ਵਿਚ ਹੋਏ ਚਿੱਟੀ ਮੱਖੀ ਦੇ ਹਮਲੇ ਵਾਲੇ ਹੋ ਗਿਆ ਹੈ| ਉਨ੍ਹਾਂ ਕਿਹਾ ਕਿ ਹੁਣ ਰਾਜ ਵਿਚ ਉਹੀ ਅਫਸਰ੍ਹਾਹੀ ਹੈ ਅਤੇ ਉਹੀ ਸਪਰੇਆਂ ਹਨ, ਫਰਕ ਸਿਰਫ ਇਨਾਂ ਹੀ ਹੈ ਕਿ ਉਦੋਂ ਮੁੱਖ ਮੰਤਰੀ ਪਰਕਾ੍ਹ ਸਿੰਘ ਬਾਦਲ ਅਤੇ ਖੇਤੀ ਮੰਤਰੀ ਤੋਤਾ ਸਿੰਘ ਸਨ, ਜਦੋਂ ਕਿ ਹੁਣ ਇਹ ਦੋਨੇ ਅਹੁਦੇ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਹਨ| ਉਨ੍ਹਾਂ ਕਿਹਾ ਕਿ ਉਦੋਂ ਕਮ੍ਹਿਨ ਦੇ ਦ੍ਹੋ ਤੋਤਾ ਸਿੰਘ ਸਿਰ ਲੱਗੇ ਸਨ ਅਤੇ ਹੁਣ ਇਹ ਕਮ੍ਹਿਨ ਕੋਣ ਖਾ ਰਿਹਾ ਹੈ, ਇਸ ਦੀ ਸਰਕਾਰ ਨੂੰ ਜਾਂਚ ਕਰਵਾਉਣੀ ਬਣਦੀ ਹੈ|
ਸ੍ਰੀ ਖਹਿਰਾ ਨੇ ਕਿਹਾ ਕਿ ਭਾਵੇਂ ਮੁੱਖ ਮੰਤਰੀ ਆਖ ਰਹੇ ਹਨ ਕਿ ਮੌਸਮ ਦੀ ਖ੍ਹੁਕੀ ਕਾਰਨ ਚਿੱਟੀ ਮੱਖੀ ਦਾ ਨਰਮੇ ਉਪਰ ਹਮਲਾ ਹੋਇਆ ਹੈ, ਪਰ ਮੁੱਖ ਮੰਤਰੀ ਵੱਲੋਂ ਇਸ ਖੇਤਰ ਵਿਚ ਨਹਿਰੀ ਪਾਣੀ ਵਧਾਉਣ ਅਤੇ ਬਿਜਲੀ ਦੀਆਂ ਮੋਟਰਾਂ ਨੂੰ 8 ਤੋਂ 16 ਘੰਟੇ ਸਪਲਾਈ ਦੇਕੇ ਫਸਲਾਂ ਦੀ ਖ੍ਹੁਕੀ ਚੱਕਣੀ ਚਾਹੀਦੀ ਹੈ| ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਰਮੇ ਨੂੰ ਬਚਾਉਣ ਲਈ ਨਹਿਰੀ ਪਾਣੀ ਅਤੇ ਬਿਜਲੀ ਸਪਲਾਈ ਵਿਚ ਵਾਧਾ ਕਰ ਸਕਦੇ ਹਨ| ਉਨ੍ਹਾਂ ਕਿਹਾ ਕਿ ਦੱਖਣੀ ਪੰਜਾਬ ਦੇ ਇਸ ਖੇਤਰ ਵਿਚ ਨਹਿਰੀ ਪਾਣੀ ਦੀ ਵੱਡੀ ਘਾਟ ਹੈ ਅਤੇ ਇਥੇ ਲੋਕ ਪੀਣ ਵਾਲੇ ਪਾਣੀ ਨੂੰ ਵੀ ਤਰਸ ਰਹੇ ਹਨ| ਉਨ੍ਹਾਂ ਕਿਹਾ ਕਿ ਖਿਆਲਾ ਕਲਾਂ ਪਿੰਡ ਵਿਚ 700 ਏਕੜ ਅਤੇ ਸਾਹਨਿਆਂਵਾਲੀ ਵਿਚ 350 ਏਕੜ ਰਕਬਾ ਚਿੱਟੀ ਮੱਖੀ ਨੇ ਚੱਟ ਧਰਿਆ ਹੈ, ਜਦੋਂ ਕਿ ਅਮਰਿੰਦਰ ਸਿੰਘ ਦੇ ਖੇਤੀ ਮਹਿਕਮੇ ਕੋਲ ਸਿਵਾਏ ਕਿਸਾਨਾਂ ਤੋਂ ਮੂੰਹ ਲੁਕਾਉਣ ਤੋਂ ਬਿਨਾਂ ਹੋਰ ਕੋਈ ਸਰਗਰਮੀ ਨਹੀਂ ਹੈ|
‘ਆਪ* ਆਗੂ ਨੇ ਕਿਹਾ ਕਿ ਉਹ 22 ਅਤੇ 23 ਅਗਸਤ ਨੂੰ ਮੁੜ ਮਾਨਸਾ ਜਿਲ੍ਹੇ ਵਿਚ ਆ ਰਹੇ ਹਨ ਅਤੇ ਇਸ ਖੇਤਰ ਵਿਚ ਖੁਦਕ੍ਹੁੀਆਂ ਕਰ ਗਏ ਕਿਸਾਨਾਂ ਅਤੇ ਮ੦ਦੂਰਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨਗੇ|
ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਦੇ ਵਿਧਾਇਕਾਂ ਦੇ ਇਕ ਵਫਦ ਨੇ ਰਾਜ ਦੇ ਰਾਜਪਾਲ ਤੋਂ ਮੰਗ ਕੀਤੀ ਹੈ ਕਿ ਖੁਦਕ੍ਹੁੀਆਂ ਨੂੰ ਰੋਕਣ ਲਈ ਬੈਂਕਾਂ ਦੀ ਇਕ ਸਾਲ ਵਾਸਤੇ ਹਰ ਕਿਸਮ ਦੀ ਅਦਾਇਗੀ ਅਤੇ ਵਿਆਜ ਨੂੰ ਮਾਫ ਕਰਨਾ ਚਾਹੀਦਾ ਹੈ ਤਾਂ ਜੋ ਕਿਸਾਨ ਮਾਨਸਿਕ ਪ੍ਰ੍ਹੇਾਨੀ ਤੋਂ ਨਿੱਕਲ ਸਕੇ| ਉਨ੍ਹਾਂ ਕਿਹਾ ਕਿ ਖੁਦਕ੍ਹੁੀਆਂ ਲਈ ਪੰਜਾਬ ਸਰਕਾਰ ਨੂੰ ਤਿੰਨ ਦਿਨਾਂ ਵਿਧਾਨ ਸਭਾ ਦਾ ਸ਼ੈਸ਼ਨ ਬੁਲਾਉਣਾ ਚਾਹੀਦਾ ਹੈ ਅਤੇ ਉਸ ਦਾ ਲਾਈਵ ਟੈਲੀਕਾਸਟ ਵੀ ਦਿਖਾਉਣਾ ਚਾਹੀਦਾ ਹੈ|
ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਨਾਜਰ ਸਿੰਘ ਮਾਨ੍ਹਾਹੀਆ (ਮਾਨਸਾ), ਪ੍ਰਿੰਸੀਪਲ ਬੁੱਧ ਰਾਮ (ਬੁਢਲਾਡਾ), ਰੁਪਿੰਦਰ ਰੂਬੀ (ਬਠਿੰਡਾ ਦਿਹਾਤੀ), ਜਗਦੇਵ ਸਿੰਘ ਕਮਾਲੂ (ਮੌੜ ਮੰਡੀ), ਗੁਰਮੀਤ ਸਿੰਘ ਮੀਤ ਹੇਅਰ (ਬਰਨਾਲਾ) ਅਤੇ ਪਿਰਮਲ ਸਿੰਘ (ਭਦੌੜ) ਤੋਂ ਇਲਾਵਾ ਹੋਰ ਪਾਰਟੀ ਆਗੂ ਮੌਜੂਦ ਸਨ|

Advertisement

LEAVE A REPLY

Please enter your comment!
Please enter your name here